India vs England: ਕੁਲਦੀਪ, ਅਕਸ਼ਰ ਸਾਹਮਣੇ ਬੇਵੱਸ ਇੰਗਲੈਂਡ, ਭਾਰਤ ਫਾਈਨਲ ‘ਚ, 2022 ‘ਚ ਮਿਲੀ ਹਾਰ ਦਾ ਬਦਲਾ ਪੂਰਾ

India vs England

ਕੁਲਦੀਪ ਯਾਦਵ ਤੇ ਅਕਸ਼ਰ ਪਟੇਲ ਨੇ ਲਈਆਂ 3-3 ਵਿਕਟਾਂ

  • ਜਸਪ੍ਰੀਤ ਬੁਮਰਾਹ ਨੂੰ ਮਿਲੀ 2 ਵਿਕਟਾਂ | India vs England

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦਾ ਦੂਜਾ ਸੈਮੀਫਾਈਨਲ ਮੁਕਾਬਲਾ ਭਾਰਤ ਤੇ ਇੰਗਲੈਂਡ ਵਿਚਕਾਰ ਪ੍ਰੋਵੀਡੈਂਸ ਸਟੇਡੀਅਮ ਗੁਆਨਾ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ ਬੁਰੀ ਤਰ੍ਹਾਂ ਹਰਾ ਕੇ ਟੀ20 ਵਿਸ਼ਵ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਸ਼ੁਰੂਆਤ ‘ਚ ਭਾਰਤੀ ਮੀਂਹ ਨੇ ਕਾਫੀ ਦਿੱਕਤਾਂ ਦਿੱਤੀਆਂ ਪਰ ਬਾਅਦ ‘ਚ ਮੈਦਾਨ ਸੁਕਾ ਕੇ ਦੋਵਾਂ ਟੀਮਾਂ ਵਿਚਕਾਰ ਮੈਚ ਹੋਇਆ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਉਨ੍ਹਾਂ ਦਾ ਇਹ ਫੈਸਲਾ ਗਲਤ ਸਾਬਤ ਹੋ ਗਿਆ ਤੇ ਭਾਰਤੀ ਟੀਮ ਨੇ ਆਪਣੇ 20 ਓਵਰਾਂ ‘ਚ 171 ਦੌੜਾਂ ਦਾ ਸਕੋਰ ਬਣਾ ਦਿੱਤਾ। (India vs England)

ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਜਿ਼ਆਦਾ ਅਰਧਸੈਂਕੜੇ ਵਾਲੀ ਪਾਰੀ ਖੇਡੀ, ਇਸ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਨੇ 47 ਦੌੜਾਂ ਦਾ ਸਕੋਰ ਬਣਾਇਆ। ਓਪ ਕਪਤਾਨ ਹਾਰਦਿਕ ਪਾਂਡਿਆ ਨੇ ਤੇਜ਼-ਤਜ਼ਾਰ 23 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਵੱਲੋਂ ਸਭ ਤੋਂ ਜਿ਼ਆਦਾ ਜੋਫਾ ਆਰਚਰ ਨੇ 3 ਵਿਕਟਾਂ ਲਈਆਂ। ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਦੀ ਟੀਮ ਨੇ ਸ਼ੁਰੂਆਤ ਤੇਜ਼ ਕੀਤੀ, ਪਰ ਚੌਥਾ ਓਵਰ ਲੈ ਕੇ ਆਏ ਅਕਸ਼ਰ ਪਟੇਲ ਨੇ ਮੈਚ ਦਾ ਰੁੱਖ ਪਲਟ ਦਿੱਤਾ। (India vs England)

ਇਹ ਵੀ ਪੜ੍ਹੋ : India vs England : ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਕਰੇਗਾ ਪਹਿਲਾਂ ਬੱਲੇਬਾਜ਼ੀ

ਅਕਸ਼ਰ ਨੇ ਪਹਿਲੀ ਹੀ ਗੇਂਦ ‘ਤੇ ਕਪਤਾਨ ਜੋਸ ਬਟਲਰ ਦਾ ਵੱਡਾ ਵਿਕਟ ਲਿਆ। ਬਾਅਦ ‘ਚ ਅਗਲੇ ਹੀ ਓਵਰ ‘ਚ ਜਸਪ੍ਰੀਤ ਬੁਮਰਾਹ ਨੇ ਵੱਡੀ ਵਿਕਟ ਫਿਲਿਪ ਸਾਲਟ ਨੂੰ ਬੋਲਡ ਕਰ ਦਿੱਤਾ। ਬਾਅਦ ‘ਚ ਇੰਗਲੈਂਡ ਦੀ ਟੀਮ ਤਾਸ਼ ਤੇ ਪੱਤਿਆਂ ਦੀ ਤਰ੍ਹਾਂ ਖਿੱਲਰ ਗਈ ਤੇ ਲਗਾਤਾਰ ਵਿਕਟਾਂ ਗੁਆਉਂਦੀ ਰਹੀ। ਕੁਲਦੀਪ ਯਾਦਵ ਤੇ ਅਕਸ਼ਰ ਪਟੇਲ ਨੇ ਇੰਗਲੈਂਡ ਦੇ ਮੱਧ ਕ੍ਰਮ ਨੂੰ ਤੋੜ ਕੇ ਰੱਖ ਦਿੱਤਾ। ਇੰਗਲੈਂਡ ਦੀ ਟੀਮ ਪੂਰੇ 20 ਓਵਰ ਵੀ ਨਹੀਂ ਖੇਡ ਸਕੀ ਤੇ 103 ਦੌੜਾਂ ਬਣਾ ਕੇ ਆਲਆਊਟ ਹੋ ਗਈ ਤੇ ਭਾਰਤੀ ਟੀਮ ਨੇ ਇਹ ਮੈਚ 68 ਦੌੜਾਂ ਦਾ ਵੱਡੇ ਫਰਕ ਨਾਲ ਆਪਣੇ ਨਾਂਅ ਕਰ ਲਿਆ। ਭਾਰਤੀ ਟੀਮ 10 ਸਾਲਾਂ ਬਾਅਦ ਕਿਸੇ ਟੀ20 ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਹੈ।

