ਭਾਰਤ-ਆਸਟਰੇਲੀਆ ਦੇ ਪਹਿਲੇ ਟੈਸਟ ਂਚ ਲੱਗੀ ਰਿਕਾਰਡਾਂ ਦੀ ਝੜੀ

ਸ਼ਾਨਦਾਰ ਜਿੱਤ ਨਾਲ ਬਣੇ ਇਹ ਰਿਕਾਰਡ

ਟਾਸ ਦੇ ਬਾਸ ਕੋਹਲੀ: ਵਿਰਾਟ ਕੋਹਲੀ ਨੇ ਬਤੌਰ ਕਪਤਾਨ 20 ਮੈਚਾਂ ‘ਚ ਟਾਸ ਜਿੱਤਿਆ ਹੈ ਅਤੇ ਉਹ ਇਸ ਵਿੱਚ ਇੱਕ ਵੀ ਮੈਚ ਨਹੀਂ ਹਾਰੇ ਹਨ ਕੋਹਲੀ ਨੇ ਇਹਨਾਂ ਵਿੱਚੋਂ 17 ਮੈਚ ਜਿੱਤੇ ਅਤੇ ਤਿੰਨ ਮੈਚ ਡਰਾਅ ਰਹੇ ਹਨ

 
ਪੁਜਾਰਾ ਛਾਏ: ਪੁਜਾਰਾ ਇਕਲੌਤੇ ਭਾਰਤੀ ਬੱਲੇਬਾਜ਼ ਹਨ ਜਿੰਨ੍ਹਾਂ 2018 ‘ਚ ਭਾਰਤ ਨੂੰ ਏਸ਼ੀਆ ਤੋਂ ਬਾਹਰ ਮਿਲੀਆਂ ਸਾਰੀਆਂ ਜਿੱਤਾਂ ‘ਚ 50+ ਸਕੋਰ ਕੀਤਾ ਹੈ
ਤਾਂ ਟੁੱਟ ਜਾਂਦਾ ਇਹ ਰਿਕਾਰਡ: ਇਸ ਮੈਚ ‘ਚ 34 ਬੱਲੇਬਾਜ਼ ਕੈਚ ਆਊਟ ਹੋਏ ਅਤੇ ਇੱਕ ਕੈਚ ਤੋਂ ਵਿਸ਼ਵ ਰਿਕਾਰਡ ਦੀ ਬਰਾਬਰੀ ਰਹਿ ਗਈ ਦੱਖਣੀ ਅਫ਼ਰੀਕਾ ਤੇ ਆਸਟਰੇਲੀਆ ਦਰਮਿਆਨ ਇਸ ਸਾਲ ਕੇਪਟਾਊਨ ‘ਚ ਖੇਡੇ ਗਏ ਮੈਚ ‘ਚ 35 ਬੱਲੇਬਾਜ਼ ਕੈਚ ਆਊਟ ਹੋਏ ਜੋ ਵਿਸ਼ਵ ਰਿਕਾਰਡ ਹੈ

 
ਦੌੜਾਂ ਦੇ ਹਿਸਾਬ ਨਾਲ ਤੀਸਰੀ ਸਭ ਤੋਂ ਕਰੀਬੀ ਜਿੱਤ:

ਭਾਰਤ ਦੀ ਦੌੜਾਂ ਦੇ ਹਿਸਾਬ ਨਾਲ ਇਹ ਤੀਸਰੀ ਕਰੀਬੀ ਜਿੱਤ ਹੈ ਇਸ ਤੋਂ ਪਹਿਲਾਂ ਭਾਰਤ ਨੇ 1972-73 ‘ਚ ਇੰਗਲੈਂਡ ਵਿਰੁੱਧ ਕੋਲਕਤਾ ‘ਚ 28 ਦੌੜਾਂ ਨਾਲ ਅਤੇ 2004 ‘ਚ ਆਸਟਰੇਲੀਆ ਵਿਰੁੱਧ ਮੁੰਬਈ ‘ਚ 13 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ

 

ਪਹਿਲੀ ਵਾਰ ਤਿੰਨ ਦੇਸ਼ਾਂ ਂਚ ਇੱਕ ਹੀ ਸਾਲ ਂਚ ਜਿੱਤਿਆ ਭਾਰਤ ਟੈਸਟ ਮੈਚ

 

