ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News Shahpur Kandh...

    Shahpur Kandhi Dam : ਭਾਰਤ ਨੇ ਪਾਕਿਸਤਾਨ ਵੱਲ ਵਗਦੇ ਪਾਣੀ ਨੂੰ ਮਾਰਿਆ ਬੰਨ੍ਹ

    India and Pakistan

    ਹੁਣ ਪੰਜਾਬ ਤੇ ਜੰਮੂ ਨੂੰ ਮਿਲੇਗਾ ਸਿੰਚਾਈ ਲਈ ਰਾਵੀ ਦਾ ਸਾਰਾ ਪਾਣੀ | India and Pakistan

    ਜਲੰਧਰ (ਏਜੰਸੀ)। ਭਾਰਤ ਵੱਲੋਂ ਪਾਕਿਸਤਾਨ ਵੱਲ ਵਗਦੇ ਰਾਵੀ ਨਦੀ ਦੇ ਪਾਣੀ ਨੂੰ ਬੰਨ੍ਹ ਲਾ ਦਿੱਤਾ ਹੈ । ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ’ਚ ਰਾਵੀ ਨਦੀ ’ਤੇ ਬਣੀ ਸ਼ਾਹਪੁਰ ਕੰਢੀ ਬੰਨ੍ਹ ਯੋਜਨਾ ਦੇ ਪੂਰਾ ਹੋਣ ਲਾਲ ਭਾਰਤ ਨੇ ਪਾਕਿਸਤਾਨ ਵੱਲ ਰਾਵੀ ਨਦੀ ਦਾ ਪਾਣੀ ਜਾਣੋਂ ਰੋਕ ਦਿੱਤਾ। ਇਸ ਪਾਣੀ ਦੀ ਵਰਤੋਂ ਹੁਣ ਜੰਮੂ ਕਸ਼ਮੀਰ ਅਤੇ ਪੰਜਾਬ ’ਚ ਸਿੰਚਾਈ ਲਈ ਵਰਤਿਆ ਜਾਵੇਗਾ। 1960 ’ਚ ਦਸਤਖ਼ਤ ਕੀਤੇ ਸਿੰਧੂ ਸਮਝੌਤੇ ਤਹਿਤ ਇਹ ਯੋਜਨਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰੰਧੂ ਨਦੀ ਪ੍ਰਣਾਲੀ ਦੀ ਵਰਤੋਂ ਅਤੇ ਵੰਡ ਨੂੰ ਕੰਟਰੋਲ ਕਰਦੀ ਹੈ। ਸ਼ਾਹਪੁਰ ਕੰਢੀ ਬੰਨ੍ਹ ਯੋਜਨਾ ਪਠਾਨਕੋਟ ਜ਼ਿਲ੍ਹੇ ’ਚ ਰਾਵੀ ਨਦੀ ’ਤੇ ਮੌਜ਼ੂਦਾ ਰਣਜੀਤ ਸਾਗਰ ਬੰਨ੍ਹ ’ਤੇ ਸਥਿਤ ਹੈ। (India and Pakistan)

    ਇਹ ਯੋਜਨਾ ਪੰਜਾਬ ’ਚ ਪੰਜ ਹਜ਼ਾਰ ਹੈਕਟੇਅਰ ਅਤੇ ਜੰਮੂ-ਕਸ਼ਮੀਰ ’ਚ 32 ਹਜ਼ਾਰ ਹੈਕਟੇਅਰ ਜ਼ਮੀਨ ਨੂੰ ਸਿੰਚਾਈ ਪ੍ਰਦਾਨ ਕਰੇਗੀ। ਇਸ ਪ੍ਰਕਾਰ ਜੰਮੂ ਕਸ਼ਮੀਰ ਖੇਤਰ ਨੂੰ ਹੁਣ ਉਸ 1150 ਕਿਊੁਸਿਕ ਪਾਣੀ ਮਿਲੇਗਾ । ਇੰਜਨੀਅਰ ਐਸੋਸੀਏਸ਼ਨ ਬੁਲਾਰੇ ਵੀਕੇ ਗੁਪਤਾ ਨੇ ਐਤਵਾਰ ਨੂੰ ਆਖਿਆ ਕਿ ਸ਼ਾਹਪੁਰ ਕੰਢੀ ਬੈਰਾਜ ਦੇ ਪੂਰੇ ਹੋਣ ਨਾਲ ਭਾਰਤ ਨੂੰ ਰਾਵੀ ਨਦੀ ਦਾ ਐਕਟ ਵਰਤੋਂ ਕਰਨ ਦੀ ਮਨਜ਼ੂਰੀ ਮਿਲਦੀ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਪਹਿਲਾਂ ਪਾਕਿਸਤਾਨ ਵੱਲ ਜਾਣ ਵਾਲਾ ਪਾਣੀ ਹੁਣ ਜੰਮੂ ਕਸ਼ਮੀਰ ਅਤੇ ਪੰਜਾਬ ’ਚ ਵਰਤਿਆ ਜਾਵੇਗਾ।

