ਪਾਂਚਾਲ ਦਾ ਸੈਂਕੜਾ, ਦੱਖਣੀ ਅਫਰੀਕਾ ਖਿਲਾਫ ਦੂਜਾ ਟੈਸਟ ਰਿਹਾ ਡਰਾਅ
ਮੈਸੂਰ (ਏਜੰਸੀ)। ਪ੍ਰਿਆਂਕ ਪਾਂਚਾਲ (109) ਅਤੇ ਕਰੂਣ ਨਾਇਰ (ਨਾਬਾਦ 51) ਦੀਆਂ ਪਾਰੀਆਂ ਨਾਲ ਭਾਰਤ-ਏ ਨੇ ਦੱਖਣੀ ਅਫਰੀਕਾ-ਏ ਖਿਲਾਫ ਦੂਜੇ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖਰੀ ਦਿਨ ਸ਼ੁੱਕਰਵਾਰ ਨੂੰ ਤਿੰਨ ਵਿਕਟਾਂ ‘ਤੇ 202 ਦੌੜਾਂ ਬਣਾਉਣ ਦੇ ਨਾਲ ਆਪਣੀ ਪਾਰੀ ਐਲਾਨ ਕਰ ਦਿੱਤੀ ਇਸ ਦੇ ਨਾਲ ਇਹ ਮੈਚ ਡਰਾਅ ਸਮਾਪਤ ਹੋ ਗਿਆ ਅਤੇ ਮੇਜ਼ਬਾਨ ਟੀਮ ਨੇ ਦੋ ਮੈਚਾਂ ਦੀ ਲੜੀ 1-0 ਨਾਲ ਜਿੱਤ ਲਈ ਭਾਰਤ ‘ਏ’ ਨੇ ਦੂਜੀ ਪਾਰੀ ਦੀ ਸ਼ੁਰੂਆਤ ਸਵੇਰੇ 14 ਦੌੜਾਂ ਤੋਂ ਅੱਗੇ ਕੀਤੀ ਸੀ। (Sports News)
ਉਸ ਸਮੇਂ ਬੱਲੇਬਾਜ ਪ੍ਰਿਆਂਕ (9) ਅਤੇ ਅੰਭਿਮੰਨਿਊ ਈਸ਼ਵਰਨ (5) ਦੌੜਾਂ ‘ਤੇ ਨਾਬਾਦ ਸਨ ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕੀਤੀ ਪ੍ਰਿਆਂਕ ਨੇ 192 ਗੇਂਦਾਂ ‘ਚ 9 ਚੌਕੇ ਅਤੇ ਚਾਰ ਛੱਕੇ ਲਾ ਕੇ 109 ਦੌੜਾਂ ਦੀ ਪਾਰੀ ਖੇਡੀ ਉਹ ਤੀਜੇ ਬੱਲੇਬਾਜ਼ ਦੇ ਰੂਪ ‘ਚ ਸੇਨੁਰਨ ਮੁਤਥੁਸਾਮੀ ਦੀ ਗੇਂਦ ‘ਤੇ ਤੀਜੇ ਬੱਲੇਬਾਜ਼ ਦੇ ਰੂਪ ‘ਚ ਆਊਟ ਹੋਏ, ਜਿਸਦੇ ਨਾਲ ਹੀ ਭਾਰਤ ਨੇ 219 ਦੌੜਾਂ ਦਾ ਵਾਧਾ ਬਣਾਉਣ ਦੇ ਨਾਲ ਆਪਣੀ ਪਾਰੀ ਐਲਾਨ ਕਰ ਦਿੱਤੀ। (Sports News)
ਅਭਿਮੰਨਿਊ ਨੇ 93 ਗੇਂਦਾਂ ‘ਚ ਤਿੰਨ ਚੌਕੇ ਲਾ ਕੇ 37 ਦੌੜਾਂ ਬਣਾਈਆਂ ਉਨ੍ਹਾਂ ਨੂੰ ਡੇਨ ਪਿਏਟ ਨੇ ਬੋਲਡ ਕੀਤਾ ਸ਼ੁਭਮਨ ਗਿੱਲ ਸਿਫਰ ‘ਤੇ ਪਿਏਡ ਦਾ ਹੀ ਸ਼ਿਕਾਰ ਬਣ ਗਏ ਇਸ ਤੋਂ ਬਾਅਦ ਨਾਇਰ ਨੇ 99 ਗੇਂਦਾਂ ‘ਚ ਚਾਰ ਚੌਕੇ ਲਾ ਕੇ 51 ਦੌੜਾਂ ਦੀ ਪਾਰੀ ਖੇਡੀ, ਜਦੋਂਕਿ ਕਪਤਾਨ ਰਿਧੀਮਾਨ ਸ਼ਾਹਾ ਇੱਕ ਦੌੜ ਬਣਾ ਕੇ ਨਾਬਾਦ ਪਰਤੇ ਦੱਖਣੀ ਅਫਰੀਕਾ ਏ ਲਈ ਪਿਏਡ ਨੇ 88 ਦੌੜਾਂ ‘ਤੇ 2 ਵਿਕਟਾਂ ਅਤੇ ਮੁਤਥੁਸਾਮੀ ਨੇ 46 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ ਇਸ ਡਰਾਅ ਮੈਚ ‘ਚ ਅਫਰੀਕੀ ਟੀਮ ਨੂੰ ਉਸ ਦੀ ਪਹਿਲੀ ਪਾਰੀ ‘ਚ ਮੁਸ਼ਕਿਲ ਤੋਂ ਉਭਾਰਨ ਵਾਲੇ ਕਪਤਾਨ ਅਡੇਨ ਮਾਰਕ੍ਰਮ ਨੂੰ ਉਨ੍ਹਾਂ ਦੀ 161 ਦੌੜਾਂ ਦੀ ਲਾਜਵਾਬ ਪਾਰੀ ਲਈ ਮੈਨ ਆਫ ਦਾ ਮੈਚ ਐਲਾਨਿਆ ਗਿਆ। (Sports News)