ਰੋਮਾਂਚਕ ਮੁਕਾਬਲੇ ‘ਚ ਭਾਰਤ ਨੇ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ | India vs Pakistan
- ਪਾਕਿਸਤਾਨ ਟੀ20 ਇਤਿਹਾਸ ਦੇ ਸਭ ਤੋਂ ਛੋਟੇ ਸਕੋਰ ਦਾ ਪਿੱਛਾ ਨਹੀਂ ਕਰ ਸਕਿਆ
- ਜਸਪ੍ਰੀਤ ਬੁਮਰਾਹ ਬਣੇ ‘ਪਲੇਆਰ ਆਫ ਦਾ ਮੈਚ’
- ਭਾਰਤ ਵੱਲੋਂ ਰਿਸ਼ਭ ਪੰਤ ਦੀ ਵਧੀਆ ਪਾਰੀ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ 19ਵਾਂ ਮੁਕਾਬਲਾ ਭਾਰਤ ਤੇ ਸਖਤ ਵਿਰੋਧੀ ਪਾਕਿਸਤਾਨ ਵਿਚਕਾਰ ਨਿਊਯਾਰਕ ਦੇ ਨਸਾਓ ਕਾਉਂਟੀ ਸਟੇਡੀਅਮ ‘ਚ ਖੇਡਿਆ ਗਿਆ। ਜਿੱਥੇ ਪਾਕਿਸਾਤਨੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ 19 ਓਵਰਾਂ ‘ਚ ਸਿਰਫ 119 ਦੌੜਾਂ ‘ਤੇ ਆਲਆਊਟ ਕਰ ਦਿੱਤਾ। ਪਾਕਿਸਤਾਨ ਵੱਲੋਂ ਨਸੀਮ ਸ਼ਾਮ ਨੇ ਸਭ ਤੋਂ ਜਿ਼ਆਦਾ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਮੁਹੰਮਦ ਆਮਿਰ ਨੇ ਵੀ 3 ਵਿਕਟਾਂ ਲਈਆਂ। (India vs Pakistan)
ਨਸੀਮ ਸ਼ਾਹ ਨੂੰ 2 ਤੇ ਸ਼ਾਹੀਨ ਸ਼ਾਹ ਆਫਰੀਦੀ ਨੂੰ 1 ਵਿਕਟ ਮਿਲੀ। ਭਾਰਤੀ ਟੀਮ ਵੱਲੋਂ ਸਭ ਤੋਂ ਜਿ਼ਆਦਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ 42 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਅਕਸ਼ਰ ਪਟੇਲ ਨੇ 20 ਦੌੜਾਂ ਤੇ ਕਪਤਾਨ ਰੋਤਿਹ ਸ਼ਰਮਾ ਨੇ 13 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਭਾਰਤੀ ਟੀਮ ਦਾ ਕੋਈ ਵੀ ਬੱਲੇਬਾਜ਼ ਕੁਝ ਜਿਆਦਾ ਖਾਸ ਨਹੀਂ ਸਕਿਆ। ਸਾਬਕਾ ਕਪਤਾਨ ਵਿਰਾਟ ਕੋਹਲੀ 4, ਸੂਰਿਆਕੁਮਾਰ ਯਾਦਵ 7, ਸਿ਼ਵਮ ਦੁੱਬੇ 3 ਜਦਕਿ ਰਵਿੰਦਰ ਜਡੇਜ਼ਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਚੰਗੀ ਸ਼ੁਰੂਆਤ ਤੋਂ ਬਾਅਦ ਪਾਕਿਸਤਾਨੀ ਪਾਰੀ ਡਗਮਗਾਈ | India vs Pakistan
ਜਵਾਬ ‘ਚ ਪਾਕਿਸਤਾਨ ਦੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ ਤੇ ਕਪਤਾਨ ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਇੱਕ ਸਮੇਂ ਤਾਂ ਲੱਗ ਰਿਹਾ ਸੀ ਕਿ ਪਾਕਿਸਤਾਨ ਇਹ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਵੇਗਾ। ਪਰ ਬਾਅਦ ‘ਚ ਅਕਸ਼ਰ ਪਟੇਲ ਨੇ ਇੱਕ ਵਿਕਟ ਡੇਗੀ ਤੇ ਬਾਅਦ ‘ਚ ਪਾਕਿਸਤਾਨ ਦੇ ਵਿਕਟਾਂ ਦੀ ਝੜੀ ਲੱਗ ਗਈ। ਪਾਕਿਸਾਤਨ ਵੱਲੋਂ ਸਭ ਤੋਂ ਜਿ਼ਆਦਾ ਮੁਹੰਮਦ ਰਿਜ਼ਵਾਨ ਨੇ ਸਭ ਤੋਂ ਜਿ਼ਆਦਾ 31 ਦੌੜਾਂ ਦੀ ਪਾਰੀ ਖੇਡੀ। (India vs Pakistan)
