ਕੀ ਭਾਰਤ-ਪਾਕਿ ਮੈਚ ਦਾ ਜੇਤੂ ਸਿੱਕਾ ਤੈਅ ਕਰੇਗਾ, 2007 ਤੋਂ ਬਾਅਦ ਸਾਰੇ ਮੁਕਾਬਲੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ, ਪੜ੍ਹੋ ਪੂਰੀ ਜਾਣਕਾਰੀ

India Vs Pakistan

ਅੱਜ ਤੱਕ ਸਾਰੇ ਘੱਟ ਸਕੋਰ ਵਾਲੇ ਮੈਚ ਹੋਏ | India Vs Pakistan

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦਾ 19ਵਾਂ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਕਾਰ ਭਲਕੇ ਨਿਊਯਾਰਕ ’ਚ ਖੇਡਿਆ ਜਾਵੇਗਾ। ਇਹ ਭਾਰਤੀ ਟੀਮ ਦਾ ਵੀ ਤੇ ਪਾਕਿਸਤਾਨੀ ਟੀਮ ਦਾ ਦੋਵਾਂ ਟੀਮਾਂ ਦਾ ਦੂਜਾ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਟੀਮ 5 ਜੂਨ ਨੂੰ ਆਇਰਲੈਂਡ ਨੂੰ ਹਰਾ ਕੇ ਆਪਣੇ ਅਭਿਆਨ ਦੀ ਸ਼ੁਰੂਆਤ ਕਰ ਚੁੱਕੀ ਹੈ। ਜਦਕਿ ਪਾਕਿਸਤਾਨ ਨੇ ਆਪਣੀ ਸ਼ੁਰੂਆਤ ਹਾਰ ਨਾਲ ਕੀਤੀ ਹੈ। ਉਸ ਨੇ ਆਪਣਾ ਇੱਕੋ-ਇੱਕ ਮੁਕਾਬਲਾ ਅਮਰੀਕਾ ਖਿਲਾਫ ਖੇਡਿਆ ਹੈ। (India Vs Pakistan)

ਜਿਸ ਵਿੱਚ ਅਮਰੀਕਾ ਨੇ ਜਿੱਤ ਹਾਸਲ ਕੀਤੀ ਹੈ। ਇਹ ਮੁਕਾਬਲਾ ਅਮਰੀਕਾ ਦੇ ਨਿਊਯਾਰਕ ਸਟੇਡੀਅਮ ’ਚ ਖੇਡਿਆ ਜਾਵੇਗਾ। ਟਾਸ ਰਾਤ 7:30 ਵਜੇ ਹੋਵੇਗਾ ਤੇ ਮੈਚ ਰਾਤ 8:00 ਵਜੇ ਸ਼ੁਰੂ ਹੋ ਜਾਵੇਗਾ। ਹੁਣ ਗੱਲ ਕਰਦੇ ਹਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਪਿਛਲੇ ਟੀ20 ਵਿਸ਼ਵ ਕੱਪ ਮੁਕਾਬਲੇ ਦੀ। ਮੁਹੰਮਦ ਨਵਾਜ ਦੀ ਗੇਂਦ ’ਤੇ ਅਸ਼ਵਿਨ ਇੱਕ ਦੌੜ ਲੈਂਦੇ ਹਨ ਤੇ ਭਾਰਤੀ ਟੀਮ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾ ਦਿੰਦੀ ਹੈ। (India Vs Pakistan)

