IND vs AFG: ਟੀ20 ਵਿਸ਼ਵ ਕੱਪ ’ਚ ਸੁਪਰ-8 ਦੇ ਤੀਜੇ ਮੁਕਾਬਲੇ ’ਚ ਅੱਜ ਭਾਰਤ ਤੇ ਅਫਗਾਨਿਸਤਾਨ ਆਹਮੋ-ਸਾਹਮਣੇ

IND vs AFG

ਪਿਛਲੇ ਮੁਕਾਬਲੇ ’ਚ ਹੋਏ ਸਨ 2 ਸੁਪਰ ਓਵਰ | IND vs AFG

  • ਭਾਰਤ ਨੂੰ ਅੱਜ ਤੱਕ ਨਹੀਂ ਹਰਾ ਸਕਿਆ ਹੈ ਅਫਗਾਨਿਸਤਾਨ | IND vs AFG

ਸਪੋਰਟਸ ਡੈਸਕ। ਭਾਰਤੀ ਟੀਮ ਅੱਜ ਆਪਣਾ ਪਹਿਲਾ ਸੁਪਰ-8 ਮੈਚ ਅਫਗਾਨਿਸਤਾਨ ਖਿਲਾਫ ਖੇਡੇਗੀ। ਟੀਮ ਇੰਡੀਆ ਟੀ-20 ਵਿਸ਼ਵ ਕੱਪ ’ਚ ਹੁਣ ਤੱਕ ਅਜੇਤੂ ਹੈ, ਜਦਕਿ ਅਫਗਾਨਿਸਤਾਨ ਆਖਰੀ ਮੈਚ ਵੈਸਟਇੰਡੀਜ਼ ਤੋਂ ਹਾਰ ਚੁੱਕਿਆ ਹੈ, ਪਰ ਇਸ ਮੈਚ ਦੇ ਰੋਮਾਂਚਕ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਕਾਰਨ ਹੈ ਇਸ ਸਾਲ 17 ਜਨਵਰੀ ਨੂੰ ਖੇਡਿਆ ਗਿਆ ਭਾਰਤੀ ਅਫਗਾਨਿਸਤਾਨ ਦੌਰੇ ਦਾ ਤੀਜਾ ਮੈਚ। ਟੀ-20 ਇੰਟਰਨੈਸ਼ਨਲ ’ਚ ਦੋਵਾਂ ਟੀਮਾਂ ਦਾ ਇਹ ਤੀਜਾ ਮੁਕਾਬਲਾ ਸੀ। ਬੈਂਗਲੁਰੂ ’ਚ ਮੈਚ ਦਾ ਨਤੀਜਾ 2 ਸੁਪਰ ਓਵਰਾਂ ਤੋਂ ਬਾਅਦ ਨਿੱਕਲਿਆ ਸੀ। ਫਿਰ ਟੀ-20 ਅੰਤਰਰਾਸ਼ਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਦੋ ਸੁਪਰ ਓਵਰ ਹੋਏ। (IND vs AFG)

ਇਹ ਵੀ ਪੜ੍ਹੋ : Virat Kohli: ਕੀ ਕੋਹਲੀ ਨੂੰ ਨੰਬਰ-3 ’ਤੇ ਵਾਪਸੀ ਕਰਨੀ ਚਾਹੀਦੀ ਹੈ, ਓਪਨਰ ਦੇ ਤੌਰ ’ਤੇ ਲਗਾਤਾਰ ਮਿਲ ਰਹੀਆਂ ਅਸਫਲਤਾਵਾਂ

