India T20 World Cup 2026 Squad: ਟੀ20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ, ਵੇਖੋ ਪੂਰੀ ਟੀਮ

India T20 World Cup 2026 Squad
India T20 World Cup 2026 Squad: ਟੀ20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ, ਵੇਖੋ ਪੂਰੀ ਟੀਮ

India T20 World Cup 2026 Squad: ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਤੇ ਭਾਰਤੀ ਟੀ20 ਕਪਤਾਨ ਸੂਰਿਆ ਕੁਮਾਰ ਯਾਦਵ ਦੀ ਪ੍ਰੈਸ ਕਾਨਫਰੰਸ ਹੋਈ। ਉਨ੍ਹਾਂ ਨੇ ਭਾਰਤ ਦੀ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਦੱਸ ਦੇਈਏ ਕਿ ਭਾਰਤੀ 10 ਸਾਲਾਂ ਬਾਅਦ ਟੀ20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਟੂਰਨਾਮੈਂਟ ਦਾ 10ਵਾਂ ਪੜਾਅ ਹੈ। 7 ਫਰਵਰੀ ਤੋਂ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ। ਭਾਰਤ ਅਤੇ ਸ਼੍ਰੀਲੰਕਾ ‘ਚ ਖੇਡੇ ਜਾਣਗੇ ਟੂਰਨਾਮੈਂਟ ਦੇ ਮੁਕਾਬਲੇ, ਕਿਉਂਕਿ ਪਾਕਿਸਤਾਨ ਦੇ ਸਾਰੇ ਮੁਕਾਬਲੇ ਸ਼੍ਰੀਲੰਕਾ ‘ਚ ਖੇਡੇ ਜਾਣਗੇ।

ਇਹ ਖਬਰ ਵੀ ਪੜ੍ਹੋ : T20 World Cup 2026: ਟੀ20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਅੱਜ, ਇਨ੍ਹਾਂ ਖਿਡਾਰੀਆਂ ਦੀ ਜਗ੍ਹਾ ਲਗਭਗ ਪੱਕੀ

ਭਾਰਤ ਦਾ ਪਹਿਲਾ ਮੈਚ 7 ਫਰਵਰੀ ਨੂੰ ਅਮਰੀਕਾ ਵਿਰੁੱਧ

ਭਾਰਤ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ 7 ਫਰਵਰੀ ਨੂੰ ਮੁੰਬਈ ’ਚ ਅਮਰੀਕਾ ਵਿਰੁੱਧ ਕਰੇਗਾ। ਫਿਰ ਉਹ 12 ਫਰਵਰੀ ਨੂੰ ਦਿੱਲੀ ’ਚ ਨਾਮੀਬੀਆ, 15 ਫਰਵਰੀ ਨੂੰ ਕੋਲੰਬੋ ’ਚ ਪਾਕਿਸਤਾਨ ਤੇ 18 ਫਰਵਰੀ ਨੂੰ ਅਹਿਮਦਾਬਾਦ ’ਚ ਨੀਦਰਲੈਂਡ ਨਾਲ ਖੇਡੇਗਾ। ਇਸ ਤੋਂ ਬਾਅਦ ਸੁਪਰ 8 ਮੈਚ ਹੋਣਗੇ, ਜਿਨ੍ਹਾਂ ਦੀਆਂ ਤਰੀਕਾਂ ਤੇ ਸਥਾਨ ਗਰੁੱਪ ਪੜਾਅ ਦੀ ਰੈਂਕਿੰਗ ’ਤੇ ਨਿਰਭਰ ਕਰਨਗੇ।

ਟੀ20 ਵਿਸ਼ਵ ਕੱਪ 2026 ਲਈ ਪੂਰੀ ਭਾਰਤੀ ਟੀਮ

ਸੂਰਿਆ ਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਓਪ-ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪਾਂਡਿਆ, ਸ਼ਿਵਮ ਦੁਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਤੇ ਈਸ਼ਾਨ ਕਿਸ਼ਨ (ਵਿਕਟਕੀਪਰ)