IND vs ZIM: ਭਾਰਤ-ਜ਼ਿੰਬਾਬਵੇ ਸੀਰੀਜ਼ ਦਾ ਚੌਥਾ ਟੀ20 ਮੁਕਾਬਲਾ ਅੱਜ, ਜੇਕਰ ਅੱਜ ਜਿੱਤੇ ਤਾਂ ਸੀਰੀਜ਼ ’ਤੇ ਹੋਵੇਗਾ ਕਬਜ਼ਾ

IND vs ZIM

ਭਾਰਤੀ ਟੀਮ ਸੀਰੀਜ਼ ’ਚ 2-1 ਨਾਲ ਅੱਗੇ | IND vs ZIM

  • ਅੱਜ ਖੇਡਿਆ ਜਾਵੇਗਾ ਸੀਰੀਜ਼ ਦਾ ਚੌਥਾ ਮੁਕਾਬਲਾ | IND vs ZIM

ਸਪੋਰਟਸ ਡੈਸਕ। ਭਾਰਤ ਤੇ ਜ਼ਿੰਬਾਬਵੇ ਵਿਚਕਾਰ ਪੰਜ ਟੀ20 ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਸੀਰੀਜ਼ ਦਾ ਚੌਥਾ ਮੁਕਾਬਲਾ ਹਰਾਰੇ ਸਪੋਰਟਸ ਕਲੱਬ ਜ਼ਿੰਬਾਬਵੇ ’ਚ ਹੀ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਸੀਰੀਜ਼ ’ਚ 2-1 ਨਾਲ ਅੱਗੇ ਚੱਲ ਰਹੀ ਹੈ। ਜੇਕਰ ਭਾਰਤੀ ਟੀਮ ਅੱਜ ਵਾਲਾ ਮੈਚ ਜਿੱਤ ਜਾਂਦੀ ਹੈ ਤਾਂ ਉਹ ਸੀਰੀਜ਼ ’ਤੇ ਵੀ ਕਬਜ਼ਾ ਕਰ ਲਵੇਗੀ। ਜੇਕਰ ਜਿੰਬਾਬਵੇ ਦੀ ਗੱਲ ਕੀਤੀ ਜਾਵੇ ਤਾਂ ਜ਼ਿੰਬਾਬਵੇ ਭਾਰਤ ਤੋਂ ਅੱਗ ਤੱਕ ਇੱਕ ਵੀ ਟੀ20 ਸੀਰੀਜ਼ ਨਹੀਂ ਜਿੱਤ ਸਕਿਆ ਹੈ। ਦੋਵਾਂ ਵਿਚਕਾਰ ਅੱਜ ਤੱਕ 3 ਸੀਰੀਜ ਖੇਡੀਆਂ ਗਈਆਂ ਹਨ, ਜਿਸ ਵਿੱਚ 2 ਭਾਰਤੀ ਟੀਮ ਨੇ ਜਿੱਤੀਆਂ, ਜਦਕਿ ਇੱਕ ਸੀਰੀਜ਼ ਡਰਾਅ ਰਹੀ ਹੈ। (IND vs ZIM)

ਹੁਣ ਮੈਚ ਸਬੰਧੀ ਜਾਣਕਾਰੀ | IND vs ZIM

  • ਟੂਰਨਾਮੈਂਟ : ਟੀ20 ਸੀਰੀਜ਼
  • ਭਾਰਤ ਬਨਾਮ ਜ਼ਿੰਬਾਬਵੇ
  • ਮਿਤੀ : 13 ਜੂਨ
  • ਸਟੇਡੀਅਮ : ਹਰਾਰੇ ਸਪੋਰਟਸ ਕਲੱਬ ਜ਼ਿੰਬਾਬਵੇ
  • ਟਾਸ : ਸ਼ਾਮ 4:00 ਵਜੇ, ਮੈਚ ਸ਼ੁਰੂ : ਸ਼ਾਮ 4:30 ਵਜੇ