ਪਾਵਰਪਲੇ ’ਚ ਟੀਮ ਇੰਡੀਆ ਨੇ 4 ਵਿਕਟਾਂ ਗੁਆ ਦਿੱਤੀਆਂ ਸਨ। ਕਪਤਾਨ ਰੋਹਿਤ ਇੱਕ ਸਿਰੇ ’ਤੇ ਅਜੇਤੂ ਖੜ੍ਹੇ ਸਨ, ਇਸ ਲਈ ਉਮੀਦ ਅਜੇ ਵੀ ਬਰਕਰਾਰ ਸੀ। ਫਿਰ ਭਾਰਤੀ ਕਪਤਾਨ ਨਾਲ ਆਏ ਰਿੰਕੂ ਸਿੰਘ। ਰਿੰਕੂ ਸਿੰਘ ਨੇ ਕਪਤਾਨ ਰੋਹਿਤ ਨੇ ਚੰਗੇ ਤਰੀਕੇ ਨਾਲ ਅਫਗਾਨੀ ਗੇਂਦਬਾਜ਼ਾਂ ਦੀ ਧੁਨਾਈ ਕੀਤੀ। ਪਾਵਰਪਲੇ ਤੋਂ ਬਾਅਦ ਭਾਰਤੀ ਟੀਮ ਨੇ ਕੋਈ ਵਿਕਟ ਨਹੀਂ ਗੁਆਇਆ। ਕਪਤਾਨ ਰੋਹਿਤ 121 ਦੌੜਾਂ ਬਣਾ ਕੇ ਨਾਬਾਦ ਪਰਤੇ ਤੇ ਰਿੰਕੂ ਸਿੰਘ ਨੇ ਨਾਬਾਦ 69 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਅਫਗਾਨਿਸਤਾਨ ਨੂੰ 212 ਦੌੜਾਂ ਦਾ ਟੀਚਾ ਦਿੱਤਾ। ਜਵਾਬ ’ਚ ਗੁਰਬਾਜ਼, ਜ਼ਦਰਾਨ ਤੇ ਨਾਇਬ ਨੇ ਅਰਧ ਸੈਂਕੜੇ ਬਣਾਏ। (IND vs AFG)

ਆਖਰੀ ਗੇਂਦ ’ਤੇ 3 ਦੌੜਾਂ ਦੀ ਜ਼ਰੂਰਤ ਸੀ। ਨਾਇਬ 2 ਦੌੜਾਂ ਬਣਾਉਣ ’ਚ ਕਾਮਯਾਬ ਰਹੇ ਤੇ ਮੈਚ ਸੁਪਰ ਓਵਰ ’ਚ ਚਲਾ ਗਿਆ। ਪਹਿਲੇ ਸੁਪਰ ਓਵਰ ’ਚ ਅਫਗਾਨਿਸਤਾਨ ਨੇ 16 ਦੌੜਾਂ ਬਣਾਈਆਂ ਤੇ ਭਾਰਤੀ ਟੀਮ ਵੀ 16 ਦੌੜਾਂ ਹੀ ਬਣਾ ਸਕੀ। ਮੈਚ ਫਿਰ ਟਾਈ ਹੋ ਗਿਆ। ਦੂਜੇ ਸੁਪਰ ਓਵਰ ’ਚ ਭਾਰਤ ਨੇ 2 ਵਿਕਟਾਂ ਗੁਆ ਕੇ 11 ਦੌੜਾਂ ਬਣਾਈਆਂ। ਹੁਣ ਅਫਗਾਨਿਸਤਾਨ ਨੂੰ ਜਿੱਤ ਲਈ ਇੱਕ ਓਵਰ ’ਚ 12 ਦੌੜਾਂ ਦੀ ਜ਼ਰੂਰਤ ਸੀ ਪਰ ਸਾਹਮਣੇ ਰਵੀ ਬਿਸ਼ਨੋਈ ਸਨ, ਰਵੀ ਬਿਸ਼ਨੋਈ ਨੇ ਪਹਿਲੀ ਗੇਂਦ ’ਤੇ ਮੁਹੰਮਦ ਨਬੀ ਤੇ ਤੀਜੀ ਗੇਂਦ ’ਤੇ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਆਊਟ ਕਰਕੇ ਮੈਚ 10 ਦੌੜਾਂ ਨਾਲ ਜਿੱਤ ਲਿਆ। (IND vs AFG)

ਹੁਣ ਮੈਚ ਸਬੰਧੀ ਜਾਣਕਾਰੀ | IND vs AFG

  • ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
  • ਸੁਪਰ 8 : ਭਾਰਤ ਬਨਾਮ ਅਫਗਾਨਿਸਤਾਨ
  • ਮਿਤੀ : 20 ਜੂਨ
  • ਜਗ੍ਹਾ : ਕੇਨਸਿੰਗਟਨ ਓਵਲ, ਬ੍ਰਿਜਟਾਊਨ
  • ਸਮਾਂ : ਟਾਸ-7:30 ਵਜੇ, ਮੈਚ ਸ਼ੁਰੂ : 8:00 ਵਜੇ

