ਮਹਿਲਾ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ‘ਚ 95 ਦੌੜਾਂ ਨਾਲ ਹਰਾਇਆ
ਏਜੰਸੀ, ਡਰਬੀ:ਭਾਰਤੀ ਔਰਤਾਂ ਨੇ ਚੈਂਪੀਅਨਜ਼ ਟਰਾਫੀ ਦੇ ਫਾਈਨਲ ‘ਚ ਪਾਕਿਸਤਾਨ ਹੱਥੋਂ ਭਾਰਤ ਦੀ ਪੁਰਸ਼ ਟੀਮ ਦੀ ਹਾਰ ਦਾ ਬਦਲਾ ਲੈਂਦਿਆਂ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਨੂੰ 95 ਦੌੜਾਂ ਨਾਲ ਹਰਾ ਦਿੱਤਾ ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ
ਇਸ ਤੋਂ ਪਹਿਲਾਂ ਪਾਕਿਸਤਾਨ ਦੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਮਜ਼ਬੂਤ ਬੱਲੇਬਾਜ਼ੀ ਨੂੰ ਮਹਿਲਾ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਮੁਕਾਬਲੇ ‘ਚ 9 ਵਿਕਟਾਂ ‘ਤੇ 169 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ ਸੀ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਇੱਕ ਸਮੇਂ 23ਵੇਂ ਓਵਰ ਤੱਕ 1 ਵਿਕਟ ‘ਤੇ 74 ਦੌੜਾਂ ਬਣਾ ਕੇ ਮਜ਼ਬੂਤ ਸਥਿਤੀ ‘ਚ ਸੀ ਪਰ ਇਸੇ ਓਵਰ ‘ਚ ਪੂਨਮ ਰਾਊਤ (47) ਦੀ ਵਿਕਟ ਡਿੱਗਣ ਤੋਂ ਬਾਅਦ ਭਾਰਤੀ ਬੱਲੇਬਾਜ਼ ਦੌੜਾਂ ਦੀ ਰਫ਼ਤਾਰ ਨੂੰ ਤੇਜ਼ ਨਹੀਂ ਕਰ ਸਕੀ
ਏਕਤਾ ਬਿਸ਼ਟ ਨੇ ਹਾਸਲ ਕੀਤੀਆਂ 5 ਵਿਕਟਾਂ
ਦੀਪਤੀ ਸ਼ਰਮਾ ਨੇ 28, ਸੁਸ਼ਮਾ ਵਰਮਾ ਨੇ 33, ਝੂਲਨ ਗੋਸਵਾਮੀ ਨੇ 14 ਅਤੇ ਹਰਮਨਪ੍ਰੀਤ ਕੌਰ ਨੇ 10 ਦੌੜਾਂ ਬਣਾਈਆਂ ਲਗਾਤਾਰ ਅੱਠ ਅਰਧ ਸੈਂਕੜੇ ਦਾ ਰਿਕਾਰਡ ਬਣਾਉਣ ਵਾਲੀ ਕਪਤਾਨ ਮਿਤਾਲੀ ਰਾਜ ਇਸ ਵਾਰ ਅੱਠ ਦੌੜਾਂ ਬਣਾ ਕੇ ਪਵੇਲੀਅਨ ਪਰਤ ਗਈ ਜੋ ਭਾਰਤ ਲਈ ਵੱਡਾ ਝਟਕਾ ਰਿਹਾ ਸਮ੍ਰਿਤੀ ਮੰਧਾਣਾ (2) ਦੀ ਵਿਕਟ ਸਿਰਫ 7 ਦੌੜਾਂ ‘ਤੇ ਡਿੱਗਣ ਤੋਂ ਬਾਅਦ ਪੂਨਮ ਅਤੇ ਦੀਪਤੀ ਨੇ ਦੂਜੀ ਵਿਕਟ ਲਈ 67 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਪੂਨਮ ਦੀ ਵਿਕਟ ਡਿੱਗਣ ਅਤੇ ਫਿਰ ਮਿਤਾਲੀ ਦੇ ਟੀਮ ਦੇ ਸਕੋਰ 93 ਦੌੜਾਂ ‘ਤੇ ਆਊਟ ਹੋਣ ਤੋਂ ਬਾਅਦ ਭਾਰਤੀ ਪਾਰੀ ਸੰਭਲ ਨਹੀਂ ਸਕੀ
ਪੂਨਮ ਨੇ 72 ਗੇਂਦਾਂ ‘ਚ 47 ਦੌੜਾਂ ‘ਚ ਪੰਜ ਚੌਕੇ ਲਾਏ ਦੀਪਤੀ ਨੇ 63 ਗੇਂਦਾਂ ‘ਚ 28 ਦੌੜਾਂ ‘ਚ 2 ਚੌਕੇ ਲਾਏ ਸੁਸ਼ਮਾ ਨੇ ਤੇਜ਼ ਬੱਲੇਬਾਜ਼ੀ ਕੀਤੀ ਅਤੇ 35 ਗੇਂਦਾਂ ‘ਚ ਤਿੰਨ ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ 33 ਦੌੜਾਂ ਬਣਾਈਆਂ ਪਾਕਿਸਤਾਨ ਵੱਲੋਂ ਲੈਫਟ ਆਰਮ ਸਪਿੱਨਰ ਨਾਸਰਾ ਸੰਧੂ ਨੇ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦਿਆਂ 26 ਦੌੜਾਂ ‘ਤੇ ਚਾਰ ਵਿਕਟਾਂ ਹਾਸਲ ਕੀਤੀਆਂ