IND vs AFG: ਬੁਮਰਾਹ ਤੇ ਅਰਸ਼ਦੀਪ ਦੀ ਖਤਰਨਾਕ ਗੇਂਦਬਾਜ਼ੀ, ਭਾਰਤੀ ਟੀਮ ਦੀ ਸੁਪਰ-8 ‘ਚ ਜਿੱਤ ਨਾਲ ਸ਼ੁਰੂਆਤ

IND vs AFG

ਜਸਪ੍ਰੀਤ ਬੁਮਰਾਹ ਦੀ ਤੂਫਾਨੀ ਗੇਂਦਬਾਜ਼ੀ, ਲਈਆਂ 3 ਵਿਕਟਾਂ | IND vs AFG

  • ਸੂਰਿਆਕੁਮਾਰ ਯਾਦਵ ਦਾ ਲਗਾਤਾਰ ਦੂਜਾ ਅਰਧਸੈਂਕੜਾ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ ਸੁਪਰ-8 ਦਾ ਮੁਕਾਬਲਾ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਵੈਸਟਇੰਡੀਜ਼ ਦੇ ਬ੍ਰਿਜਟਾਉਨ ਸਟੇਡੀਅਮ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਅਫਗਾਨੀ ਟੀਮ ਖਿਲਾਫ ਜਿੱਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਜਿੱਤ ਹਾਸਲ ਕੀਤੀ। ਭਾਰਤੀ ਟੀਮ ਨੇ ਅਫਗਾਨੀ ਬੱਲੇਬਾਜ਼ਾਂ ਨੂੰ ਸਿਰਫ 134 ‘ਤੇ ਰੋਕ ਦਿੱਤਾ ਤੇ 48 ਦੌੜਾਂ ਨਾਲ ਮੈਚ ਜਿੱਤ ਲਿਆ। ਪੂਰੀ ਅਫਗਾਨੀ ਟੀਮ ਆਲਆਊਟ ਹੋ ਗਈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ‘ਚ ਭਾਰਤੀ ਟੀਮ ਦੇ ਸੂਰਿਆਕੁਮਾਰ ਯਾਦਵ ਦੇ ਅਰਧਸੈਂਕੜੇ ਦੀ ਮੱਦਦ ਨਾਲ ਤੇ ਹਾਰਦਿਕ ਪਾਂਡਿਆ ਦੀ ਤੂਫਾਨੀ ਬੱਲੇਬਾਜ਼ੀ ਦੀ ਮੱਦਦ ਨਾਲ ਆਪਣੇ 20 ਓਵਰਾਂ ‘ਚ 181 ਦੌੜਾਂ ਦਾ ਵੱਡਾ ਸਕੋਰ ਬਣਾਇਆ। ਅਫਗਾਨੀ ਗੇਂਦਬਾਜ਼ਾਂ ਵੱਲੋਂ ਫਾਰੂਕੀ ਨੇ ਤਿੰਨ ਵਿਕਟਾਂ ਜਦਕਿ ਕਪਤਾਨ ਰਾਸਿਦ ਖਾਨ ਨੇ ਵੀ 3 ਵਿਕਟਾਂ ਲਈਆਂ। (IND vs AFG)

