ਕੱਲ੍ਹ ਇੱਕ ਰੋਜ਼ਾ ਮੈਚ ’ਚ ਭਿੜਨਗੇ ਭਾਰਤ ਤੇ ਅਸਟਰੇਲੀਆ

(ਸੱਚ ਕਹੂੰ ਨਿਊਜ )ਮੁੰਬਈ। ਭਾਰਤ ਤੇ ਅਸਟਰੇਲੀਆ ਟੈਸਟ ਲਡ਼ੀ ਤੋਂ ਬਾਅਦ ਹੁਣ ਤਿੰਨ ਰੋਜ਼ਾ ਮੈਚਾਂ ਦੀ ਲਡ਼ੀ ਦਾ ਕੱਲ੍ਹ ਪਹਿਲਾ ਮੁਕਾਬਲਾ ਮੁੰਬਈ ਦੇ ਵਾਨਖੇਡ਼ੇ ਸਟੇਡੀਅਮ ਖੇਡਿਆ ਜਾਵੇਗਾ। ਭਾਰਤ ਟੈਸਟ ਲੜੀ ਜਿੱਤਣ ਤੋਂ ਬਾਅਦ ਹੁਣ ਇੱਕਰੋਜ਼ਾ ਲਡ਼ੀ ਦਾ ਪਹਿਲਾ ਮੁਕਾਬਲਾ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਆਸਟਰੇਲੀਆ ਵੀ ਟੈਸਟ ਲਡ਼ੀ ’ਚ ਮਿਲੀ ਹਾਰ ਦਾ ਬਦਲਾ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਾਵੇਗਾ। ਇੱਕ ਰੋਜ਼ਾ ਮੈਚਾਂ ’ਚ ਜਦੋਂ ਵੀ ਦੋਵਾਂ ਟੀਮਾਂ ਭਿਡ਼ੀਆਂ ਹਨ ਤਾਂ ਮੁਕਾਬਲਾ ਫਸਵਾਂ ਹੁੰਦਾ ਹੈ। ਦੋਵੇਂ ਟੀਮਾਂ ਦੇ ਖਿਡਾਰੀ ਪੂਰੇ ਜੋਸ਼ ਨਾਲ ਖੇਡਦੇ ਹਨ। ਇਹ ਸੀਰੀਜ਼ ਦੋਵਾਂ ਟੀਮਾਂ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਸਾਲ ਵਿਸ਼ਵ ਕੱਪ ਦਾ ਹੈ ਅਤੇ ਇਹ ਟੂਰਨਾਮੈਂਟ ਭਾਰਤ ਵਿੱਚ ਹੀ ਹੋਣਾ ਹੈ। ਅਜਿਹੇ ‘ਚ ਇਹ ਸੀਰੀਜ਼ ਤਿਆਰੀਆਂ ਨੂੰ ਪਰਖਣ ਦਾ ਮੌਕਾ ਹੋਵੇਗਾ।

ਇੱਕਰੋਜਾ ਮੈਚਾਂ ’ਚ ਆਸਟਰੇਲੀਆ ਦਾ ਪੱਲਡ਼ਾ ਭਾਰੀ

ਜੇਕਰ ਅੰਕਡ਼ਿਆਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 143 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 80 ਵਿੱਚ ਆਸਟਰੇਲੀਆ ਨੇ ਜਿੱਤ ਦਰਜ ਕੀਤੀ ਹੈ। ਭਾਰਤ ਨੇ 53 ਮੈਚ ਜਿੱਤੇ ਅਤੇ 10 ਮੈਚਾਂ ਦਾ ਨਤੀਜਾ ਨਹੀਂ ਨਿਕਲਿਆ। ਆਸਟਰੇਲੀਆ ਨੇ ਹੁਣ ਤੱਕ ਹੋਏ 12 ਵਨਡੇ ਵਿਸ਼ਵ ਕੱਪਾਂ ਵਿੱਚੋਂ 5 ਜਿੱਤੇ ਹਨ। ਇਸ ਟੂਰਨਾਮੈਂਟ ਵਿੱਚ ਭਾਰਤ ਵੱਲੋਂ ਖੇਡੇ ਗਏ ਜ਼ਿਆਦਾਤਰ ਮੈਚ ਆਸਟਰੇਲੀਆ ਨੇ ਜਿੱਤੇ ਸਨ। ਇਸ ਸਦੀ ਦੇ ਸ਼ੁਰੂ ਵਿੱਚ ਟੀਮ ਨੂੰ ਲਗਭਗ ਅਜਿੱਤ ਕਿਹਾ ਜਾਂਦਾ ਸੀ। ਪਹਿਲੇ ਦਹਾਕੇ ‘ਚ ਵਨਡੇ ‘ਚ ਆਸਟ੍ਰੇਲੀਆ ਦਾ ਦਬਦਬਾ ਰਿਹਾ। ਪਰ ਦੂਜੇ ਦਹਾਕੇ ਵਿੱਚ ਭਾਰਤ ਨੇ ਕਹਾਣੀ ਬਦਲ ਦਿੱਤੀ।

ਭਾਰਤੀ ਧਰਤੀ ਦੀ ਗੱਲ ਕਰੀਏ ਤਾਂ ਦੋਵਾਂ ਦੇਸ਼ਾਂ ਵਿਚਾਲੇ ਮੁਕਾਬਲਾ ਬਰਾਬਰ ਹੈ। ਦੋਵੇਂ ਟੀਮਾਂ ਭਾਰਤੀ ਪਿੱਚਾਂ ‘ਤੇ 64 ਵਾਰ ਇਕ-ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਭਾਰਤ ਨੇ 29 ਅਤੇ ਆਸਟਰੇਲੀਆ ਨੇ 30 ਜਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।