ਅਸ਼ਵਿਨ ਨਾਲ ਉਸ ਸਮੇਂ ਕ੍ਰੀਜ ’ਤੇ ਭਾਰਤੀ ਟੀਮ ਦੇ ਸਟਾਰ ਵਿਰਾਟ ਕੋਹਲੀ ਜਿੱਤ ਦੇ ਸਭ ਤੋਂ ਜ਼ਿਆਦਾ ਹੀਰੋ ਰਹੇ। ਕੋਹਲੀ ਨੇ 53 ਗੇਂਦਾਂ ਦਾ ਸਾਹਮਣਾ ਕੀਤਾ ਤੇ 82 ਦੌੜਾਂ ਦੇ ਨਾਬਾਦ ਪਾਰੀ ਖੇਡੀ। ਉਸ ਮੈਚ ਦਾ ਫੈਸਲਾ ਆਖਿਰੀ ਗੇਂਦ ’ਤੇ ਹੋਇਆ ਸੀ, ਪਰ 9 ਜੂਨ ਨੂੰ ਫਿਰ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਹੋ ਰਹੇ ਹਨ। ਪਰ ਇਸ ਵਾਰ ਹੋ ਸਕਦਾ ਹੈ ਕਿ ਮੈਚ ਦਾ ਫੈਸਲਾ ਮੈਚ ਤੋਂ ਪਹਿਲਾਂ ਹੀ ਹੋ ਜਾਵੇ। ਭਾਵ ਕੌਣ ਮੈਚ ਜਿੱਤੇਗਾ ਤੇ ਕੌਣ ਮੈਚ ਹਾਰੇਗਾ, ਇਸ ਦਾ ਫੈਸਲਾ ਕਾਫੀ ਹੱਦ ਤੱਕ ਟਾਸ ਦੇ ਸਮੇਂ ਹੀ ਪਤਾ ਲੱਗ ਜਾਂਦਾ ਹੈ। ਅਜਿਹਾ ਕਿਵੇਂ ਹੋਵੇਗਾ, ਆਓ ਸਮਝਦੇ ਹਾਂ…. (India Vs Pakistan)

ਵਿਸ਼ਵ ਕੱਪ ’ਚ 71 ਫੀਸਦੀ ਮੈਚ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ

ਪਹਿਲੀ ਵਾਰ 2007 ਵਿਸ਼ਵ ਕੱਪ ’ਚ ਭਾਰਤ ਤੇ ਪਾਕਿਸਤਾਨ ਵਿਚਕਾਰ ਟੀ-20 ਮੈਚ ਖੇਡਿਆ ਗਿਆ ਸੀ। ਡਰਬਨ ’ਚ ਖੇਡਿਆ ਗਿਆ ਇਹ ਮੈਚ ਬਰਾਬਰੀ ’ਤੇ ਰਿਹਾ ਪਰ ਭਾਰਤ ਨੇ ਬਾਊਲ ਆਊਟ ਕਰਕੇ ਮੈਚ ਜਿੱਤ ਲਿਆ। ਇਸ ਸਮੇਤ ਟੀ-20 ਵਿਸ਼ਵ ਕੱਪ ’ਚ ਦੋਵਾਂ ਵਿਚਕਾਰ 7 ਮੈਚ ਖੇਡੇ ਗਏ ਸਨ। 2007 ’ਚ ਦੋਵੇਂ ਵਾਰ ਪਹਿਲਾਂ ਬੱਲੇਬਾਜੀ ਕਰਨ ਵਾਲੀਆਂ ਟੀਮਾਂ ਜਿੱਤੀਆਂ। 2009 ਤੇ 2010 ’ਚ ਦੋਵਾਂ ਵਿਚਕਾਰ ਕੋਈ ਮੈਚ ਨਹੀਂ ਹੋਇਆ ਸੀ। 2012 ਤੋਂ ਬਾਅਦ ਹਰ ਵਿਸ਼ਵ ਕੱਪ ’ਚ ਭਾਰਤ-ਪਾਕਿਸਤਾਨ ਮੈਚ ਹੋਇਆ ਹੈ।