IND Vs AFG : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

ਬਾਅਦ ‘ਚ ਬੱਲੇਬਾਜ਼ੀ ਕਰਨ ਆਈ ਅਫਗਾਨੀ ਟੀਮ ਦੀ ਸ਼ੁਰੂਆਤੀ ਚੰਗੀ ਨਹੀਂ ਰਹੀ ਤੇ ਤੂਫਾਨੀ ਬੱਲੇਬਾਜ਼ ਗੁਰਬਾਜ਼ ਸਸਤੇ ‘ਚ ਆਊਟ ਹੋ ਗਏ। ਇਸ ਤਰ੍ਹਾਂ ਹੀ ਅਫਗਾਨਾ ਦੀ ਬੱਲੇਬਾਜ਼ੀ ਚਲਦੀ ਰਹੀ ਤੇ ਅਫਗਾਨੀ ਬੱਲੇਬਾਜ਼ਾਂ ਨੇ ਲਗਾਤਾਰ ਆਪਣੀਆਂ ਵਿਕਟਾਂ ਗੁਆਈਆਂ। ਅਫਗਾਨਿਸਤਾਨ ਵੱਲੋਂ ਸਭ ਤੋਂ ਜਿ਼ਆਦਾ ਉਮਰਜਈ ਨੇ 26 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕੁਝ ਜਿਆਦਾ ਨਹੀਂ ਕਰ ਸਕਿਆ। ਭਾਰਤੀ ਟੀਮ ਵੱਲੋਂ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ ਜਦਕਿ ਕੁਲਦੀਪ ਯਾਦਵ ਨੇ 2 ਵਿਕਟਾਂ ਤੇ ਅਕਸ਼ਰ ਪਟੇਲ ਤੇ ਰਵਿੰਦਰ ਜਡੇਜਾ ਨੂੰ 1-1 ਵਿਕਟ ਮਿਲੀ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਨੇ ਵੀ ਪਹਿਲਾਂ ਤਾਂ ਥੋੜਾ ਮਹਿੰਗੇ ਸਾਬਤ ਹੋਏ ਪਰ ਬਾਅਦ ‘ਚ 3 ਵਿਕਟਾਂ ਲੈ ਕੇ ਟੀਮ ਨੂੰ ਜਿੱਤ ਦੀ ਮੰਜਿਲ ਤੱਕ ਪਹੁੰਚਾਇਆ। (IND vs AFG)

ਭਾਰਤੀ ਟੀਮ ਦੀ ਬੱਲੇਬਾਜ਼ੀ ਤੇ ਪਾਰੀ, ਸੂਰਿਆ ਦਾ ਅਰਧਸੈਂਕੜਾ | IND vs AFG

ਭਾਰਤੀ ਟੀਮ ਵੱਲੋਂ ਇੱਕ ਵਾਰ ਕਪਤਾਨ ਰੋਹਿਤ ਫਲਾਪ ਰਹੇ ਤੇ ਸਸਤੇ ‘ਚ ਆਊਟ ਹੋ ਗਏ। ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ 24 ਗੇਂਦਾਂ ‘ਚ 24 ਦੌੜਾਂ ਹੀ ਬਣਾਇਆਂ, ਬਾਅਦ ‘ਚ ਸੂਰਿਆਕੁਮਾਰ ਯਾਦਵ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ ਤੇ ਇਸ ਵਿਸ਼ਵ ਕੱਪ ‘ਚ ਲਗਾਤਾਰ ਦੂਜਾ ਅਰਧਸੈਂਕੜਾ ਜੜਿਆ। ਇਸ ਤੋਂ ਪਹਿਲਾਂ ਉਨ੍ਹਾਂ ਅਮਰੀਕਾ ਖਿਲਾਫ ਖਰਾਬ ਪਿੱਚ ਤੇ ਅਰਧਸੈਂਕੜਾ ਜੜ ਕੇ ਟੀਮ ਨੂੰ ਜਿੱਤ ਦੀ ਮੰਜਿਲ ਤੱਕ ਪਹੁੰਚਿਆ ਸੀ। ਇੱਕ ਵਾਰ ਫਿਰ ਤੋ ਸੂਰਿਆ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ ਤੇ ਟੀਮ ਨੂੰ ਸੰਕਟ ਦੀ ਘੜੀ ਵਿੱਚੋਂ ਬਾਹਰ ਕੱਢ ਕੇ ਚੰਗਾ ਸਕੋਰ ਬਣਾਇਆ। (IND vs AFG)

LEAVE A REPLY

Please enter your comment!
Please enter your name here