ਮੈਚ ’ਚ ਬਣ ਸਕਦੈ ਇਹ ਰਿਕਾਰਡ | IND vs ZIM

ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜਾ ਟੀ-20 ਇੰਟਰਨੈਸ਼ਨਲ ’ਚ ਦੋ ਹਜਾਰ ਦੌੜਾਂ ਪੂਰੀਆਂ ਕਰਨ ਤੋਂ ਸਿਰਫ 17 ਦੌੜਾਂ ਦੂਰ ਹਨ। ਜੇਕਰ ਰਜਾ ਅੱਜ 17 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਜ਼ਿੰਬਾਬਵੇ ਦੇ ਪਹਿਲੇ ਖਿਡਾਰੀ ਬਣ ਜਾਣਗੇ।

Read This : India-Sri Lanka Series Schedule: ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਹੋਣਗੇ ਮੈਚ

ਟਾਸ ਰੋਲ ਤੇ ਪਿੱਚ ਰਿਪੋਰਟ | IND vs ZIM

ਹਰਾਰੇ ਸਪੋਰਟਸ ਕਲੱਬ ’ਚ ਹੁਣ ਤੱਕ 44 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ’ਚ ਹੁਣ ਤੱਕ 26 ਮੈਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਟੀਮ ਨੇ ਜਿੱਤੇ ਹਨ। ਪਰ ਇੱਥੇ 24 ਮੈਚਾਂ ’ਚ ਕਿਸੇ ਵੀ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਟਾਸ ਜਿੱਤਣ ਤੋਂ ਬਾਅਦ ਮੈਚ ਜਿੱਤਣ ਦੀ ਸੰਭਾਵਨਾ 54.55 ਫੀਸਦੀ ਹੈ। ਹਰਾਰੇ ਦੀਆਂ ਪਿੱਚਾਂ ਬੱਲੇਬਾਜਾਂ ਤੇ ਗੇਂਦਬਾਜਾਂ ਦੋਵਾਂ ਲਈ ਫਾਇਦੇਮੰਦ ਹਨ। ਅਜਿਹੇ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕਰ ਸਕਦੀ ਹੈ।

ਮੌਸਮ ਸਬੰਧੀ ਰਿਪੋਰਟ | IND vs ZIM

ਸ਼ਨਿੱਚਰਵਾਰ ਨੂੰ ਹਰਾਰੇ ’ਚ ਮੌਸਮ ਕਾਫੀ ਚੰਗਾ ਰਹੇਗਾ। ਸ਼ਾਮ ਨੂੰ ਮੌਸਮ ਸੁਹਾਵਣਾ ਰਹਿਣ ਦੀ ਸੰਭਾਵਨਾ ਹੈ ਤੇ ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦਿਨ ਇੱਥੇ ਤਾਪਮਾਨ 25 ਤੋਂ 9 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। (IND vs ZIM)

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs ZIM

ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਅਭਿਸ਼ੇਕ ਸ਼ਰਮਾ, ਰੁਤੂਰਾਜ ਗਾਇਕਵਾੜ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖਾਨ ਤੇ ਖਲੀਲ ਅਹਿਮਦ।

ਜ਼ਿੰਬਾਬਵੇ : ਸਿਕੰਦਰ ਰਜਾ (ਕਪਤਾਨ), ਤਦੀਵਨਾਸੇ ਮਾਰੂਮਾਨੀ, ਵੇਸਲੇ ਮਾਧਵਾਰੇ, ਬ੍ਰਾਇਨ ਬੇਨੇਟ, ਡਿਓਨ ਮਾਇਰਸ, ਜੋਨਾਥਨ ਕੈਂਪਬੈਲ, ਕਲਾਈਵ ਮਦਾਂਡੇ (ਵਿਕਟਕੀਪਰ), ਵੈਲਿੰਗਟਨ ਮਸਾਕਾਦਜਾ, ਰਿਚਰਡ ਨਗਾਰਾਵਾ, ਬਲੇਸਿੰਗ ਮੁਜਾਰਬਾਨੀ, ਟੇਂਡਾਈ ਚਤਾਰਾ।