    Shahpur Kandhi Dam

    ਨਿਰਮਾਣ ਅਧੀਨ ਬਿਜਲੀ ਘਰ ਹਾਈਡਲ ਚੈਨਲ ’ਤੇ ਹੈ, ਜੋ ਸ਼ਾਹਪੁਰ ਕੰਢੀ ਬੰਨ੍ਹ ਤੋਂ ਹੇਠਾਂ ਵੱਲ ਹੈ। ਰਣਜੀਤ ਸਾਗਰ ਬੰਨ੍ਹ ਵੱਲੋਂ ਛੱਡੇ ਗਏ ਪਾਣੀ ਦੀ ਵਰਤੋਂ ਇਸ ਯੋਜਨਾ ਲਈ ਬਿਜਲੀ ਪੈਦਾ ਕਰਨ ਲਈ ਕੀਤਾ ਜਾਣਾ ਹੈ। ਇਹ ਯੋਜਨਾ 206 ਮੈਗਾਵਾਟ ਤੱਕ ਬਿਜਲੀ ਪੈਦਾ ਕਰੇਗੀ। ਉਮੀਦ ਹੈ ਕਿ ਸ਼ਾਹਪੁਰ ਕੰਡੀ ਪਾਵਰ ਹਾਊਸ ਅਗਲੇ ਸਾਲ ਤੱਕ ਬਿਜਲੀ ਪੈਦਾਵਰ ਸ਼ੁਰੂ ਕਰ ਦੇਵਾਗਾ। ਸੰਤੁਲਨ ਪਾਣੀ ਦਾ ਭੰਡਾਰ 4.23 ਟ੍ਰਿਲੀਅਨ ਘਣ ਮੀਟਰ ਫੁੱਟ ਹੈ। ਪੀਕ ਆਵਰਸ ਦੌਰਾਨ 600 ਮੈਗਾਵਾਟ ਬਿਜਲੀ ਘਰ ਦੇ ਮੱਧ ਤੋਂ ਬਿਜਲੀ ਪੈਦਾ ਕਰਨ ਬਾਅਦ ਅਪਸਟ੍ਰੀਮ ਰੰਜੀਤ ਸਾਗਰ ਬੰਨ੍ਹ ਤੋਂ ਛੱਡਿਆ ਗਿਆ ਪਾਣੀ ਸਿੰਚਾਈ ਨਹਿਰਾਂ ਨੂੰ ਲਗਾਤਾਰ ਪਾਣੀ ਦੀ ਸਪਲਾਈ ਕਰਨ ਲਈ ਸੰਤੁਲਨ ਪਾਣੀ ਭੰਡਾਰ ਕੀਤਾ ਜਾ ਰਿਹਾ ਹੈ। (Shahpur Kandhi Dam)

    ਸੂਤਰਾਂ ਅਨੁਸਾਰ ਇਸ ਯੋਜਨਾ ’ਤੇ ਕਈ ਸਾਲ ਤੱਕ ਕੰਮ ਰੁਕਿਆ ਰਿਹਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੀਐੱਮਓ ’ਚ ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਦੀ ਦਖਲ ਤੋੋਂ ਬਾਅਦ ਇਸ ਦਾ ਕੰਮ ਮੁੜ 2018 ’ਚ ਸ਼ੁਰੂ ਹੋ ਸਕਿਆ।

    1995 ਰੱਖੀ ਗਈ ਸੀ ਨੀਂਹ | Shahpur Kandhi Dam

    ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮ੍ਹਾ ਰਾਓ ਨੇ ਸਾਲ 1995 ’ਚ ਸ਼ਾਹਪੁਰ ਕੰਢੀ ਬੈਰਾਜ ਯੋਜਨਾ ਦੀ ਨੀਂਹ ਪੱਧਰ ਰੱਖਿਆ ਸੀ। ਦੋ ਸੂਬੇ ਜੰਮ-ਕਸ਼ਮੀਰ ਅਤੇ ਪੰਜਾਬ ’ਚ ਆਪਸੀ ਤਾਲਮੇਲ ਨਾ ਹੋਣ ਕਾਰਨ ਇਸ ਯੋਜਨਾ ਨੂੰ ਸ਼ੁਰੂਆਤ ’ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

    Also Read : ਕਿਸਾਨ ਅੰਦੋਲਨ ਦਾ ਅਸਰ : ਏਅਰਪੋਰਟ ’ਤੇ 8 ਗੁਣਾ ਵਧਿਆ ਕਿਰਾਇਆ!

    LEAVE A REPLY

    Please enter your comment!
    Please enter your name here