ਭਾਰਤ ਨੂੰ ਵਿਸ਼ਵ ਕੱਪ ’ਚ ਕਦੇ ਨਹੀਂ ਹਰਾ ਸਕਿਆ ਹੈ ਅਫਗਾਨਿਸਤਾਨ | IND vs AFG

ਭਾਰਤ ਤੇ ਅਫਗਾਨਿਸਤਾਨ ਵਿਚਕਾਰ ਵਿਸ਼ਵ ਕੱਪ ’ਚ ਅੱਜ ਤੱਕ ਕੁਲ 8 ਮੈਚ ਖੇਡੇ ਗਏ ਹਨ। ਜਿਸ ਵਿੱਚ ਭਾਰਤੀ ਟੀਮ ਨੇ ਹੀ ਮੈਚ ਜਿੱਤੇ ਹਨ, ਭਾਰਤੀ ਟੀਮ ਨੇ ਅੱਠ ਵਿੱਚੋਂ 6 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ, ਜਦਕਿ ਇੱਕ ਮੈਚ ਟਾਈ ਰਿਹਾ ਹੈ ਤੇ ਇੱਕ ਮੈਚ ਦਾ ਨਤੀਜਾ ਨਹੀਂ ਨਿਕਲਿਆ। ਟੀ20 ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਅਫਗਾਨਿਸਤਾਨ ਨਾਲ 3 ਵਾਰ ਸਾਹਮਣਾ ਹੋਇਆ ਹੈ ਤੇ ਤਿੰਨੇ ਵਾਰ ਹੀ ਭਾਰਤੀ ਟੀਮ ਨੇ ਮੈਚ ਜਿੱਤੇ ਹਨ। ਅਫਗਾਨਿਸਤਾਨ ਭਾਰਤੀ ਟੀਮ ਨੂੰ ਵਿਸ਼ਵ ਕੱਪ ’ਚ ਅੱਜ ਤੱਕ ਨਹੀਂ ਹਰਾ ਸਕਿਆ ਹੈ। (IND vs AFG)

ਟਾਸ ਤੇ ਪਿੱਚ ਦਾ ਰੋਲ | IND vs AFG

ਇਸ ਵਿਸ਼ਵ ਕੱਪ ਦੇ ਮੱਦੇਨਜ਼ਰ ਟਾਸ ਜਿੱਤਣਾ ਤੇ ਗੇਂਦਬਾਜ਼ੀ ਦੀ ਚੋਣ ਕਰਨਾ ਬਿਹਤਰ ਵਿਕਲਪ ਹੋਵੇਗਾ। ਕਿੰਗਸਟਨ ਓਵਲ ਦੇ ਮੈਦਾਨ ’ਤੇ 5 ਗਰੁੱਪ ਗੇੜ ਦੇ ਮੈਚ ਵੀ ਖੇਡੇ ਗਏ, 2 ’ਚ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਇੱਕ ਮੈਚ ’ਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਜਿੱਤ ਹਾਸਲ ਕੀਤੀ। ਇੱਕ ਮੈਚ ਟਾਈ ਰਿਹਾ ਅਤੇ ਇੱਕ ਦਾ ਨਤੀਜਾ ਨਹੀਂ ਨਿਕਲਿਆ। ਇਸ ਮੈਦਾਨ ’ਤੇ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ 201 ਦੌੜਾਂ ਹੈ, ਪਰ ਔਸਤ ਸਕੋਰ ਸਿਰਫ 148 ਹੈ। ਨਾਲ ਹੀ, ਗੇਂਦਬਾਜ਼ਾਂ ਨੇ ਸਿਰਫ 6.90 ਦੀ ਆਰਥਿਕਤਾ ’ਤੇ ਦੌੜਾਂ ਖਰਚ ਕੀਤੀਆਂ, ਜਿਸ ਦਾ ਮਤਲਬ ਹੈ ਕਿ ਇੱਥੇ ਘੱਟ ਸਕੋਰ ਵਾਲੇ ਮੈਚ ਦੇਖੇ ਜਾ ਸਕਦੇ ਹਨ। (IND vs AFG)

