India Canada Relations 2025: ਪਿਛਲੇ ਇੱਕ ਸਾਲ ਤੋਂ ਭਾਰਤ ਤੇ ਕੈਨੇਡਾ ਵਿੱਚ ਚੱਲਿਆ ਆ ਰਿਹਾ ਕੂਟਨੀਤਿਕ ਟਕਰਾਅ ਹੁਣ ਖਤਮ ਹੁੰਦਾ ਵਿਖਾਈ ਦੇੇ ਰਿਹਾ ਹੈ ਦੋਵੇਂ ਦੇਸ਼ ਹਾਈ ਕਮਿਸ਼ਨਰਾਂ ਨੂੰ ਦੁਬਾਰਾ ਨਿਯੁਕਤ ਕਰਨ ਤੇ ਦੁਵੱਲੀ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ’ਤੇ ਸਹਿਮਤ ਹੋਏ ਹਨ। ਇਹ ਸਮਝੌਤਾ ਹਾਲ ਹੀ ਵਿੱਚ ਕੈਨੇਡਾ ਵਿੱਚ ਖਤਮ ਹੋਈ ਜੀ-7 ਸਿਖ਼ਰ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਕਾਰ ਹੋਈ ਦੁਵੱਲੀ ਮੀਟਿੰਗ ਵਿੱਚ ਹੋਇਆ ਸੀ ਜੀ-7 ਦੀ 51ਵੀਂ ਮੀਟਿੰਗ ਵਿੱਚ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਕੈਨੇਡਾ ਵਰਗੇ ਮੈਂਬਰ ਦੇਸ਼ਾਂ ਦੇ ਮੁਖੀਆਂ ਨਾਲ ਭਾਰਤ ਨੂੰ ਇੱਕ ਵਾਰ ਫਿਰ ਇੱਕ ਖਾਸ ਸੱਦੇ ਗਏ ਵਜੋਂ ਸੱਦਾ ਦਿੱਤਾ ਗਿਆ ਸੀ। ਇਹ ਭਾਰਤ ਲਈ 12ਵਾਂ ਮੌਕਾ ਸੀ ਜਦੋਂ ਉਸ ਨੇ ਇਸ ਸੰਸਾਰਿਕ ਮੰਚ ਵਿੱਚ ਭਾਗ ਲਿਆ। India Canada Relations 2025
ਇਹ ਖਬਰ ਵੀ ਪੜ੍ਹੋ : Iran Israel Conflict 2025: ਦਿੱਲੀ ਵਾਸੀਆਂ ਦੀਆਂ ਮੁਸ਼ਕਲਾਂ ਵਧੀਆਂ, ਈਰਾਨ-ਇਜ਼ਰਾਈਲ ਯੁੱਧ ਦਾ ਰਾਜਧਾਨੀ ’ਚ ਦਿਖਾਈ ਦੇਣ…
ਹਾਲਾਂਕਿ ਇਸ ਵਾਰ ਸਥਿਤੀ ਥੋੜ੍ਹੀ ਵੱਖ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਬਾਰੇ ਕੈਨੇਡਾ ਵਿੱਚ ਸ਼ੁਰੂ ਵਿੱਚ ਭੰਬਲਭੂਸਾ ਸੀ, ਪਰ ਪ੍ਰਧਾਨ ਮੰਤਰੀ ਕਾਰਨੀ ਦੇ ਯਤਨਾਂ ਅਤੇ ਅੰਤਰਰਾਸ਼ਟਰੀ ਕੂਟਨੀਤੀ ਨੂੰ ਘਰੇਲੂ ਰਾਜਨੀਤੀ ਤੋਂ ਵੱਖ ਰੱਖਣ ਦੀ ਨੀਤੀ ਕਾਰਨ, ਸੱਦਾ ਭਾਰਤ ਨੂੰ ਭੇਜਿਆ ਗਿਆ। ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਆਪਸੀ ਵਿਸ਼ਵਾਸ ਤੇ ਸਹਿਯੋਗ ਦੀ ਭਾਵਨਾ ਨਾਲ ਅੱਗੇ ਵਧਣਾ ਚਾਹੁੰਦੇ ਹਨ ਭਾਰਤ ਤੇ ਕੈਨੇਡਾ ਹੁਣ ਖੁਰਾਕ ਸੁਰੱਖਿਆ, ਡਿਜ਼ੀਟਲ ਪਰਿਵਰਤਨ, ਉੱਨਤ ਤਕਨਾਲੋਜੀ, ਰਣਨੀਤਕ ਖਣਿੱਜਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਸਹਿਯੋਗ ਵਰਗੇ ਮੁੱਦਿਆਂ ’ਤੇ ਨਵੀਂ ਊਰਜਾ ਨਾਲ ਕੰਮ ਕਰਨ ਲਈ ਤਿਆਰ ਹਨ। ਅਕਤੂਬਰ 2024 ਵਿੱਚ ਭਾਰਤ-ਕੈਨੇਡਾ ਸੰਬੰਧਾਂ ਵਿੱਚ ਤਣਾਅ ਉਸ ਸਮੇਂ ਸਿਖ਼ਰ ’ਤੇ ਪਹੁੰਚ ਗਿਆ ਸੀ। India Canada Relations 2025
ਜਦੋਂ ਤੱਤਕਾਲੀਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਕਥਿਤ ਭੂਮਿਕਾ ਦਾ ਜ਼ਿਕਰ ਕੀਤਾ ਇਸ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਇੱਕ ਨਵੇਂ ਸੰਕਟ ਵਿੱਚ ਫਸ ਗਏ ਡਿਪਲੋਮੈਟਾਂ ਨੂੰ ਕੱਢਣਾ, ਵੀਜ਼ਾ ਸੇਵਾਵਾਂ ਰੱਦ ਤੇ ਇੱਕ-ਦੂਸਰੇ ਦੇ ਨਾਗਰਿਕਾਂ ਲਈ ਯਾਤਰਾ ਚਿਤਾਵਨੀ ਜਿਹੇ ਕਈ ਕਦਮ ਚੁੱਕੇ ਗਏ ਭਾਰਤ ਨੇ ਕੈਨੇਡਾ ਵਿੱਚ ਖਾਲਿਸਤਾਨ ਸਮੱਰਥਕ ਗਤੀਵਿਧੀਆਂ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਸੀ, ਜਦੋਂਕਿ ਕੈਨੇਡਾ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਹਿੱਸਾ ਮੰਨਦਾ ਰਿਹਾ ਹੈ। ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਜਦੋਂ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ।
ਇਹ ਡਰ ਸੀ ਕਿ ਉਹ ਵੀ ਟਰੂਡੋ ਦੀ ਲੀਹ ’ਤੇ ਚੱਲਣਗੇ ਪਰ ਕਾਰਨੀ ਨੇ ਮੁਕਾਬਲਤਨ ਸੰਤੁਲਿਤ ਦ੍ਰਿਸ਼ਟੀਕੋਣ ਅਪਣਾਇਆ ਚੋਣ ਪ੍ਰਚਾਰ ਦੌਰਾਨ ਦੋਵੇਂ ਪ੍ਰਮੁੱਖ ਪਾਰਟੀਆਂ ਲਿਬਰਲ ਤੇ ਕੰਜ਼ਰਵੇਟਿਵ ਨੇ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਦੀ ਗੱਲ ਕੀਤੀ। ਨਵੀਂ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀ ਸਪੱਸ਼ਟ ਕੀਤਾ ਕਿ ਕੈਨੇਡਾ ਭਾਰਤ ਦੇ ਨਾਲ ਪੜਾਅਵਾਰ ਸਬੰਧਾਂ ਨੂੰ ਆਮ ਬਣਾਉਣਾ ਚਾਹੁੰਦਾ ਹੈ। ਸਿਖ਼ਰ ਬੈਠਕ ਦੇ ਮੇਜ਼ਬਾਨ ਦੇਸ਼ ਹੋਣ ਦੇ ਰੂਪ ਵਿੱਚ ਕਾਰਨੀ ਨੇ ਭਾਰਤ ਤੋਂ ਇਲਾਵਾ ਮੈਕਸੀਕੋ, ਅਸਟਰੇਲੀਆ, ਬ੍ਰਾਜ਼ੀਲ (ਕੋਪ ਮੁਖੀ), ਦੱਖਣੀ ਅਫਰੀਕਾ (ਜੀ-20 ਮੁਖੀ) ਨੂੰ ਸੱਦਾ ਦੇ ਕੇ ਇਹ ਸੰਕੇਤ ਦਿੱਤਾ ਕਿ ਉਹ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਇੱਕ ਪੁਲ ਬਣਾਉਣਾ ਚਾਹੁੰਦੇ ਹਨ।