ਭਾਰਤ ਦੀ 10 ਸਾਲਾਂ ਬਾਅਦ ਆਸਟਰੇਲੀਆ ‘ਚ ਪਹਿਲੀ ਜਿੱਤ, ਇਸ ਤੋਂ ਪਹਿਲਾਂ 2008 ‘ਚ ਪਰਥ ਟੈਸਟ ‘ਚ ਜਿੱਤ ਹਾਸਲ ਕੀਤੀ ਸੀ
ਕੋਹਲੀ ਭਾਰਤ ਦੇ ਪਹਿਲੇ ਕਪਤਾਨ ਹਨ ਜਿੰਨਾਂ ਦੀ ਕਪਤਾਨੀ ‘ਚ ਭਾਰਤ ਨੇ ਆਸਟਰੇਲੀਆ, ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ‘ਚ ਟੈਸਟ ਜਿੱਤਿਆ ਅਤੇ ਪਹਿਲੀ ਵਾਰ ਭਾਰਤ ਨੇ ਇੱਕ ਹੀ ਕੈਲੰਡਰ ਸਾਲ ‘ਚ ਇਹਨਾਂ ਤਿੰਨਾਂ ਦੇਸ਼ਾਂ ‘ਚ ਜਿੱਤ ਹਾਸਲ ਕੀਤੀ ਭਾਰਤੀ ਟੀਮ ਇਸ ਦੇ ਨਾਲ ਹੀ ਪਹਿਲੀ ਅਜਿਹੀ ਮਹਿਮਾਨ ਟੀਮ ਬਣ ਗਈ ਹੈ ਜਿਸ ਨੇ ਕੈਲੰਡਰ ਸਾਲ ‘ਚ ਇਹਨਾਂ ਤਿੰਨਾਂ ਦੇਸ਼ਾਂ ‘ਚ ਟੈਸਟ ਜਿਤ ਦਰਜ ਕੀਤੀ ਹੈ

 

 
ਆਸਟਰੇਲੀਆ ‘ਚ 70 ਸਾਲ ਤੋਂ ਜ਼ਿਆਦਾ ਦੇ ਇਤਿਹਾਸ ‘ਚ ਪਹਿਲੀ ਵਾਰ ਭਾਰਤ  ਨੇ ਕਿਸੇ ਟੈਸਟ ਲੜੀ ਦਾ ਪਹਿਲਾ ਮੈਚ ਜਿੱਤਣ ਦਾ ਇਤਿਹਾਸ ਦਰਜ ਕੀਤਾ ਇਸ ਤੋਂ ਪਹਿਲਾਂ ਇਹ ਪ੍ਰਾਪਤੀ ਪਾਕਿਸਤਾਨ ਨੂੰ ਹਾਸਲ ਸੀ

 

 
ਐਡੀਲੇਡ ਮੈਦਾਨ ‘ਤੇ ਭਾਰਤ ਨੂੰ?15 ਸਾਲ ਬਾਅਦ ਜਿੱਤ ਮਿਲੀ ਹੈ ਆਖ਼ਰੀ ਵਾਰ ਇੱਥੇ ਭਾਰਤ 2003 ‘ਚ ਟੈਸਟ ਮੈਚ ਜਿੱਤਿਆ ਸੀ ਜਦੋਂ ਦ੍ਰਵਿੜ ਨੇ ਭਾਰਤੀ ਟੀਮ ਨੂੰ 4 ਵਿਕਟਾਂ ਨਾਲ ਯਾਦਗਾਰ ਜਿੱਤ ਦਿਵਾਈ ਸੀ

 
ਐਡੀਲੇਡ ‘ਚ ਭਾਰਤ ਨੇ ਆਪਣਾ 12ਵਾਂ ਟੈਸਟ ਮੈਚ ਖੇਡਿਆ ਅਤੇ ਦੂਸਰੀ ਜਿੱਤ ਦਰਜ ਕੀਤੀ  ਓਵਰਆਲ ਆਸਟਰੇਲੀਆਈ ਧਰਤੀ ‘ਤੇ ਭਾਰਤ ਦੀ 45 ਟੈਸਟ ਮੈਚਾਂ ‘ਚ ਇਹ ਛੇਵੀਂ ਜਿੱਤ ਹੈ

 
ਅਸ਼ਵਿਨ ਨੇ ਇਸ ਮੈਚ ‘ਚ ਕੁੱਲ ਛੇ ਵਿਕਟਾਂ ਲਈਆਂ ਜੋ ਆਸਟਰੇਲੀਆ ‘ਚ ਉਹਨਾਂ ਦਾ ਇੱਕ ਟੈਸਟ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।