IND Vs ENGODI: ਕਟਕ। ਭਾਰਤ ਨੇ ਦੂਜੇ ਵਨਡੇ ਮੈਚ ’ਚ ਰੋਹਿਤ ਸ਼ਰਮਾ ਦੇ ਦਮਦਾਰ ਸੈਂਕੜੇ ਸਦਕਾ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਨੇ ਭਾਰਤ ਨੂੰ 305 ਦੌੜਾਂ ਦਾ ਟੀਚਾ ਦਿੱਤਾ। ਜਿਸ ਨੂੰ ਭਾਰਤ ਨੇ 44.3 ਓਵਰਾਂ ’ਚ 6 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਭਾਰਤ ਦੀ ਇਸ ਜਿੱਤ ਦੇ ਅਸਲੀ ਹੀਰੋ ਰਹੇ ਕਪਤਾਨ ਰੋਹਿਤ ਸ਼ਰਮਾ ਜੋ ਕਾਫੀ ਲੰਮੇ ਸਮੇਂ ਬਾਅਦ ਫਾਰਮ ’ਚ ਪਰਤੇ। ਰੋਹਿਤ ਸ਼ਰਮਾ ਨੇ 90 ਗੇਂਦਾਂ ’ਚ 119 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵੱਲੋਂ ਸੁਭਮਨ ਗਿੱਲ ਨੇ 60 ਦੌੜਾਂ, ਸ਼੍ਰੇਅਸ ਅਈਅਰ 44, ਕੇਐਲ ਰਾਹੁਲ 10, ਹਾਰਦਿਕ ਪਾਂਡਿਆ 10, ਵਿਰਾਟ ਕੋਹਲੀ 5 ਦੌੜਾਂ ਬਣਾ ਕੇ ਆਊਟ ਹੋਏ। ਅਕਸਰ ਪਟੇਲ 41 ਤੇ ਰਵਿੰਦਰ ਜਡੇਜਾ ਨੇ ਨਾਬਾਦ 11 ਦੌੜਾਂ ਦੀ ਪਾਰੀ ਖੇਡੀ। ਇਸ ਜਿੱਤ ਨਾਲ ਭਾਰਤ ਤਿੰਨ ਮੈਚਾਂ ਦੀ ਲੜੀ ’ਚ 2-0 ਨਾਲ ਅੱਗੇ ਹੈ।
ਇੰਗਲੈਂਡ ਨੇ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ 49.5 ਓਵਰਾਂ ਵਿੱਚ 304 ਦੌੜਾਂ ‘ਤੇ ਆਲ ਆਊਟ ਹੋ ਗਈ। ਜੋਅ ਰੂਟ ਨੇ 69 ਅਤੇ ਬੇਨ ਡਕੇਟ ਨੇ 65 ਦੌੜਾਂ ਬਣਾਈਆਂ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ।
ਰੋਹਿਤ ਸ਼ਰਮਾ ਨੇ 16 ਮਹੀਨਿਆਂ ਬਾਅਦ ਵਨਡੇ ’ਚ ਲਾਇਆ ਸੈਂਕੜਾ
ਕਟਕ। ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਰੋਹਿਤ ਸ਼ਰਮਾ ਨੇ ਲੈਅ ਹਾਸਲ ਕਰਦਿਆਂ ਇੰਗਲੈਂਡ ਦੇ ਗੇਂਦਬਾਜ਼ਾਂ ਦੀ ਜੰਮ ਕੇ ਖਬਰ ਲਈ। ਲੰਮੇ ਸਮੇਂ ਬਾਅਦ ਰੋਹਿਤ ਸ਼ਰਮਾ ਨੇ ਵਨਡੇ ਮੈਚ ’ਚ ਸੈਂਕੜਾ ਲਗਾਇਆ। ਰੋਹਿਤ ਸ਼ਰਮਾ ਨੇ ਸੁਭਮਨ ਗਿੱਲ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਦੋਵੇਂ ਬੱਲੇਬਾਜ਼ਾਂ ਨੇ ਸੰਭਾਲ ਕੇ ਖੇਡਦਿਆਂ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਰੋਹਿਤ ਸ਼ਰਮਾ ਨੇ 90 ਗੇਂਦਾਂ ’ਚ 119 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। IND Vs ENGODI
ਰੋਹਿਤ ਸ਼ਰਮਾ ਨੇ ਇੱਕ ਰੋਜ਼ਾ ਕਰੀਅਰ ਦਾ 32ਵਾਂ ਸੈਂਕੜਾ ਲਾਇਆ
ਕਪਤਾਨ ਰੋਹਿਤ ਸ਼ਰਮਾ ਨੇ 26ਵੇਂ ਓਵਰ ਵਿੱਚ ਆਦਿਲ ਰਾਸ਼ਿਦ ਦੇ ਖਿਲਾਫ ਛੱਕਾ ਜੜ੍ਹ ਕੇ 76 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਸਦੇ ਇੱਕ ਰੋਜ਼ਾ ਕਰੀਅਰ ਦਾ 32ਵਾਂ ਸੈਂਕੜਾ ਹੈ, ਰੋਹਿਤ ਨੇ ਸਿਰਫ਼ 30 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰੋਹਿਤ ਨੇ 16 ਮਹੀਨਿਆਂ ਬਾਅਦ ਵਨਡੇ ਵਿੱਚ ਸੈਂਕੜਾ ਲਗਾਇਆ, ਉਸਨੇ ਆਪਣਾ ਆਖਰੀ ਸੈਂਕੜਾ 11 ਅਕਤੂਬਰ 2023 ਨੂੰ ਅਫਗਾਨਿਸਤਾਨ ਵਿਰੁੱਧ ਲਗਾਇਆ ਸੀ।