ਕਾਰਨੀ ਨੇ ਜਨਤਕ ਰੂਪ ਵਿੱਚ ਕਿਹਾ ਕਿ ਊਰਜਾ, ਵਾਤਾਵਰਨ ਤੇ ਵਿਸ਼ਵ ਸੁਰੱਖਿਆ ਵਰਗੇ ਮੁੱਦਿਆਂ ’ਤੇ ਹੱਲ ਉਦੋਂ ਹੀ ਸੰਭਵ ਹੈ ਜਦੋਂ ਭਾਰਤ ਵਰਗੇ ਉੱਭਰਦੇ ਦੇਸ਼ ਭਾਈਵਾਲ ਹੋਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰਨੀ ਦੀ ਬੈਠਕ ਸੁਹਿਰਦਤਾਪੂਰਨ ਮਾਹੌਲ ਨਾਲ ਮੁਕੰਮਲ ਹੋਈ ਦੋਵਾਂ ਆਗੂਆਂ ਦੀ ਮੁਲਾਕਾਤ ਇਸ ਗੱਲ ਦਾ ਸੰਕੇਤ ਹੈ ਕਿ ਲੰਮੇ ਸਮੇਂ ਤੋਂ ਜੰਮੀ ਬਰਫ ਹੁਣ ਪਿਘਲਣ ਲੱਗੀ ਹੈ ਪਰ ਕੁਝ ਮੁੱਦੇ ਹਾਲੇ ਵੀ ਬਾਕੀ ਹਨ, ਜਿਵੇਂ ਕੈਨੇਡਾ ਵਿੱਚ ਕੁਝ ਕੱਟੜਪੱਥੀ ਤੱਤਾਂ ਦੀਆਂ ਗਤੀਵਿਧੀਆਂ, ਉਨ੍ਹਾਂ ਦੀ ਫੰਡਿੰਗ ਤੇ ਭਾਰਤੀ ਮਿਸ਼ਨਾਂ ਦੇ ਬਾਹਰ ਹੋ ਰਹੇ ਵਿਰੋਧ ਪ੍ਰਦਰਸ਼ਨ ਭਾਰਤ ਚਾਹੁੰਦਾ ਹੈ ਕਿ ਕੈਨੇਡਾ ਇਨ੍ਹਾਂ ਪ੍ਰਦਰਸ਼ਨਾਂ ’ਤੇ ਸਖਤੀ ਕਰੇ।
ਜਦੋਂਕਿ ਕੈਨੇਡਾ ਇਸ ਨੂੰ ਸ਼ਾਂਤੀਪੂਰਨ ਵਿਰੋਧ ਦੇ ਅਧਿਕਾਰ ਦੇ ਰੂਪ ਵਿੱਚ ਵੇਖਦਾ ਹੈ ਉੱਧਰ ਅਮਰੀਕਾ ਤੇ ਕੈਨੇਡਾ ਦੇ ਸੰਬੰਧ ਵੀ ਕੁਝ ਸਾਲਾਂ ਵਿੱਚ ਤਣਾਅਪੂਰਨ ਰਹੇ ਹਨ ਪੂਰਵ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਅਤੇ ਕੈਨੇਡਾ ਦੇ ਅਮਰੀਕਾ ਦਾ 51ਵਾਂ ਰਾਜ ਬਣਾਉਣ ਵਰਗੀਆਂ ਟਿੱਪਣੀਆਂ ਨੇ ਦੋਵਾਂ ਦੇਸ਼ਾਂ ਵਿੱਚ ਵਿਸ਼ਵਾਸ ਦੀ ਖਾਈ ਹੋਰ ਡੂੰਘੀ ਕਰ ਦਿੱਤੀ ਹੈ ਅਜਿਹੇ ਵਿੱਚ ਕੈਨੇਡਾ ਵੀ ਅਮਰੀਕਾ ’ਤੇ ਨਿਰਭਰਤਾ ਘਟਾਉਣ ਤੇ ਵਿਕਲਪ ਲੱਭਣ ਦੀ ਦਿਸ਼ਾ ਵਿੱਚ ਯਤਨ ਕਰ ਰਿਹਾ ਹੈ ਭਾਤਰ ਜੋ ਪਹਿਲਾਂ ਹੀ ਬ੍ਰਿਟੇਨ ਦੇ ਨਾਲ ਵਪਾਰਕ ਸਮਝੌਤਾ ਕਰ ਚੁੱਕਾ ਹੈ ਤੇ ਜਲਦ ਹੀ ਅਮਰੀਕਾ ਨਾਲ ਵੀ ਇੱਕ ਸਮਝੌਤੇ ’ਤੇ ਪਹੁੰਚਣ ਵਾਲਾ ਹੈ।
