ਭਾਰਤ ਏ ਦੀ ਦੱਖਣੀ ਅਫ਼ਰੀਕਾ ਏ ‘ਤੇ ਸ਼ਾਨਦਾਰ ਜਿੱਤੀ

ਦੋ ਟੈਸਟਾਂ ਦੀ ਲੜੀ ਂਚ 1-0 ਨਾਲ ਅੱਗੇ ਭਾਰਤ

 

ਪਾਰੀ ਦੇ ਫ਼ਰਕ ਨਾਲ ਜਿੱਤਿਆ ਭਾਰਤ

 
ਏਜੰਸੀ, ਬੰਗਲੁਰੂ, 7 ਅਗਸਤ

 

ਤੇਜ਼ ਗੇਂਦਬਾਜ਼ ਮੁਹੰਮ ਸਿਰਾਜ਼ (73 ਦੌੜਾਂ ‘ਤੇ ਪੰਜ ਵਿਕਟਾਂ) ਦੇ ਜ਼ਬਰਦਸਤ ਪ੍ਰਦਰਸ਼ਨ ਨਾਲ ਭਾਰਤ ਏ ਨੇ ਦੱਖਣੀ ਅਫ਼ਰੀਕਾ ਏ ਨੂੰ ਪਹਿਲੇ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ ਪਾਰੀ ਅਤੇ 30 ਦੌੜਾਂ ਨਾਲ ਸ਼ਰਮਨਾਕ ਹਾਰ ਦਿੱਤੀ ਦੱਖਣੀ ਅਫ਼ਰੀਕਾ ਟੀਮ ਨੇ ਸਵੇਰੇ ਚਾਰ ਵਿਕਟਾਂ ‘ਤੇ 99 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਆਖ਼ਰੀ ਦਿਨ 239 ਦੌੜਾਂ ਦੀ ਜਰੂਰਤ ਸੀ ਪਰ ਮਹਿਮਾਨ ਟੀਮ ਆਪਣੀ ਦੂਸਰੀ ਪਾਰੀ ‘ਚ 308 ਦੌੜਾਂ ‘ਤੇ ਸਿਮਟ ਗਈ ਦੱਖਣੀ ਅਫ਼ਰੀਕਾ ਨੇ ਪਹਿਲੀ ਪਾਰੀ ‘ਚ 246 ਦੌੜਾਂ ਬਣਾਈਆਂ ਸਨ ਜਦੋਂਕਿ ਭਾਰਤ ਏ ਨੇ 8 ਵਿਕਟਾਂ ‘ਤੇ 584 ਦੌੜਾਂ ਬਣਾ ਕੇ ਆਪਣੀ ਪਾਰੀ ਘੋਸ਼ਿਤ ਕੀਤੀ

 

ਮੁਹੰਮਦ ਸਿਰਾਜ਼ ਨੇ ਲਈਆਂ 10 ਵਿਕਟਾਂ

 

ਪਹਿਲੀ ਪਾਰੀ ‘ਚ 56 ਦੌੜਾਂ ‘ਤੇ ਪੰਜ ਵਿਕਟਾਂ ਲੈਣ ਵਾਲੇ ਸਿਰਾਜ਼ ਨੇ ਦੂਸਰੀ ਪਾਰੀ ‘ਚ 73 ਦੌੜਾਂ ‘ਤੇ ਪੰਜ ਵਿਕਟਾ ਲੈ ਕੇ ਮੈਚ ‘ਚ ਕੁੱਲ 10 ਵਿਕਟਾਂ ਪੂਰੀਆਂ ਕੀਤੀਆਂ ਸਿਰਾਜ਼ ਨੇ ਤੀਸਰੇ ਦਿਨ ਦੱਖਣੀ ਅਫ਼ਰੀਕਾ ਦੇ ਮੋਢੀ ਚਾਰ ਬੱਲੇਬਾਜ਼ਾਂ ਨੂੰ ਆਊਟ ਕੀਤਾ ਉਸਨੇ ਦੱਖਣੀ ਅਫਰੀਕਾ ਦੇ ਆਖ਼ਰੀ ਬੱਲੇਬਾਜ਼ ਡਵੇਨ ਨੂੰ ਆਊਟ ਕਰਕੇ ਮਹਿਮਾਨ ਟੀਮ ਦੀ ਪਾਰੀ ਸਮਾਪਤ ਕੀਤੀ ਰਜ਼ਨੀਸ਼ ਗੁਰਬਾਨੀ ਨੇ 45 ਦੌੜਾਂ ‘ਤੇ ਦੋ ਵਿਕਟਾਂ, ਨਵਦੀਪ ਸੈਣੀ ਨੇ 24 ਦੌੜਾਂ ‘ਤੇ ਇੱਕ ਵਿਕਟ, ਅਕਸ਼ਰ ਪਟੇਲ ਨੇ 43 ਦੌੜਾਂ ਤੇ 1 ਵਿਕਟ ਅਤੇ ਯੁਜਵਿੰਦਰ ਚਹਿਲ ਨੇ 85 ਦੌੜਾਂ ‘ਤੇ 1 ਵਿਕਟ ਲਈ

 
ਦੱਖਣੀ ਅਫਰੀਕਾ ਟੀਮ ਨੇ ਆਪਣੀ ਪੰਜਵੀਂ ਵਿਕਟ ਸਵੇਰੇ 121 ਦੇ ਸਕੋਰ ‘ਤੇ ਗੁਆ ਦਿੱਤੀ ਜੁਬਾਏਰ ਹਮਜ਼ਾ 126 ਗੇਂਦਾਂ ‘ਚ 63 ਦੌੜਾਂ ਬਣਾ ਕੇ ਰਨ ਆਊਟ ਹੋਏ ਰੂਡੀ ਸੇਕੰਡ ਨੇ 214 ਗੇਂਦਾਂ ‘ਤੇ 15 ਚੌਕਿਆਂ ਦੀ ਮੱਦਦ ਨਾਲ 94 ਦੌੜਾਂ ਅਤੇ ਸ਼ਾਨ ਵੋਨ ਬਰਗ ਨੇ 175 ਗੇਂਦਾਂ ‘ਚ ਛੇ ਚੌਕਿਆਂ ਦੇ ਸਹਾਰੇ 50 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਪਾਰੀ ਦੀ ਹਾਰ ਤੋਂ ਨਾ ਬਚਾ ਸਕੇ ਦੋਵਾਂ ਨੇ ਛੇਵੀਂ ਵਿਕਟ ਲਈ 119 ਦੌੜਾਂ ਦੀ ਭਾਈਵਾਲੀ ਕੀਤੀ ਇਸ ਭਾਈਵਾਲੀ ਦੇ ਟੁੱਟਣ ਤੋਂ ਬਾਅਦ ਭਾਰਤ ਏ ਦੇ ਗੇਂਦਬਾਜ਼ਾਂ ਨੇ ਦਬਾਅ ਬਣਾਉਂਦਿਆਂ ਵਿਰੋਧੀ ਟੀਮ ਦੀ ਪਾਰੀ ਨੂੰ 128.5 ਓਵਰਾਂ ‘ਚ 308 ਦੌੜਾਂ ‘ਤੇ ਨਿਪਟਾ ਕੇ ਪਾਰੀ ਦੀ ਜਿੱਤ ਹਾਸਲ ਕਰ ਲਈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।