ਫੈਸਲਾਕੁੰਨ ਮੈਚ ‘ਚ ਵਿੰਡੀਜ਼ ਨੂੰ 9 ਵਿਕਟਾਂ ਨਾਲ ਮਧੋਲ 3-1 ਨਾਲ ਜਿੱਤੀ ਲੜੀ1
4.5 ਓਵਰਾਂ ‘ਚ ਹੀ ਕੀਤਾ 105 ਦੌੜਾਂ ਦਾ ਟੀਚਾ ਹਾਸਲ
ਪੂਰਾ ਮੈਚ ਇੱਕ ਸੈਸ਼ਨ ‘ਚ ਹੀ ਨਿਪਟਿਆ, 50 ਓਵਰ ਵੀ ਨਹੀਂ ਖੇਡੇ
4 ਵਿਕਟਾਂ ਲੈ ਕੇ ਖੱਬੂ ਸਪਿੱਨਰ ਰਵਿੰਦਰ ਜਡੇਜਾ ਰਹੇ ਮੈਨ ਆਫ਼ ਦ ਮੈਚ
3 ਮੈਚਾਂ ਦੀ ਟੀ20 ਲੜੀ 4 ਨਵੰਬਰ ਤੋਂ
ਏਜੰਸੀ,
ਤਿਰੁਵੰਥਪੁਰਮ, 1 ਨਵੰਬਰ
ਖੱਬੂ ਸਪਿੱਨਰ ਰਵਿੰਦਰ ਜਡੇਜਾ (34 ਦੌੜਾਂ ‘ਤੇ ਚਾਰ ਵਿਕਟਾਂ) ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਉਕਪਤਾਨ ਰੋਹਿਤ ਸ਼ਰਮਾ ਦੀ ਨਾਬਾਦ ਤਾਬੜਤੋੜ ਅਰਧ ਸੈਂਕੜੇ ਵਾਲੀ ਪਾਰੀ ਨਾਲ ਭਾਰਤ ਨੇ ਵਿੰਡੀਜ਼ ਨੂੰ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ‘ਚ 9 ਵਿਕਟਾਂ ਲਾਲ ਹਰਾ ਕੇ ਪੰਜ ਮੈਚਾਂ ਦੀ ਲੜੀ 3-1 ਨਾਲ ਜਿੱਤ ਲਈ ਭਾਰਤ ਦੀ ਘਰੇਲੂ ਜਮੀਨ ‘ਤੇ ਇਹ ਲਗਾਤਾਰ ਛੇਵੀਂ ਲੜੀ ਜਿੱਤ ਹੈ
ਭਾਰਤ ਨੇ ਵਿੰਡੀਜ਼ ਨੂੰ 31.5 ਓਵਰਾਂ ‘ਚ ਸਿਰਫ਼ 104 ਦੌੜਾਂ ‘ਤੇ ਢੇਰ ਕਰਨ ਤੋਂ ਬਾਅਦ 14.5 ਓਵਰਾਂ ‘ਚ 1 ਵਿਕਟ ਗੁਆ ਕੇ 105 ਦੌੜਾਂ ਬਣਾਉਂਦਿਆਂ ਬੇਹੱਦ ਇਕਤਰਫ਼ਾ ਅੰਦਾਜ਼ ‘ਚ ਮੈਚ ਨੂੰ ਨਿਪਟਾ ਦਿੱਤਾ ਪੂਰਾ ਮੈਚ ਇੱਕ ਸੈਸ਼ਨ ਅੰਦਰ ਸਮਾਪਤ ਹੋ ਗਿਆ ਅਤੇ 50 ਓਵਰ ਵੀ ਨਹੀਂ ਸੁੱਟੇ ਗਏ ਕਪਤਾਨ ਵਿਰਾਟ 33 ਦੌੜਾਂ ‘ਤੇ ਨਾਬਾਦ ਰਹੇ
ਭਾਰਤ ਦੀ ਇਸ ਜ਼ਬਰਦਸਤ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਗਿਆ ਜਿੰਨ੍ਹਾਂ ਵਿੰਡੀਜ਼ ਦੇ ਬੱਲੇਬਾਜ਼ਾਂ ਨੂੰ ਵਿਕਟ ‘ਤੇ ਟਿਕਣ ਦਾ ਕੋਈ ਮੌਕਾ ਹੀ ਨਹੀਂ ਦਿੱਤਾ ਜਡੇਜਾ ਤੋਂ ਇਲਾਵਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 6 ਓਵਰਾਂ ‘ਚ 11 ਦੌੜਾਂ ‘ਤੇ ਦੋ ਵਿਕਟਾਂ, ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ 2 ਵਿਕਟਾਂ, ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ ‘ਚ 11 ਦੌੜਾਂ ‘ਤੇ 1 ਵਿਕਟ ਅਤੇ ਚਾਈਨਾਮੈਨ ਕੁਲਦੀਪ ਯਾਦਵ ਨੇ 1 ਵਿਕਟ ਲੈ ਕੇ ਵਿੰਡੀਜ਼ ਨੂੰ ਖਿੰਡਾ ਕੇ ਰੱਖ ਦਿੱਤਾ