ਇਹ ਵੀ ਪੜ੍ਹੋ : IND Vs PAK : ਪਾਕਿਸਤਾਨ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ, ਮੀਂਹ ਕਾਰਨ ਮੈਚ ਸ਼ੁਰੂ ਹੋਣ ’ਚ ਦੇਰੀ
ਇਸ ਤੋਂ ਇਲਾਵਾ ਕਪਤਾਨ ਬਾਬਰ ਆਜ਼ਮ ਨੇ, ਫਖ਼ਰ ਜ਼ਮਾਨ ਤੇ ਉਸਮਾਨ ਖਾਨ ਨੇ 13-13 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤੀ ਟੀਮ ਵੱਲੋਂ ਸਭ ਤੋਂ ਜਿ਼ਆਦਾ ਜਸਪ੍ਰੀਤ ਬੁਮਰਾਹ ਨੇ ਆਪਣੇ 4 ਓਵਰਾਂ ‘ਚ ਸਿਰਫ 14 ਦੌੜਾਂ ਦਿੱਤੀਆਂ ਤੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਨੂੰ 2 ਜਦਕਿ ਅਕਸ਼ਰ ਪਟੇਲ ਤੇ ਅਰਸ਼ਦੀਪ ਸਿੰਘ ਨੂੰ 1-1 ਵਿਕਟ ਮਿਲੀ। ਹੁਣ ਭਾਰਤੀ ਟੀਮ ਦਾ ਤੀਜਾ ਮੁਕਾਬਲਾ 12 ਜੂਨ ਨੂੰ ਮੇਜ਼ਬਾਨ ਅਮਰੀਕਾ ਖਿਲਾਫ ਖੇਡਿਆ ਜਾਵੇਗਾ। ਜਦਕਿ ਪਾਕਿਸਤਾਨ ਦੇ ਹੁਣ ਸੁਪਰ-8 ‘ਚ ਪਹੁੰਚਣ ਦੀ ਰਾਹ ਮੁਸ਼ਕਲ ਹੋ ਗਈ ਹੈ। (India vs Pakistan)
ਭਾਰਤ ਨੇ ਪਾਕਿਸਤਾਨ ਨੂੰ ਸੱਤਵੀਂ ਵਾਰ ਹਰਾਇਆ | India vs Pakistan
ਟੀ-20 ਵਿਸ਼ਵ ਕੱਪ ਦੇ ਇਤਿਹਾਸ ’ਚ ਭਾਰਤ ਦੀ ਪਾਕਿਸਤਾਨ ’ਤੇ ਇਹ ਸੱਤਵੀਂ ਜਿੱਤ ਹੈ। ਦੋਵਾਂ ਟੀਮਾਂ ਵਿਚਕਾਰ ਪਹਿਲਾ ਮੁਕਾਬਲਾ 2007 ਵਿਸ਼ਵ ਕੱਪ ’ਚ ਹੋਇਆ ਸੀ। 2024 ਤੋਂ ਪਹਿਲਾਂ, ਦੋਵਾਂ ਕੱਟੜ ਵਿਰੋਧੀਆਂ ਵਿਚਕਾਰ 7 ਮੈਚ ਖੇਡੇ ਗਏ ਸਨ, ਜਿਨ੍ਹਾਂ ’ਚੋਂ ਭਾਰਤੀ ਟੀਮ 6 ਵਾਰ ਜੇਤੂ ਰਹੀ ਸੀ। ਪਰ ਇਸ ਜਿੱਤ ਤੋਂ ਬਾਅਦ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਖਿਲਾਫ ਭਾਰਤ ਦਾ ਜਿੱਤ-ਹਾਰ ਦਾ ਰਿਕਾਰਡ 7-1 ਹੋ ਗਿਆ ਹੈ। (India vs Pakistan)



ਵਿਰਾਟ ਕੋਹਲੀ ਇੱਕ ਵਾਰ ਫਿਰ ਤੋਂ ਫੇਲ | India vs Pakistan
ਇਸ ਤੋਂ ਪਹਿਲਾਂ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਖਿਲਾਫ ਕਾਫੀ ਦੌੜਾਂ ਬਣਾ ਚੁੱਕੇ ਸਨ। ਕੋਹਲੀ ਨੇ ਪਾਕਿਸਤਾਨ ਖਿਲਾਫ ਖੇਡੀ ਗਈ 5 ਪਾਰੀਆਂ ’ਚ ਹੁਣ ਤੱਕ ਚਾਰ ਅਰਧ ਸੈਂਕੜੇ ਜੜੇ ਹਨ। ਉਹ ਇਸ ਪਾਰੀ ’ਚ ਹੀ ਇੱਕ ਅਰਧ ਸੈਂਕੜਾ ਨਹੀਂ ਬਣਾ ਸਕੇ ਸਨ, ਪਰ ਅੱਜ ਵਿਰਾਟ ਕੋਹਲੀ ਨੇ ਕੁਝ ਖਾਸ ਨਹੀਂ ਕੀਤਾ, ਪਰ ਅੱਜ ਵਾਲੇ ਟੀ-20 ਵਿਸ਼ਵ ਕੱਪ 2024 ’ਚ ਉਹ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਟੀ-20 ਵਿਸ਼ਵ ਕੱਪ ਦੇ ਇਤਿਹਾਸ ’ਚ ਪਾਕਿਸਤਾਨ ਖਿਲਾਫ ਇਹ ਉਨ੍ਹਾਂ ਦਾ ਸਭ ਤੋਂ ਘੱਟ ਦੌੜਾਂ ਦਾ ਸਕੋਰ ਹੈ। (India vs Pakistan)