IND vs SA: ਅੱਧੀ ਰਾਤ ਭਾਰਤ ‘ਚ ਮਨਾਈ ਗਈ ਦੀਵਾਲੀ, 17 ਸਾਲਾਂ ਬਾਅਦ ਭਾਰਤ ਬਣਿਆ ਟੀ20 ਵਿਸ਼ਵ ਚੈਂਪੀਅਨ

IND vs SA

ਰੋਮਾਂਚਕ ਫਾਈਨਲ ਮੁਕਾਬਲੇ ‘ਚ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ | IND vs SA

  • ਹਾਰੀ ਹੋਈ ਬਾਜ਼ੀ ਜਿੱਤੀ ਭਾਰਤ ਨੇ, ਤੇਜ਼ ਗੇਂਦਬਾਜ਼ਾਂ ਨੇ ਪਲਟਿਆ ਮੈਚ
  • ਕੋਹਲੀ ਦੀ ਅਰਧਸੈਂਕੜੇ ਵਾਲੀ ਪਾਰੀ

ਸਪੋਰਟਸ ਡੈਸਕ। ਭਾਰਤ ‘ਚ ਅੱਜ ਅੱਧੀ ਰਾਤ ਦੀਵਾਲੀ ਮਨਾਈ ਜਾ ਰਹੀ ਹੈ। ਰੋਹਿਤ ਸ਼ਰਮਾ ਦੀ ਫੌਜ ਨੇ ਉਹ ਸੁਪਨਾ ਪੂਰਾ ਕਰ ਦਿੱਤਾ ਜਿਸ ਨੂੰ 17 ਸਾਲ ਪਹਿਲਾਂ ਮਹਿੰਦਰ ਸਿੰਘ ਧੋਨੀ ਨੇ ਸੱਚ ਕੀਤਾ ਸੀ। ਟੀ20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਵੈਸਟਇੰਡੀਜ਼ ਦੇ ਬਾਰਬਾਡੋਸ ‘ਚ ਖੇਡਿਆ ਗਿਆ। ਇਸ ਮੁਕਾਬਲੇ ‘ਚ ਭਾਰਤੀ ਟੀਮ ਨੇ ਟਾਸ ਜਿੱਤਿਆ ਸੀ ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਦੀਆਂ 72 ਦੌੜਾਂ ਦੀ ਪਾਰੀ ਦੀ ਦਮ ਤੇ ਉਨ੍ਹਾਂ ਦੀ ਅਕਸ਼ਰ ਪਟੇਲ ਨਾਲ ਹੋਈ ਜਬਰਦਸਤ ਸਾਂਝੇਦਾਰੀ ਦੀ ਮੱਦਦ ਨਾਲ ਭਾਰਤੀ ਟੀਮ ਨੇ ਆਪਣੇ 20 ਓਵਰਾਂ ‘ਚ 176 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਅਫਰੀਕਾ ਵੱਲੋਂ ਸਭ ਤੋਂ ਜਿਆਦਾ ਐਨਰਿਕ ਨੌਰਟਜੇ ਤੇ ਕੇਸ਼ਵ ਮਹਾਰਾਜ਼ ਨੇ 2-2 ਵਿਕਟਾਂ ਲਈਆਂ। ਮਾਰਕੋ ਯਾਨਸਨ ਤੇ ਕੈਗਿਸੋ ਰਬਾਡਾ ਨੂੰ 1-1 ਵਿਕਟ ਮਿਲੀ। (IND vs SA)