ਇਹ ਵੀ ਪੜ੍ਹੋ : Kane Williamson: ਕੇਨ ਵਿਲੀਅਮਸਨ ਨੇ ਛੱਡੀ ਕਪਤਾਨੀ, ਕੇਂਦਰੀ Contract ਵੀ ਠੁਕਰਾਇਆ

ਮੈਚ ਦੀ ਮਹੱਤਤਾ | IND vs AFG

ਸੁਪਰ-8 ’ਚ ਦੋ ਗਰੁੱਪ ਹਨ। ਇੱਕ ਗਰੁੱਪ ’ਚ 4 ਟੀਮਾਂ ਹਨ, ਜੋ ਇੱਕ-ਦੂਜੇ ਖਿਲਾਫ ਖੇਡਣਗੀਆਂ। ਭਾਰਤ ਦਾ ਪਹਿਲਾ ਮੈਚ ਅਫਗਾਨਿਸਤਾਨ ਨਾਲ ਹੈ। ਟੀਮ ਬੰਗਲਾਦੇਸ਼ ਤੇ ਅਸਟਰੇਲੀਆ ਨਾਲ ਵੀ ਭਿੜੇਗੀ। ਜੇਕਰ ਭਾਰਤੀ ਟੀਮ ਅੱਜ ਵਾਲਾ ਮੈਚ ਜਿੱਤਦੀ ਹੈ ਤਾਂ ਉਸ ਦਾ ਸੈਮੀਫਾਈਨਲ ’ਚ ਪਹੁੰਚਣ ਦਾ ਦਾਅਵਾ ਹੋਰ ਮਜ਼ਬੂਤ ਹੋ ਜਾਵੇਗਾ। ਇਸ ਤੋਂ ਬਾਅਦ ਟੀਮ ਬੰਗਲਾਦੇਸ਼ ਤੇ ਅਸਟਰੇਲੀਆ ਨਾਲ ਆਪਣਾ ਮੈਚ ਖੇਡੇਗੀ। (IND vs AFG)

ਦੋਵਾਂ ਟੀਮਾਂ ਦੇ ਖਿਡਾਰੀਆਂ ’ਤੇ ਇੱਕ ਨਜ਼ਰਾਂ…… | IND vs AFG

ਰਿਸ਼ਭ ਪੰਤ : ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਸੱਟ ਵੱਜਣ ਤੋਂ ਬਾਅਦ ਬਹੁਤ ਵਧੀਆ ਬੱਲੇਬਾਜ਼ੀ ਕੀਤੀ ਹੈ। ਪੰਤ ਅਜੇ ਤੱਕ ਇਸ ਵਿਸ਼ਵ ਕੱਪ ’ਚ ਭਾਰਤੀ ਟੀਮ ਵੱਲੋਂ ਟਾਪ ਸਕੋਰਰ ਹਨ। ਪੰਤ ਨੇ ਇਸ ਵਿਸ਼ਵ ਕੱਪ ਦੀਆਂ 3 ਪਾਰੀਆਂ ’ਚ 97 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਅਰਧਸੈਂਕੜਾ ਵੀ ਸ਼ਾਮਲ ਹੈ।

ਸਾਬਕਾ ਕਪਤਾਨ ਵਿਰਾਟ ਕੋਹਲੀ : ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ’ਚ ਓਵਰਆਲ ਟਾਪ ਸਕੋਰਰ ਹਨ। ਕੋਹਲੀ ਨੇ ਅਫਗਾਨਿਸਤਾਨ ਖਿਲਾਫ 5 ਮੈਚ ਖੇਡੇ ਹਨ ਤੇ 201 ਦੌੜਾਂ ਬਣਾਈਆਂ ਹਨ। ਇਸ ’ਚ ਇੱਕ ਸੈਂਕੜੇ ਵਾਲੀ ਪਾਰ ਵੀ ਸ਼ਾਮਲ ਹੈ।

