ਗੁਜਰਾਤ। ਸ਼ੁਭਮਨ ਗਿੱਲ ਦੇ ਧਮਾਕੇਦਾਰ ਸੈਂਕਡ਼ੇ ਤੇ ਅੰਤ ਹਾਰਦਿਕ ਪਾਂਡਿਆ ਵੱਲੋਂ ਖੇਡੀ ਤੇਜ਼ ਤਰਾਰ ਪਾਰੀ ਦੇ ਦਮ ’ਤੇ ਭਾਰਤ ਨੇ ਤੀਜੇ
ਟੀ-20 ਮੈਚ (India Vs New Zealand) ’ਚ ਨਿਊਜ਼ੀਲੈਂਡ ਨੂੰ 235 ਦੌੜਾਂ ਦਾ ਪਹਾਡ਼ ਜਿੱਡਾ ਟੀਚਾ ਦਿੱਤਾ। ਸੁਭਮਨ ਗਿੱਲ ਦਾ ਇਹ ਟੀ-20 ਮੈਚ ’ਚ ਪਹਿਲਾ ਸੈਂਕੜਾ ਹੈ। ਸੀਰੀਜ਼ ਦੇ ਪਹਿਲੇ ਦੋ ਮੈਚਾਂ ‘ਚ ਫਲਾਪ ਰਹੇ ਗਿੱਲ ਨੇ ਇਸ ਪਾਰੀ ‘ਚ 63 ਗੇਂਦਾਂ ਦਾ ਸਾਹਮਣਾ ਕੀਤਾ ਅਤੇ 12 ਚੌਕੇ ਅਤੇ 7 ਛੱਕੇ ਦੀ ਮੱਦਦ ਨਾਲ ਨਾਬਾਦ 126 ਦੌੜਂ ਬਣਾਈਆ। ਰਾਹੁਲ ਤ੍ਰਿਪਾਠੀ ਨੇ 44, ਕਪਤਾਨ ਹਾਰਦਿਕ ਪਾਂਡਿਆ ਨੇ 30 ਅਤੇ ਸੂਰਿਆ ਕੁਮਾਰ ਯਾਦਵ ਨੇ 24 ਦੌੜਾਂ ਬਣਾਈਆਂ। ਭਾਰਤ ਦੇ ਓਪਨਰ ਇਸ਼ਾਨ ਕਿਸ਼ਨ ਇੱਕ ਵਾਰ ਫਿਰ ਬੱਲੇ ਨਾਲ ਕੁਝ ਨਹੀਂ ਕਰ ਸਕੇ ਉਹ ਸਿਰਫ ਤਿੰਨ ਗੇਂਦਾਂ ’ਤੇ 1 ਦੌੜ ਬਣਾ ਕੇ ਆਊਟ ਹੋ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।