ਜਾਇਸਵਾਲ, ਗਾਇਕਵਾੜ ਅਤੇ ਕਿਸ਼ਨ ਦੇ ਅਰਧਸੈਂਕੜੇ
- ਐਲਿਸ ਨੇ ਲਈਆਂ 3 ਵਿਕਟਾਂ
ਤਿਰੂਵਨੰਤਪੁਰਮ (ਏਜੰਸੀ)। ਭਾਰਤ ਅਤੇ ਅਸਟਰੇਲੀਆ ਵਿਚਕਾਰ ਪੰਜ ਟੀ-20 ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਤਿਰੂਵਨੰਤਪੁਰਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਭਾਰਤੀ ਟੀਮ ਵੱਲੋਂ ਓਪਨਰ ਜਾਇਸਵਾਲ, ਗਾਇਕਵਾੜ, ਈਸ਼ਾਨ ਕਿਸ਼ਨ ਤਿਨਾਂ ਨੇ ਅਰਧਸੈਂਕੜੇ ਜੜੇ। ਕਪਤਾਨ ਸੂਰਿਆ ਕੁਮਾਰ ਯਾਦਵ ਨੇ 19 ਦੌੜਾਂ ਬਣਾਈਆਂ। ਅਸਟਰੇਲੀਆ ਵੱਲੋਂ ਨਾਥਨ ਐਲਿਸ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ। (IND Vs AUS T20 Series)
ਜਦਕਿ ਮਾਰਕਸ ਸਟੋਇਨਿਸ ਨੂੰ 1 ਵਿਕਟ ਮਿਲੀ। ਭਾਰਤੀ ਟੀਮ ਵੱਲੋਂ ਆਖਿਰੀ ਓਵਰਾਂ ’ਚ ਸਟਾਰ ਬੱਲੇਬਾਜ਼ ਰਿੰਕੂ ਸਿੰਘ ਨੇ 9 ਗੇਂਦਾਂ ’ਚ 29 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਿਸ ਦੇ ਦਮ ’ਤੇ ਭਾਰਤ ਅਸਟਰੇਲੀਆ ਨੂੰ ਚੁਣੌਤੀਪੂਰਨ ਸਕੋਰ ਬਣਾਉਣ ’ਚ ਕਾਮਯਾਬ ਹੋ ਸਕਿਆ। ਜਾਇਸਵਾਲ ਨੇ ਵੀ ਸਿਰਫ 25 ਗੇਂਦਾਂ ਦਾ ਸਾਹਮਣਾ ਕੀਤਾ ਅਤੇ 52 ਦੌੜਾਂ ਬਣਾਈਆਂ। (IND Vs AUS T20 Series)