ਪੰਜ ਵਾਰ ਦੂਜੇ ਨੰਬਰ ’ਤੇ ਬੱਲੇਬਾਜੀ ਕਰਨ ਵਾਲੀ ਟੀਮ ਹੀ ਮੈਚ ਜਿੱਤੀ ਹੈ। 2021 ’ਚ ਪਾਕਿਸਤਾਨ ਨੇ ਦੂਜੇ ਨੰਬਰ ’ਤੇ ਬੱਲੇਬਾਜੀ ਕਰਦੇ ਹੋਏ ਵਿਸ਼ਵ ਕੱਪ ਦੇ ਇੱਕੋ-ਇੱਕ ਮੈਚ ’ਚ ਭਾਰਤ ਨੂੰ ਹਰਾਇਆ ਸੀ। ਭਾਵ ਦੂਜੇ ਨੰਬਰ ’ਤੇ ਬੱਲੇਬਾਜੀ ਕਰਨ ਵਾਲੀ ਟੀਮ ਨੇ 71 ਫੀਸਦੀ ਮੈਚ ਜਿੱਤੇ ਹਨ। ਦੋਵਾਂ ਟੀਮਾਂ ਨੇ ਇੱਕ-ਦੂਜੇ ਖਿਲਾਫ ਕੁੱਲ 12 ਟੀ-20 ਮੈਚ ਖੇਡੇ ਹਨ। ਇਨ੍ਹਾਂ ’ਚ ਵੀ 9 ਵਾਰ ਦੂਜੇ ਨੰਬਰ ’ਤੇ ਬੱਲੇਬਾਜੀ ਕਰਨ ਵਾਲੀ ਟੀਮ ਨੇ 3 ਮੈਚ ਜਿੱਤੇ। ਇਸ ਦਾ ਮਤਲਬ ਹੈ ਕਿ ਪਹਿਲਾਂ ਗੇਂਦਬਾਜੀ ਦੀ ਧਾਰਨਾ ਨੇ 75 ਫੀਸਦੀ ਮੈਚਾਂ ’ਚ ਸਫਲਤਾ ਹਾਸਲ ਕੀਤੀ ਹੈ। (India Vs Pakistan)

ਭਾਰਤ-ਪਾਕਿ ਮੈਚ ’ਚ ਟਾਸ ਕਿਉਂ ਜ਼ਰੂਰੀ? | India Vs Pakistan

ਕਾਰਨ-1 : ਟੀ-20 ’ਚ ਟੀਚੇ ਦਾ ਪਿੱਛਾ ਕਰਨਾ ਆਸਾਨ

2021 ਤੋਂ, ਚੋਟੀ ਦੀਆਂ-10 ਟੀਮਾਂ ਦੇ 50 ਫੀਸਦੀ ਟੀ-20 ਮੈਚ ਟੀਮਾਂ ਦਾ ਪਿੱਛਾ ਕਰਕੇ ਜਿੱਤੇ ਗਏ ਸਨ। ਪਹਿਲਾਂ ਬੱਲੇਬਾਜੀ ਕਰਨ ਵਾਲੀਆਂ ਟੀਮਾਂ ਸਿਰਫ 43 ਫੀਸਦੀ ਮੈਚਾਂ ’ਚ ਹੀ ਸਫਲ ਰਹੀਆਂ ਹਨ। ਬਾਕੀ ਮੈਚ ਜਾਂ ਤਾਂ ਨਿਰਣਾਇਕ ਜਾਂ ਬਰਾਬਰੀ ’ਤੇ ਰਹੇ। ਆਮ ਤੌਰ ’ਤੇ, ਟੀ-20 ਫਾਰਮੈਟ ਦੀਆਂ ਜ਼ਿਆਦਾਤਰ ਖੇਡਾਂ ਰਾਤ ਨੂੰ ਖੇਡੀਆਂ ਜਾਂਦੀਆਂ ਹਨ, ਜਿੱਥੇ ਦੂਜੀ ਪਾਰੀ ’ਚ ਤ੍ਰੇਲ ਕਾਰਨ ਬੱਲੇਬਾਜੀ ਆਸਾਨ ਹੋ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਤ੍ਰੇਲ ਕਾਰਨ ਗੇਂਦਬਾਜ ਆਸਾਨੀ ਨਾਲ ਗੇਂਦ ’ਤੇ ਕੰਟਰੋਲ ਨਹੀਂ ਕਰ ਪਾਉਂਦੇ ਹਨ ਤੇ ਬੱਲੇਬਾਜ ਖਰਾਬ ਗੇਂਦਾਂ ’ਤੇ ਖੁੱਲ੍ਹੇ ਸ਼ਾਟ ਖੇਡਣ ਲੱਗਦੇ ਹਨ। ਹਾਲਾਂਕਿ 9 ਜੂਨ ਨੂੰ ਹੋਣ ਵਾਲਾ ਭਾਰਤ-ਪਾਕਿਸਤਾਨ ਮੈਚ ਦਿਨ ਵੇਲੇ ਹੀ ਖੇਡਿਆ ਜਾਵੇਗਾ।