ਅਰਸ਼ਦੀਪ ਸਿੰਘ : ਅਰਸ਼ਦੀਪ ਇਸ ਵਿਸ਼ਵ ਕੱਪ ’ਚ ਭਾਰਤ ਲਈ ਦੂਜੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ 3 ਮੈਚਾਂ ’ਚ 7 ਵਿਕਟਾਂ ਲਈਆਂ ਹਨ। ਅਮਰੀਕਾ ਖਿਲਾਫ ਅਰਸ਼ਦੀਪ ਨੇ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ।

ਅਫਗਾਨਿਸਤਾਨ ਦੇ ਖਿਡਾਰੀ… | IND vs AFG

ਰਹਿਮਾਨਉੱਲ੍ਹਾ ਗੁਰਬਾਜ਼ : ਟੀ-20 ਵਿਸ਼ਵ ਕੱਪ 2024 ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 4 ਮੈਚਾਂ ’ਚ 167 ਦੌੜਾਂ ਬਣਾਈਆਂ ਹਨ। ਗੁਰਬਾਜ਼ ਨੇ ਨਿਊਜ਼ੀਲੈਂਡ ਖਿਲਾਫ 80 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਯੂਗਾਂਡਾ ਖਿਲਾਫ 76 ਦੌੜਾਂ ਬਣਾਈਆਂ ਹਨ।

ਰਾਸ਼ਿਦ ਖਾਨ : ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਟੀ-20 ’ਚ ਟੀਮ ਦੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ ਕੁੱਲ 88 ਮੈਚਾਂ ’ਚ 142 ਵਿਕਟਾਂ ਲਈਆਂ ਹਨ। ਇਸ ਵਿਸ਼ਵ ਕੱਪ ’ਚ ਉਨ੍ਹਾਂ ਨੇ 4 ਮੈਚਾਂ ’ਚ 6 ਵਿਕਟਾਂ ਲਈਆਂ ਹਨ। ਇਸ ਦੇ ਨਾਲ ਉਨ੍ਹਾਂ ਨੇ 26 ਦੌੜਾਂ ਵੀ ਬਣਾਈਆਂ ਹਨ।

ਮੌਸਮ ਸਬੰਧੀ ਜਾਣਕਾਰੀ | IND vs AFG

ਸੁਪਰ-8 ਦੇ ਸਾਰੇ ਮੁਕਾਬਲੇ ਹੁਣ ਵੈਸਟਇੰਡੀਜ਼ ’ਚ ਖੇਡੇ ਜਾਣਗੇ। ਅਮਰੀਕਾ ’ਚ ਸਾਰੇ ਮੁਕਾਬਲੇ ਖਤਮ ਹੋ ਚੁੱਕੇ ਹਨ। ਅਮਰੀਕਾ ’ਚ ਕਾਫੀ ਮੁਕਾਬਲੇ ਮੀਂਹ ਕਾਰਨ ਰੱਦ ਹੋਏ ਹਨ। ਅੱਜ ਵਾਲੇ ਮੈਚ ਦੌਰਾਨ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਅਸਮਾਨ ’ਚ 44 ਫੀਸਦੀ ਬੱਦਲਵਾਈ ਰਹੇਗੀ। ਇਸ ਦੇ ਨਾਲ ਹੀ ਤਾਪਮਾਨ 28 ਤੋਂ 32 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs AFG

ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ। (IND vs AFG)

ਅਫਗਾਨਿਸਤਾਨ : ਰਾਸ਼ਿਦ ਖਾਨ (ਕਪਤਾਨ), ਇਬਰਾਹਿਮ ਜ਼ਦਰਾਨ, ਗੁਲਬਦੀਨ ਨਾਇਬ, ਅਜ਼ਮਤੁੱਲਾ ਓਮਜ਼ਈ, ਮੁਹੰਮਦ ਨਬੀ, ਨਜੀਬੁੱਲਾ ਜ਼ਦਰਾਨ, ਕਰੀਮ ਜਨਤ, ਰਾਸ਼ਿਦ ਖਾਨ, ਨੂਰ ਅਹਿਮਦ, ਨਵੀਨ-ਉਲ-ਹੱਕ ਅਤੇ ਫਜ਼ਲਹਕ ਫਾਰੂਕੀ। (IND vs AFG)