https://twitter.com/ICC/status/1807118357973360848

ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਆਈ ਅਫਰੀਕਾ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਨੇ ਦੂਜੇ ਹੀ ਓਵਰ ‘ਚ ਓਪਨਰ ਬੱਲੇਬਾਜ਼ ਰੀਜ਼ਾ ਹੈਂਡ੍ਰਿਕਸ ਦੀ ਵਿਕਟ ਗੁਆ ਦਿੱਤੀ, ਬਾਅਦ ‘ਚ ਕਪਤਾਨ ਏਡਨ ਮਾਰਕ੍ਰਮ ਵੀ ਕੁਝ ਜਿਆਦਾ ਨਹੀਂ ਕਰ ਸਕੇ ਤੇ ਸਿਰਫ 4 ਦੌੜਾਂ ਬਣਾ ਕੇ ਚਲਦੇ ਬਣੇ। ਬਾਅਦ ‘ਚ ਟ੍ਰਿਸਟਨ ਸਟੱਬਸ ਤੇ ਡੀ ਕਾਕ ਵਿਚਕਾਰ ਚੌਥੇ ਵਿਕਟ ਲਈ ਵੱਡੀ ਸਾਂਝੇਦਾਰੀ ਹੋਈ। ਸਟੱਬਸ ਨੂੰ ਅਕਸ਼ਰ ਪਟੇਲ ਨੇ ਆਊਟ ਕਰ ਦਿੱਤਾ, ਫਿਰ ਕਲਾਸੇਨ ਨੇ ਡੀ ਕਾਕ ਨੇ ਤੂਫਾਨੀ ਬੱਲੇਬਾਜ਼ੀ ਕੀਤੀ ਤੇ ਮੈਚ ‘ਚ ਅਫਰੀਕਾ ਦੀ ਵਾਪਸੀ ਕਰ ਦਿੱਤੀ। ਇੱਕ ਸਮੇਂ ਅਫਰੀਕਾ ਨੂੰ 36 ਗੇਂਦਾਂ ‘ਚ 34 ਦੌੜਾਂ ਦੀ ਜ਼ਰੂਰਤ ਸੀ। (IND vs SA)

ਇਹ ਵੀ ਪੜ੍ਹੋ : IND Vs SA Final : ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 177 ਦੌੜਾਂ ਦਾ ਟੀਚਾ

ਪਰ ਗੇਂਦਬਾਜ਼ੀ ਕਰਨ ਆਏ ਹਾਰਦਿਕ ਪਾਂਡਿਆ ਨੇ ਮੈਚ ਦਾ ਰੁੱਖ ਪਲਟ ਦਿੱਤਾ। ਬਾਅਦ ‘ਚ ਜਸਪ੍ਰੀਤ ਬੁਮਰਾਹ ਦਾ ਸਪੈਲ ਸਭ ਤੋਂ ਚੰਗਾ ਗਿਆ ਤੇ ਬੁਮਰਾਹ ਨੇ ਸਿਰਫ 18 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਬਾਅਦ ‘ਚ ਹਾਰਦਿਕ ਪਾਂਡਿਆ ਨੇ ਆਪਣੇ 3 ਓਵਰਾਂ ‘ਚ 20 ਦੌੜਾਂ ਦੇ ਕੇ ਵੱਡੀਆਂ 3 ਵਿਕਟਾਂ ਲਈਆਂ ਤੇ ਮੈਚ ਦਾ ਰੁੱਖ ਭਾਰਤ ਵੱਲ ਕਰ ਦਿੱਤਾ। ਆਖਿਰੀ ਓਵਰ ‘ਚ ਅਫਰੀਕਾ ਨੂੰ 16 ਦੌੜਾਂ ਚਾਹੀਦੀਆਂ ਸਨ ਪਰ ਹਾਰਦਿਕ ਅੱਗੇ ਉਹ ਟੀਮ ਪਾਰ ਨਹੀਂ ਕਰ ਸਕੀ ਤੇ 7 ਦੌੜਾਂ ਨਾਲ ਮੈਚ ਗੁਆ ਬੈਠੀ। ਇਸ ਦੇ ਨਾਲ ਹੀ ਅਫਰੀਕਾ ਦਾ ਪਹਿਲੀ ਵਾਰ ਕੋਈ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਵੀ ਟੁੱਟ ਗਿਆ ਤੇ ਭਾਰਤੀ ਟੀਮ ਨੇ 17 ਸਾਲਾਂ ਬਾਅਦ ਟੀ20 ਵਿਸ਼ਵ ਕੱਪ ਜਿੱਤ ਲਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2007 ‘ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਵਿਸ਼ਵ ਕੱਪ ਜਿੱਤਿਆ ਸੀ। (IND vs SA)

https://twitter.com/ICC/status/1807114462895157381