ਕਾਰਨ-2 : ਉੱਚ ਦਬਾਅ ਵਾਲੀ ਖੇਡ ’ਚ ਪਿੱਛਾ ਕਰਨਾ ਬਿਹਤਰ

ਭਾਰਤ-ਪਾਕਿਸਤਾਨ ਵਰਗੇ ਨਾਕਆਊਟ ਤੇ ਹਾਈ ਪਰੈਸ਼ਰ ਮੈਚਾਂ ’ਚ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ’ਤੇ ਦਬਾਅ ਜ਼ਿਆਦਾ ਹੁੰਦਾ ਹੈ। ਦੂਜੇ ਨੰਬਰ ’ਤੇ ਬੱਲੇਬਾਜੀ ਕਰਨ ਵਾਲੀ ਟੀਮ ਸਾਹਮਣੇ ਟੀਚਾ ਹੁੰਦਾ ਹੈ, ਜਿਸ ਕਾਰਨ ਪਾਰੀ ਨੂੰ ਅੱਗੇ ਵਧਾਉਣਾ ਆਸਾਨ ਹੋ ਜਾਂਦਾ ਹੈ। ਉੱਚ ਦਬਾਅ ਵਾਲੀ ਖੇਡ ’ਚ, ਪਹਿਲਾਂ ਗੇਂਦਬਾਜੀ ਜਿੱਤ ਦੀ ਗਾਰੰਟੀ ਨਹੀਂ ਦਿੰਦੀ, ਪਰ ਇਹ ਦੂਜੀ ਟੀਮ ’ਤੇ ਦਬਾਅ ਬਣਾਉਣ ਦੇ ਵਧੇਰੇ ਮੌਕੇ ਪ੍ਰਦਾਨ ਕਰਦੀ ਹੈ।

ਕਾਰਨ-3 : ਨਿਊਯਾਰਕ ਦੀ ਪਿੱਚ ’ਤੇ ਪਹਿਲਾਂ ਬੱਲੇਬਾਜੀ ਕਰਨਾ ਮੁਸ਼ਕਲ

ਭਾਰਤ ਤੇ ਪਾਕਿਸਤਾਨ ਵਿਚਕਾਰ ਇਹ ਮੈਚ ਨਿਊਯਾਰਕ ਦੇ ਨਸਾਓ ਕਾਊਂਟੀ ਸਟੇਡੀਅਮ ’ਚ ਹੋਵੇਗਾ। ਇਹ ਸਟੇਡੀਅਮ ਸਿਰਫ ਟੀ-20 ਵਿਸ਼ਵ ਕੱਪ ਲਈ ਬਣਾਇਆ ਗਿਆ ਸੀ। ਇਸ ਨੂੰ ਬਣਾਉਣ ਲਈ ਬਹੁਤ ਘੱਟ ਸਮਾਂ ਸੀ, ਇਸ ਲਈ ਅਸਟਰੇਲੀਆ ਤੋਂ ਡਰਾਪ-ਇਨ ਪਿੱਚ ਮੰਗਵਾਈ ਗਈ ਸੀ। ਸ਼ੁਰੂਆਤੀ ਮੈਚਾਂ ਤੋਂ ਬਾਅਦ ਪਿੱਚ ਦੀ ਭਾਰੀ ਆਲੋਚਨਾ ਹੋਣ ਲੱਗੀ। ਅਸਮਾਨ ਉਛਾਲ, ਬਹੁਤ ਜ਼ਿਆਦਾ ਸਵਿੰਗ ਤੇ ਖਰਾਬ ਆਊਟਫੀਲਡ ਇੱਥੇ ਦੇਖੇ ਗਏ। ਆਈਸੀਸੀ ਨੇ ਵੀ ਪਿੱਚ ਦੇ ਵਿਵਹਾਰ ’ਤੇ ਕਿਹਾ ਕਿ ਉਹ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। (India Vs Pakistan)

ਇਹ ਵੀ ਪੜ੍ਹੋ : Mohali News: ਮੋਹਾਲੀ ’ਚ ਲੜਕੀ ’ਤੇ ਅਣਪਛਾਤੇ ਵੱਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ

ਹਾਲਾਂਕਿ ਹੁਣ ਤੱਕ ਖੇਡੇ ਗਏ ਮੈਚਾਂ ’ਚ ਬਾਅਦ ’ਚ ਬੱਲੇਬਾਜੀ ਕਰਨਾ ਇੱਥੇ ਵੀ ਫਾਇਦੇਮੰਦ ਰਿਹਾ ਹੈ। ਕਿਉਂਕਿ ਅਮਰੀਕਾ ’ਚ ਸਵੇਰੇ ਮੈਚ ਸ਼ੁਰੂ ਹੋਣ ਤੋਂ ਬਾਅਦ ਪਿੱਚ ’ਤੇ ਨਮੀ ਹੁੰਦੀ ਹੈ, ਜਿਸ ਨਾਲ ਗੇਂਦਬਾਜਾਂ ਦੀ ਮਦਦ ਹੁੰਦੀ ਹੈ। ਜਿਵੇਂ-ਜਿਵੇਂ ਸੂਰਜ ਚੜ੍ਹ ਰਿਹਾ ਹੈ, ਪਿਚ ਪਹਿਲੀ ਪਾਰੀ ਦੇ ਮੁਕਾਬਲੇ ਬੱਲੇਬਾਜੀ ਲਈ ਵਧੇਰੇ ਅਨੁਕੂਲ ਹੁੰਦੀ ਜਾ ਰਹੀ ਹੈ। ਇਸ ਕਾਰਨ ਇੱਥੇ ਵੀ ਬਾਅਦ ’ਚ ਬੱਲੇਬਾਜੀ ਕਰਨਾ ਫਾਇਦੇਮੰਦ ਹੁੰਦਾ ਹੈ। ਨਿਊਯਾਰਕ ’ਚ ਹੁਣ ਤੱਕ 3 ਮੈਚ ਖੇਡੇ ਜਾ ਚੁੱਕੇ ਹਨ, ਜਿਸ ’ਚ ਪਿੱਛਾ ਕਰਨ ਵਾਲੀ ਟੀਮ ਦੋ ਵਾਰ ਜਿੱਤੀ ਤੇ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਇੱਕ ਵਾਰ ਜਿੱਤੀ। ਪਹਿਲੇ ਦੋ ਮੈਚਾਂ ’ਚ ਸਕੋਰ 100 ਦੌੜਾਂ ਤੋਂ ਘੱਟ ਰਿਹਾ, ਜਦਕਿ ਤੀਜੇ ਮੈਚ ’ਚ ਕੈਨੇਡਾ ਨੇ 137 ਦੌੜਾਂ ਬਣਾ ਕੇ ਆਇਰਲੈਂਡ ਨੂੰ 125 ਦੌੜਾਂ ’ਤੇ ਰੋਕ ਦਿੱਤਾ।

