ਹਾਰਦਿਕ ਪਾਂਡਿਆ ਨੇ 39 ਦੌੜਾਂ ਬਣਾਈਆਂ : IND Vs SA
IND Vs SA ਕੇਬੇਰਾ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਕੇਬੇਰਾ ‘ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 6 ਵਿਕਟਾਂ ਦੇ ਨੁਕਸਾਨ ’ਤੇ 124 ਦੌਡ਼ਾਂ ਬਣਾਈਆਂ। ਦੱਖਣੀ ਅਫਰੀਕ ਨੂੰ ਜਿੱਤ ਲਈ 125 ਦੌੜਾਂ ਦਾ ਆਸਾਨ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਆਏ ਭਾਰਤ ਦੇ ਓਪਨਰ ਬੱਲਬਾਜ਼ ਸੰਜੂ ਸੈਮਸਨ ਤੇ ਅਭਿਸ਼ਕ ਸ਼ਰਮਾ ਆਉਂਦੇ ਹੀ ਚੱਲਦੇ ਬਣੇ। ਭਾਰਤ ਨੇ ਪਾਵਰਪਲੇ ‘ਚ ਹੀ ਪਹਿਲੀਆਂ 3 ਵਿਕਟਾਂ ਗੁਆ ਦਿੱਤੀਆਂ ਸਨ। ਸੰਜੂ ਸੈਮਸਨ (0) ਪਹਿਲੇ ਓਵਰ ‘ਚ, ਅਭਿਸ਼ੇਕ ਸ਼ਰਮਾ (4) ਦੂਜੇ ‘ਚ ਅਤੇ ਸੂਰਿਆ ਕੁਮਾਰ ਯਾਦਵ (4) ਚੌਥੇ ਓਵਰ ‘ਚ ਆਊਟ ਹੋ ਗਏ।
ਇਹ ਵੀ ਪੜ੍ਹੋ : Recruitment of Indian Army: ਪਹਿਲੇ ਦਿਨ ਅੰਮ੍ਰਿਤਸਰ, ਕਪੂਰਥਲਾ ਅਤੇ ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਚੋਣ
ਇਸ ਤੋਂ ਬਾਅਦ ਤਿਲਕ ਵਰਮਾ ਅਤੇ ਅਕਸਰ ਪਟੇਲ ਨੇ ਸੂਝ-ਬਾਝ ਨਾਲ ਖੇਡਦਿਆਂ ਪਾਰੀ ਨੂੰ ਅੱਗੇ ਵਧਾਇਆ ਜਦੋਂ ਲੱਗ ਰਿਹਾ ਸੀ ਕਿ ਇਹ ਭਾਰਤ ਨੂੰ ਵੱਡੇ ਸਕੋਰ ਵੱਲ ਲੈ ਜਾਣਗੇ ਉਦੋਂ ਇਹ ਦੋਵੇਂ ਬੱਲੇਬਾਜ਼ ਵੀ ਚੱਲਦੇ ਬਣੇ। ਤਿਲਕ ਵਰਮਾ ਨੇ 20 ਅਤੇ ਅਕਸਰ ਪਟੇਲ ਨੇ 27 ਦੌਡ਼ਾਂ ਬਣਾਈਆਂ। ਹਾਰਦਿਕ ਪਾਂਡਿਆਂ ਨੇ ਆਖਰ ਤੱਕ ਆਪਣਾ ਸੰਘਰਸ਼ ਜਾਰੀ ਰੱਖਿਆ ਤੇ ਉਨਾਂ ਨੇ ਜਿਵੇ ਕਿਵੇ ਟੀਮ ਨੂੰ 124 ਦੌੜਾਂ ਦੇ ਸਕੋਰ ’ਤੇ ਪਹੁੰਚਾ ਦਿੱਤਾ। ਆਖਰ ’ਚ ਪਾਂਡਿਆ ਵੀ ਵੱਡਾ ਸ਼ਾਟ ਖੇਡਣ ਲਈ ਜੂਝਦੇ ਨਜ਼ਰ ਆਏ ਅਤੇ 45 ਗੇਂਦਾਂ ’ਤੇ ਨਾਬਾਦ 39 ਦੌੜਾਂ ਬਣਾਈਆ। ਉਨ੍ਹਾਂ ਦਾ ਸਾਥ ਅਰਸ਼ਦੀਪ ਨੇ ਦਿੱਤਾ ਜੋ 7 ਦੌੜਾਂ ਬਣਾ ਕੇ ਨਾਬਾਦ ਰਹੇ। ਉਨਾਂ ਨੇ ਇੱਕ ਲੰਮਾ ਛੱਕਾ ਵੀ ਲਗਾਇਆ। ਦੱਖਣੀ ਅਫਰੀਕਾ ਵੱਲੋਂ ਮਾਰਕੋ ਜੈਨਸਨ, ਗੇਰਾਲਡ ਕੂਟੀਜ਼, ਐਂਡੀਲੇ ਸਿਮਲੇਨ, ਏਡਨ ਮਾਰਕਰਮ ਅਤੇ ਐਨ ਪੀਟਰ ਨੇ 1-1 ਵਿਕਟ ਹਾਸਲ ਕੀਤੀ। ਇੱਕ ਬੱਲੇਬਾਜ ਰਨਆਊਟ ਵੀ ਹੋਇਆ। IND Vs SA