4 ਅਕਤੂਬਰ ਨੂੰ ਸ਼ੁਰੂ ਹੋਵੇਗਾ ਪਹਿਲਾ ਟੈਸਟ
ਮੁਰਲੀ-ਸਿ਼ਖਰ ਦੀ ਗੈਰਮੌਜ਼ੁਦਗੀ ਂਚ ਰਾਹੁਲ ਨਾਲ ਮਯੰਕ ਜਾਂ ਸ਼ਾੱ ਨੂੰ ਮਿਲੇਗਾ ਮੌਕਾ
ਇਸ਼ਾਂਤ-ਪਾਂਡਿਆ ਸੱਟ ਕਾਰਨ ਰਹਿਣਗੇ ਬਾਹਰ
ਨਵੀਂ ਦਿੱਲੀ, 30 ਸਤੰਬਰ
ਭਾਰਤੀ ਟੈਸਟ ਟੀਮ ‘ਚ ਓਪਨਰ ਬੱਲੇਬਾਜ਼ਾਂ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਘਮਾਸਾਨ ਹੈ ਇੰਗਲੈਂਡ ਵਿਰੁੱਧ ਟੈਸਟ ਮੈਚਾਂ ‘ਚ ਮੁਰਲੀ ਵਿਜੇ, ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਕੁਝ ਖ਼ਾਸ ਨਹੀਂ ਕਰ ਸਕੇ ਇਸ ਲਈ ਭਾਰਤੀ ਚੋਣਕਰਤਾਵਾਂ ਨੇ ਵੈਸਟਇੰਡੀਜ਼ ਵਿਰੁੱਧ 4 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ ਅਹਿਮ ਫੈਸਲਾ ਕਰਦਿਆਂ ਮੁਰਲੀ ਵਿਜੇ ਅਤੇ ਸ਼ਿਖਰ ਧਵਨ ਦੀ ਛੁੱਟੀ ਕਰਕੇ ਘਰੇਲੂ ਪੱਧਰ ‘ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਓਪਨਰ ਬੱਲੇਬਾਜ਼ ਪ੍ਰਿਥਵੀ ਸ਼ਾੱ ਅਤੇ ਮਯੰਕ ਅੱਗਰਵਾਲ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਜਦੋਂਕਿ ਰਾਹੁਲ ਨੇ ਇੰਗਲੈਂਡ ਵਿਰੁੱਧ ਆਖ਼ਰੀ ਟੈਸਟ ਮੈਚ ‘ਚ ਸੈਂਕੜੇ ਵਾਲੀ ਪਾਰੀ ਖੇਡੀ ਸੀ ਜਿਸ ਕਾਰਨ ਉਸਨੂੰ ਟੀਮ ‘ਚ ਬਰਕਰਾਰ ਰੱਖਿਆ ਗਿਆ ਹੈ ਅਤੇ ਇਹ ਸਾਫ਼ ਹੈ ਕਿ ਭਾਰਤੀ ਖੇਡ ਪ੍ਰੇਮੀਆਂ ਨੂੰ ਵੈਸਟਇੰਡੀਜ਼ ਵਿਰੁੱਧ ਪ੍ਰਿਥਵੀ ਸ਼ਾੱ ਜਾਂ ਮਯੰਕ ਦੇ ਤੌਰ ‘ਤੇ ਨਵਾਂ ਓਪਨਰ ਦੇਖਣ ਨੂੰ ਮਿਲੇਗਾ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਨੂੰ ਆਰਾਮ
ਭਾਰਤੀ ਚੋਣਕਰਤਾਵਾਂ ਨੇ ਲੰਮੇ ਸਮੇਂ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਅਤੇ ਬੁਮਰਾਹ ਨੂੰ ਵੈਸਟਇੰਡੀਜ਼ ਵਿਰੁੱਧ ਆਰਾਮ ਦੇਣ ਦਾ ਫੈਸਲਾ ਕੀਤਾ ਹੈ ਜਦੋਂਕਿ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਹਰਫ਼ਨਮੌਲਾ ਹਾਰਦਿਕ ਪਾਂਡਿਆ ‘ਤੇ ਵੀ ਵਿਚਾਰ ਨਹੀਂ ਕੀਤਾ ਗਿਆ ਕਿਉਂਕਿ ਦੋਵੇਂ ਆਪਣੀਆਂ ਸੱਟਾਂ ਤੋਂ ਹੁਣ ਤੱਕ ਉੱਭਰ ਨਹੀਂ ਸਕੇ ਹਨ
ਭਾਰਤੀ ਟੀਮ: ਵਿਰਾਟ ਕੋਹਲੀ (ਕਪਤਾਨ), ਅਜਿੰਕੇ ਰਹਾਣੇ (ਉਪ ਕਪਤਾਨ), ਕੇਐਲ ਰਾਹੁਲ, ਪ੍ਰਿਥਵੀ ਸ਼ਾੱ, ਮਯੰਕ ਅੱਗਰਵਾਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰਿਸ਼ਭ ਪੰਤ, ਆਰ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।