ਆਓ ਜਾਣਦੇ ਹਾਂ ਟੀ20 ਵਿਸ਼ਵ ਕੱਪ ’ਚ ਹੁਣ ਤੱਕ ਹੋਏ ਭਾਰਤ-ਪਾਕਿ ਮੈਚਾਂ ਦਾ ਕੀ ਟ੍ਰੈਂਡ ਰਿਹਾ…

2007 ’ਚ ਦੋਵੇਂ ਮੈਚ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ ਜਿੱਤੇ

2007 ’ਚ ਭਾਰਤ ਤੇ ਪਾਕਿਸਤਾਨ ਇੱਕ ਹੀ ਗਰੁੱਪ ’ਚ ਸਨ, 14 ਸਤੰਬਰ ਨੂੰ ਇੱਕ ਦੂਜੇ ਦੇ ਆਹਮੋ-ਸਾਹਮਣੇ ਸਨ। ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ, ਭਾਰਤ ਨੇ 9 ਵਿਕਟਾਂ ਦੇ ਨੁਕਸਾਨ ’ਤੇ 141 ਦੌੜਾਂ ਬਣਾਈਆਂ। ਪਾਕਿਸਤਾਨ ਦੂਜੀ ਪਾਰੀ ’ਚ ਵੀ 141 ਦੌੜਾਂ ਹੀ ਬਣਾ ਸਕਿਆ ਤੇ ਮੈਚ ਟਾਈ ਹੋ ਗਿਆ। ਹਾਲਾਂਕਿ, ਭਾਰਤ ਨੇ ਉਸ ਸਮੇਂ ਦੇ ਟਾਈ ਬ੍ਰੇਕਰ ਨਿਯਮਾਂ ਦੇ ਤਹਿਤ ਇਹ ਮੈਚ ਬਾਊਲ ਆਊਟ ’ਚ ਜਿੱਤ ਲਿਆ ਸੀ। 2007 ’ਚ, ਭਾਰਤ ਤੇ ਪਾਕਿਸਤਾਨ ਇੱਕ ਵਾਰ ਫਿਰ ਫਾਈਨਲ ’ਚ ਆਹਮੋ-ਸਾਹਮਣੇ ਹੋਏ। ਇਸ ਵਾਰ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਤੇ 5 ਵਿਕਟਾਂ ’ਤੇ 157 ਦੌੜਾਂ ਬਣਾਈਆਂ। ਪਾਕਿਸਤਾਨ ਦੀ ਟੀਮ ਸਕੋਰ ਦੇ ਨੇੜੇ ਪਹੁੰਚੀ ਪਰ 19.3 ਓਵਰਾਂ ’ਚ 152 ਦੌੜਾਂ ’ਤੇ ਆਲ ਆਊਟ ਹੋ ਗਈ। ਭਾਵ ਸ਼ੁਰੂਆਤੀ ਦੋਵੇਂ ਮੈਚਾਂ ’ਚ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੂੰ ਸਫਲਤਾ ਮਿਲੀ।

2012 ਤੋਂ 2022 ਤੱਕ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਹੀ ਜਿੱਤੀ

2012 ’ਚ ਪਾਕਿਸਤਾਨ ਨੇ ਕੋਲੰਬੋ ਦੇ ਮੈਦਾਨ ’ਚ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਸੀ ਪਰ ਟੀਮ 19.4 ਓਵਰਾਂ ’ਚ 128 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ। ਵਿਰਾਟ ਕੋਹਲੀ ਦੇ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ 2014 ’ਚ ਮੀਰਪੁਰ ਦੇ ਮੈਦਾਨ ’ਚ ਟਾਸ ਜਿੱਤ ਕੇ 17 ਓਵਰਾਂ ’ਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ ਸੀ। ਪਾਕਿਸਤਾਨ 7 ਵਿਕਟਾਂ ’ਤੇ 130 ਦੌੜਾਂ ਹੀ ਬਣਾ ਸਕਿਆ। ਭਾਰਤ ਨੇ 18.3 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ’ਤੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ।

2016 ’ਚ ਵੀ ਭਾਰਤ ਹੀ ਜਿੱਤਿਆ | India Vs Pakistan

2016 ’ਚ ਭਾਰਤ ਨੇ ਕੋਲਕਾਤਾ ਦੇ ਮੈਦਾਨ ’ਚ ਟਾਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਕੀਤਾ ਸੀ। ਮੀਂਹ ਕਾਰਨ ਮੈਚ 18-18 ਓਵਰਾਂ ਦਾ ਖੇਡਿਆ ਗਿਆ, ਪਾਕਿਸਤਾਨ ਨੇ 5 ਵਿਕਟਾਂ ’ਤੇ 118 ਦੌੜਾਂ ਬਣਾਈਆਂ। ਭਾਰਤ ਨੇ ਇਹ ਮੈਚ 15.5 ਓਵਰਾਂ ’ਚ 4 ਵਿਕਟਾਂ ਗੁਆ ਕੇ ਜਿੱਤ ਲਿਆ।