ਲੜੀ ਦੇ ਪਹਿਲੇ ਤਿੰਨ ਮੈਚਾਂ ‘ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਕੈਰੇਬਿਆਈ ਟੀਮ ਹੈਰਾਨੀਜਨਕ ਢੰਗ ਨਾਲ ਆਖ਼ਰੀ ਦੋ ਮੈਚਾਂ ‘ਚ ਢੇਰ ਹੋ ਗਈ ਵਿੰਡੀਜ਼ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਉਸ ਲਈ ਆਤਮਘਾਤੀ ਸਾਬਤ ਹੋਇਆ ਭਾਰਤੀ ਗੇਂਦਬਾਜ਼ਾਂ ਨੇ ਹਾਲਾਤਾਂ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਕਹਿਰ ਵਰ੍ਹਾ ਦਿੱਤਾ
ਭੁਵਨੇਸ਼ਵਰ ਅਤੇ ਬੁਮਰਾਹ ਨੇ ਸ਼ੁਰੂਆਤ ‘ਚ ਹੀ ਕੀਰਨ ਪਾਵੇਲ ਅਤੇ ਸ਼ਾਈ ਹੋਪ ਨੂੰ ਖ਼ਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਮੋੜ ਦਿੱਤਾ ਸੈਮੁਅਲਜ਼ ਨੇ ਥੋੜਾ ਸੰਘਰਸ਼ ਕੀਤਾ ਪਰ ਉਹ ਵੀ 24 ਦੌੜਾਂ ‘ਤੇ ਜਡੇਜਾ ਦਾ ਸ਼ਿਕਾਰ ਬਣ ਗਏ ਕਪਤਾਨ ਜੇਸਨ ਹੋਲਡਰ ਨੇ ਪਿਛਲੇ ਮੈਚ ਦੀ ਤਰ੍ਹਾਂ ਇੱਕ ਮੈਚ ‘ਚ ਵੀ ਇੱਕਤਰਫ਼ਾ ਸੰਘਰਸ਼ ਕਰਦੇ ਹੋਏ 33 ਗੇਂਦਾਂ ‘ਚ ਸਭ ਤੋਂ ਜ਼ਿਆਦਾ 25 ਦੌੜਾਂ ਬਣਾਈਆਂ ਪਰ ਦੂਸਰੇ ਪਾਸਿਓਂ ਵਿਕਟਾਂ ਬਰਸਾਤ ਦੀਆਂ ਬੂੰਦਾਂ ਵਾਂਗ ਡਿੱਗਦੀਆਂ ਰਹੀਆਂ ਅਤੇ ਪੂਰੀ ਪਾਰੀ 104 ‘ਤੇ ਸਿਮਟ ਗਈ ਦਹਾਈ ਦੇ ਅੰਕੜੇ ਤੱਕ ਪਹੁੰਚਣ ਵਾਲੇ ਇੱਕ ਹੋਰ ਬੱਲੇਬਾਜ਼ ਓਪਨਰ ਰੋਵਮੈਨ ਪਾਵੇਲ ਰਹੇ ਵਿੰਡੀਜ਼ ਨੇ ਆਪਣੀਆਂ ਆਖ਼ਰੀ 7 ਵਿਕਟਾਂ 51 ਦੌੜਾਂ ਜੋੜ ਕੇ ਗੁਆਈਆਂ
ਟੀਚਾ ਅਜਿਹਾ ਨਹੀਂ ਸੀ ਕਿ ਭਾਰਤ ਨੂੰ ਕੋਈ ਪਰੇਸ਼ਾਨੀ ਹੁੰਦੀ ਹਾਲਾਂਕਿ ਓਪਨਰ ਸ਼ਿਖਰ ਧਵਨ ਜਰੂਰ ਛੇਤੀ ਆਊਅ ਹੋ ਗਏਪਰ ਇਸ ਤੋਂ ਬਾਅਦ ਭਾਰਤ ਦੇ ਦੋ ਸਭ ਤੋਂ ਵੱਡੇ ਬੱਲੇਬਾਜ਼ਾਂ ਨੇ ਟੀਚੇ ਨੂੰ ਬੇਹੱਦ ਛੋਟਾ ਬਣਾ ਦਿੱਤਾ ਰੋਹਿਤ ਅਤੇ ਵਿਰਾਟ ਨੇ ਮਨਮਤੇ ਅੰਦਾਜ਼ ‘ਚ ਦੌੜਾਂ ਬਣਾਉਂਦਿਆਂ ਦੂਸਰੀ ਵਿਕਟ ਲਈ ਨਾਬਾਦ ਭਾਈਵਾਲੀ ਦੌਰਾਨ 79 ਗੇਂਦਾਂ ‘ਚ 99 ਦੌੜਾਂ ਜੋੜੀਆਂ ਵਿੰਡੀਜ਼ ਦਾ ਭਾਰਤ ‘ਚ ਕੋਈ ਲੜੀ ਨਾ ਜਿੱਤ ਸਕਣ ਦਾ 12 ਸਾਲਾਂ ਦਾ ਰਿਕਾਰਡ ਕਾਇਮ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।