ਹੁਣ ਭਾਰਤੀ ਟੀਮ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਫਾਈਨਲ ਮੁਕਾਬਲਾ 29 ਜੂਨ ਨੂੰ ਬਾਰਬਾਡੋਸ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਵੱਲੋਂ ਸਭ ਤੋਂ ਜਿਆਦਾ ਵਿਕਟਾਂ ਲੈਣ ਵਾਲੇ ਅਕਸ਼ਰ ਪਟੇਲ ਨੂੰ ‘ਪਲੇਅਰ ਆਫ ਦਾ ਮੈਚ’ ਦਾ ਅਵਾਰਡ ਦਿੱਤਾ ਗਿਆ। ਭਾਰਤੀ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਹੀ 2022 ਟੀ20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਮਿਲੀ ਇੰਗਲੈਂਡ ਤੋਂ ਹਾਰ ਦਾ ਬਦਲਾ ਵੀ ਲੈ ਲਿਆ। ਹੁਣ ਭਾਰਤੀ ਟੀਮ 10 ਸਾਲਾਂ ਬਾਅਦ ਫਾਈਨਲ ‘ਚ ਪਹੁੰਚੀ ਹੈ, ਇਸ ਤੋਂ ਪਹਿਲਾਂ ਟੀਮ 2014 ‘ਚ ਫਾਈਨਲ ‘ਚ ਪਹੁੰਚੀ ਸੀ। (India vs England)

ਕਪਤਾਨ ਰੋਹਿਤ ਤੇ ਸੂਰਿਆ ਵਿਚਕਾਰ ਹੋਈ 73 ਦੌੜਾਂ ਦੀ ਸਾਂਝੇਦਾਰੀ

 India vs England

ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਵਿਰਾਟ ਕੋਹਲੀ ਦੀ ਖਰਾਬ ਫਾਰਮ ਇੱਕ ਵਾਰ ਫਿਰ ਤੋਂ ਜਾਰੀ ਰਹੀ ਤੇ ਵਿਰਾਟ 9 ਦੌੜਾਂ ਬਣਾ ਕੇ ਬੋਲਫ ਹੋ ਗਏ। ਬਾਅਦ ‘ਚ ਆਏ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀ ਕੁਝ ਖਾਸ ਨਹੀਂ ਕਰ ਸਕੇ ਤੇ ਸਿਰਫ 4 ਦੌੜਾਂ ਬਣਾ ਕੇ ਜੌਨੀ ਬੇਅਰਸਟੋ ਨੂੰ ਕੈਚ ਦੇ ਬੈਠੇ। ਫਿਰ ਕਪਤਾਨ ਦਾ ਸਾਥ ਦੇਣ ਆਏ ਸੂਰਿਆਕੁਮਾਰ ਯਾਦਵ ਨੇ ਚੰਗਾ ਸਾਥ ਦਿੱਤਾ ਤੇ ਕਪਤਾਨ ਨਾਲ 73 ਦੌੜਾਂ ਦੀ ਸਾਂਝੇਦਾਰੀ ਕੀਤੀ, ਮੀਂਹ ਨੇ ਵੀ ਕਾਫੀ ਪਰੇਸ਼ਾਨ ਕੀਤਾ ਪਰ ਦੋਵਾਂ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਤੇ ਟੀਮ ਨੂੰ ਸੰਭਾਲਿਆ। ਸੂਰਿਆ ਨੇ 47 ਦੌੜਾਂ ਜਦਕਿ ਕਪਤਾਨ ਰੋਹਿਤ ਨੇ 56 ਦੌੜਾਂ ਦੀ ਪਾਰੀ ਖੇਡੀ।

ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸਿ਼ਵਮ ਦੁੱਬੇ, ਅਕਸ਼ਰ ਪਟੇਲ, ਹਾਰਦਿਕ ਪਾਂਡਿਆ, ਰਵਿੰਦਰ ਜਡੇਜ਼ਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ।

ਇੰਗਲੈਂਡ : ਜੋਸ ਬਟਲਰ (ਕਪਤਾਨ ਤੇ ਵਿਕਟਕੀਪਰ), ਫਿਲਿਪ ਸਾਲਟ, ਮੋਈਨ ਅਲੀ, ਜੌਨੀ ਬੇਅਰਸਟੋ, ਹੈਰੀ ਬਰੂਕ, ਸੈਮ ਕਰਨ, ਲਿਯਮ ਲਿਵਿੰਗਸਟਨ, ਆਦਿਲ ਰਾਸਿ਼ਦ, ਜੋਫਾ ਆਰਚਰ, ਰੀਸ ਟਾਪਲੀ, ਕ੍ਰਿਸ ਜਾਰਡਨ।

LEAVE A REPLY

Please enter your comment!
Please enter your name here