ਕੰਟਰੋਲ ਰੇਖਾ ’ਤੇ ਜੰਗ ਬੰਦੀ ਦਾ ਸਖਤੀ ਨਾਲ ਪਾਲਣ ਕਰੇਗਾ ਭਾਰਤ ਤੇ ਪਾਕਿਸਤਾਨ
ਨਵੀਂ ਦਿੱਲੀ। ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਵਾਪਰੀ ਇਕ ਮਹੱਤਵਪੂਰਣ ਘਟਨਾ ਵਿਚ ਭਾਰਤ ਅਤੇ ਪਾਕਿਸਤਾਨ ਨੇ ਬੁੱਧਵਾਰ ਰਾਤ ਤੋਂ ਹੀ ਕੰਟਰੋਲ ਰੇਖਾ ਅਤੇ ਆਸ ਪਾਸ ਦੇ ਸਾਰੇ ਖੇਤਰਾਂ ਵਿਚ ਜੰਗਬੰਦੀ ਅਤੇ ਹੋਰ ਸਾਰੇ ਸਮਝੌਤਿਆਂ ਦੀ ਪਾਲਣਾ ਕਰਨ ਲਈ ਸਹਿਮਤੀ ਦਿੱਤੀ ਹੈ। ਇਹ ਸਮਝੌਤਾ ਭਾਰਤ ਦੇ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨਜ਼ ਲੈਫਟੀਨੈਂਟ ਜਨਰਲ ਪਰਮਜੀਤ ਸਿੰਘ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨਜ਼ ਮੇਜਰ ਜਨਰਲ ਨੋਮਨ ਜ਼ਕਰੀਆ ਦੇ ਵਿਚਕਾਰ ਪਹਿਲਾਂ ਤੋਂ ਸਥਾਪਤ ਸੰਵਾਦ ਵਿਧੀ ਹਾਟਲਾਈਨ ਉੱਤੇ ਗੱਲਬਾਤ ਦੌਰਾਨ ਹੋਇਆ। ਦੋਵਾਂ ਫੌਜੀ ਅਧਿਕਾਰੀਆਂ ਨੇ ਕੰਟਰੋਲ ਰੇਖਾ ਦੇ ਨਾਲ ਅਤੇ ਸਾਰੇ ਸੈਕਟਰਾਂ ਵਿਚ ਸੁਹਿਰਦ ਮਾਹੌਲ ਵਿਚ ਸਥਿਤੀ ਦਾ ਜਾਇਜ਼ਾ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.