ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ
- ਮੁਹੰਮਦ ਸਿਰਾਜ਼ ਨੇ ਹਾਸਲ ਕੀਤੀਆਂ 6 ਵਿਕਟਾਂ
ਕੋਲੰਬੋ (ਏਜੰਸੀ)। ਏਸ਼ੀਆ ਕੱਪ 2023 ਦਾ ਫਾਈਨਲ ਮੈਚ ਕੋਲੰਬੋ ਦੇ ਪੇ੍ਰਮਦਾਸਾ ਸਟੇਡੀਅਮ ’ਚ ਖੇਡਿਆ ਗਿਆ ਜਿੱਥੇ ਭਾਰਤ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ 2023 ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਭਾਰਤ ਵੱਲੋਂ ਸ਼ੁਭਮਨ ਗਿੱਲ ਅਤੇ ਈਸ਼ਨ ਕਿਸ਼ਨ ਓਪਨਿੰਗ ਕਰਨ ਆਏ ਅਤੇ ਉਨ੍ਹਾ ਨੇ ਟੀਮ ਨੂੰ ਤੂਫਾਨੀ ਸ਼ੁਰੂਆਤ ਦਿੱਤੀ। ਮੈਚ ਦੀ ਗੱਲ ਕਰੀਏ ਤਾਂ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿੱਥੇ ਸ੍ਰੀਲੰਕਾ ਦੀ ਸ਼ੁਰੂਆਤ ਬਹੁਤ ਹੀ ਖਰਾਬ ਰਹੀ। ਸ੍ਰੀਲੰਕਾ ਦੀ ਪੂਰੀ ਟੀਮ 50 ਦੌੜਾ ’ਤੇ ਆਲਆਊਟ ਹੋ ਗਈ। ਭਾਰਤ ਵੱਲੋਂ ਮੁਹੰਮਦ ਸਿਰਾਜ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ। ਮੁਹੰਮਦ ਸਿਰਾਜ਼ ਨੇ 6 ਸ੍ਰੀਲੰਕਾਈ ਬੱਲੇਬਾਜ਼ਾਂ ਨੂੰ ਪਵੇਲਿਅਨ ਭੇਜਿਆ। ਜਸਪ੍ਰੀਤ ਬੁਮਰਾਹ ਨੂੰ ਇੱਕ ਵਿਕਟ ਅਤੇ ਹਾਰਦਿਕ ਪਾਂਡਿਆ ਨੂੰ 3 ਵਿਕਟਾਂ ਮਿਲੀਆਂ। ਸ੍ਰੀਲੰਕਾ ਦੀ ਪੂਰੀ ਟੀਮ 15.2 ਓਵਰਾਂ ’ਚ ਹੀ ਆਲਆਊਟ ਹੋ ਗਈ। ਇਹ ਭਾਰਤ ਖਿਲਾਫ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ।
ਸ੍ਰੀਲੰਕਾ ਨੇ ਬੰਗਲਾਦੇਸ਼ ਦਾ ਰਿਕਾਰਡ ਤੋੜਿਆ
ਇਹ ਭਾਰਤ ਖਿਲਾਫ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਇੱਕਰੋਜਾ ਸਕੋਰ ਹੈ। ਇਸ ਤੋਂ ਪਹਿਲਾਂ ਇੱਕਰੋਜ਼ਾ ’ਚ ਭਾਰਤ ਖਿਲਾਫ ਸਭ ਤੋਂ ਘੱਟ ਸਕੋਰ ਬੰਗਲਾਦੇਸ਼ ਦੇ ਨਾਂਅ ਸੀ। ਬੰਗਲਾਦੇਸ਼ ਦੀ ਟੀਮ 2014 ’ਚ 58 ਦੌੜਾਂ ’ਤੇ ਆਲਆਉਟ ਹੋ ਗਈ ਸੀ। ਇੱਕਰੋਜ਼ਾ ’ਚ ਹੁਣ ਤੱਕ ਸਭ ਤੋਂ ਘੱਟ ਸਕੋਰ ਜਿੰਮਬਾਬੇ ਦੇ ਨਾਂਅ ਹੈ। ਉਹ ਟੀਮ ਸ੍ਰੀਲੰਕਾ ਖਿਲਾਫ 35 ਦੌੜਾਂ ’ਤੇ ਆਲਆਉਟ ਹੋ ਗਈ ਸੀ।