ਕੈਨੇਡਾ ਲਈ ਇੱਕ ਵਿਹਾਰਕ ਭਾਈਵਾਲ ਬਣ ਸਕਦਾ ਹੈ ਜੇਕਰ ਭਾਰਤ ਤੇ ਕੈਨੇਡਾ ਦੇ ਸੰਬੰਧ ਇੱਕ ਵਾਰ ਫਿਰ ਆਮ ਹੋ ਜਾਂਦੇ ਹਨ ਤਾਂ ਦੋਵਾਂ ਦੇਸ਼ਾਂ ਨੂੰ ਰਣਨੀਤਿਕ ਲਾਭ ਮਿਲ ਸਕਦਾ ਹੈ ਭਾਰਤ ਨੂੰ ਕੈਨੇਡਾ ਦੇ ਵਿਸ਼ਾਲ ਖਣਿੱਜ ਵਸੀਲੇ ਤੇ ਕੁਦਰਤੀ ਗੈਸ ਭੰਡਾਰ ਤੱਕ ਪਹੁੰਚ ਮਿਲੇਗੀ, ਉੱਥੇ ਹੀ ਕੈਨੇਡਾ ਭਾਰਤ ਦੇ ਵਿਸ਼ਾਲ ਉਪਭੋਗਤਾ ਬਜ਼ਾਰ ਦਾ ਲਾਭ ਉਠਾ ਸਕਦਾ ਹੈ ਦੋਵਾਂ ਦੇਸ਼ਾਂ ਲਈ ਇਹ ਸਾਂਝੇਦਾਰੀ ਵਪਾਰਕ ਤੇ ਊਰਜਾ ਸੁਰੱਖਿਆ ਵਰਗੇ ਖੇਤਰ ਵਿੱਚ ਵੀ ਫਾਇਦੇਮੰਦ ਹੋਵੇਗੀ ਹਾਲਾਂਕਿ ਇਸ ਘਟਨਕ੍ਰਮ ਦੇ ਬਾਵਜੂਦ ਕੈਨੇਡਾ ਵਿੱਚ ਕੁਝ ਵਿਰੋਧ ਦੇ ਸੁਰ ਹੁਣ ਵੀ ਉੱਠ ਰਹੇ ਹਨ ਵਿਸ਼ਵ ਸਿੱਖ ਸੰਗਠਨ ਆਫ ਕੈਨੇਡਾ ਅਤੇ ਲਿਬਰਲ ਪਾਰਟੀ ਦੇ ਕੁਝ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਣ ਦਾ ਵਿਰੋਧ ਕੀਤਾ ਹੈ ਅਜਿਹੇ ਵਿੱਚ ਵੇਖਣਾ ਇਹ ਹੋਵੇਗਾ। India Canada Relations 2025
ਕਿ ਭਾਰਤ ਕੈਨੇਡਾ ਵਿੱਚ ਕੱਟੜਪੱਥੀ ਸਮੱਰਥਕ ਸਮੂਹਾਂ ਦੀ ਪ੍ਰਤੀਕਿਰਿਆ ਤੇ ਉਨ੍ਹਾਂ ਦੇ ਵਿਰੋਧ ਨਾਲ ਕਿਸ ਤਰ੍ਹਾਂ ਨਜਿੱਠਦਾ ਹੈ ਇਸ ਪੂਰੇ ਘਟਨਾਕ੍ਰਮ ਵਿੱਚ ਇੱਕ ਗੱਲ ਇਹ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਜਿਹੇ ਸਮੇਂ ’ਤੇ ਕੈਨੇਡਾ ਵਰਗੇ ਲੋਕਤੰਤ੍ਰਿਕ ਦੇਸ਼ ਦਾ ਸਮੱਰਥਨ ਮਿਲਣਾ ਭਾਰਤ ਦੀ ਵਿਦੇਸ਼ ਨੀਤੀ ਲਈ ਰਾਹਤ ਦਾ ਸੰਕੇਤ ਹੈ ਹਾਲ ਹੀ ਵਿੱਚ ‘ਆਪ੍ਰੇਸ਼ਨ ਸਿੰਧੂ’’ ਵਰਗੇ ਮੁੱਦਿਆਂ ’ਤੇ ਸਰਕਾਰ ਨੂੰ ਵਿਰੋਧੀ ਧਿਰ ਤੋਂ ਤਿੱਖੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਅਜਿਹੇ ਵਿੱਚ ਜੀ-7 ਵਰਗੇ ਸੰਸਾਰਿਕ ਮੰਚ ’ਤੇ ਭਾਰਤ ਦੀ ਉਪਸਥਿਤੀ ਤੇ ਕੈਨੇਡਾ ਦੇ ਨਾਲ ਰਿਸ਼ਤਿਆਂ ਵਿੱਚ ਆਈ ਨਵੀਂ ਗਰਮਾਹਟ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੀ ਕੂਟਨੀਤੀ ਲਈ ਸਕਾਰਾਤਮਕ ਸੰਕੇਤ ਹਨ। India Canada Relations 2025
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਡਾ. ਐੱਨ. ਕੇ. ਸੋਮਾਨੀ