2021 ’ਚ ਪਾਕਿਸਤਾਨ ਨੇ ਭਾਰਤ ਨੂੰ ਹਰਾਇਆ

2021 ’ਚ, ਪਾਕਿਸਤਾਨ ਨੇ ਦੁਬਈ ਦੇ ਮੈਦਾਨ ’ਚ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਭਾਰਤ 7 ਵਿਕਟਾਂ ਗੁਆ ਕੇ 151 ਦੌੜਾਂ ਹੀ ਬਣਾ ਸਕਿਆ। ਪਾਕਿਸਤਾਨ ਨੇ ਬਿਨਾਂ ਕਿਸੇ ਨੁਕਸਾਨ ਦੇ 17.5 ਓਵਰਾਂ ’ਚ ਟੀਚਾ ਹਾਸਲ ਕਰ ਲਿਆ। ਮੁਹੰਮਦ ਰਿਜਵਾਨ ਤੇ ਬਾਬਰ ਆਜਮ ਨੇ 152 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ।

2022 ’ਚ ਇੱਕ ਵਾਰ ਫੇਰ ਤੋਂ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ

2022 ’ਚ, ਭਾਰਤ ਨੇ ਮੈਲਬੌਰਨ ਦੇ ਮੈਦਾਨ ’ਚ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ 8 ਵਿਕਟਾਂ ’ਤੇ 159 ਦੌੜਾਂ ਬਣਾਈਆਂ ਸਨ। ਭਾਰਤ ਨੇ 31 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ, ਇੱਥੋਂ ਹਾਰਦਿਕ ਪੰਡਯਾ ਅਤੇ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ। ਕੋਹਲੀ ਨੇ 82 ਦੌੜਾਂ ਬਣਾਈਆਂ ਤੇ ਆਖਰੀ ਗੇਂਦ ਤੱਕ ਚੱਲੇ ਮੈਚ ’ਚ ਭਾਰਤ ਨੂੰ 4 ਵਿਕਟਾਂ ਨਾਲ ਜਿੱਤ ਦਿਵਾਈ।

159 ਦੌੜਾਂ ਪਹਿਲੀ ਪਾਰੀ ਦਾ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਦਾ ਸਕੋਰ

ਵਿਸ਼ਵ ਕੱਪ ਦੇ ਹੁਣ ਤੱਕ ਹੋਏ 7 ਮੈਚਾਂ ’ਚ ਪਹਿਲੀ ਪਾਰੀ ’ਚ 159 ਦੌੜਾਂ ਹੀ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ ਹੈ, ਜੋ ਪਾਕਿਸਤਾਨ ਨੇ 2022 ’ਚ ਮੈਲਬੋਰਨ ’ਚ ਬਣਾਇਆ ਸੀ। ਹਾਲਾਂਕਿ ਭਾਰਤ ਨੇ ਇਸ ਦਾ ਪਿੱਛਾ ਕੀਤਾ। ਦੋਵਾਂ ਵਿਚਕਾਰ 118 ਦੌੜਾਂ 2016 ’ਚ ਪਾਕਿਸਤਾਨ ਵੱਲੋਂ ਬਣਾਇਆ ਗਿਆ ਸਭ ਤੋਂ ਛੋਟਾ ਸਕੋਰ ਸੀ। ਹਾਲਾਂਕਿ ਮੀਂਹ ਕਾਰਨ ਇਹ ਮੈਚ 18-18 ਓਵਰਾਂ ਦਾ ਕਰ ਦਿੱਤਾ ਗਿਆ। 20 ਓਵਰਾਂ ਦੇ ਮੈਚ ’ਚ ਪਹਿਲੀ ਪਾਰੀ ’ਚ ਸਭ ਤੋਂ ਘੱਟ ਸਕੋਰ 128 ਸੀ, ਇਹ ਵੀ ਪਾਕਿਸਤਾਨ ਨੇ 2012 ’ਚ ਬਣਾਇਆ ਸੀ। ਭਾਵ ਵਿਸ਼ਵ ਕੱਪ ’ਚ ਹੁਣ ਤੱਕ ਦੋਵਾਂ ਵਿਚਕਾਰ ਘੱਟ ਸਕੋਰ ਵਾਲੇ ਮੈਚ ਹੀ ਹੋਏ ਹਨ, ਜਿਨ੍ਹਾਂ ’ਚ ਸਕੋਰ ਸਿਰਫ 118 ਤੋਂ 159 ਦੌੜਾਂ ਤੱਕ ਹੀ ਪਹੁੰਚ ਸਕਿਆ ਹੈ। (India Vs Pakistan)

LEAVE A REPLY

Please enter your comment!
Please enter your name here