ਬੰਗਲਾਦੇਸ਼ੀ ਦੀ ਦੂਜੀ ਪਾਰੀ ਵੀ ਡਗਮਗਾਈ, ਸਕੋਰ 158-4 | Test Cricket
- ਦੂਜੀ ਪਾਰੀ ‘ਚ ਭਾਰਤ ਵੱਲੋਂ ਸ਼ੁਭਮਨ ਗਿੱਲ ਤੇ ਰਿਸ਼ਭ ਪੰਤ ਨੇ ਲਾਏ ਸੈਂਕੜੇ
- ਬੰਗਲਾਦੇਸ਼ ਨੇ ਦੂਜੀ ਪਾਰੀ ‘ਚ 158 ਦੌੜਾਂ ਬਣਾਇਆਂ 4 ਵਿਕਟਾਂ ਦੇ ਨੁਕਸਾਨ ‘ਤੇ
ਸਪੋਰਟਸ ਡੈਸਕ। Test Cricket: ਭਾਰਤ ਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਚੇਨਈ ‘ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਟੀਮ ਬੰਗਲਾਦੇਸ਼ ਤੋਂ ਪਹਿਲਾ ਟੈਸਟ ਜਿੱਤਣ ਤੋਂ ਸਿਰਫ 6 ਵਿਕਟਾਂ ਦੂਰ ਹੈ। ਖਰਾਬ ਰੌਸ਼ਨੀ ਕਾਰਨ ਤੀਜੇ ਦਿਨ ਦੀ ਖੇਡ ‘ਚ 10 ਓਵਰ ਘੱਟ ਸੁੱਟੇ ਗਏ। ਕਾਫੀ ਦੇਰ ਖੇਰ ਰੂਕੀ ਵੀ ਰਹੀ। ਬੰਗਲਾਦੇਸ਼ ਨੂੰ ਅਜੇ ਵੀ ਇਹ ਮੈਚ ਜਿੱਤਣ ਲਈ 357 ਦੌੜਾਂ ਦੀ ਹੋਰ ਜ਼ਰੂਰਤ ਹੈ ਤੇ ਉਸ ਦੀਆਂ 6 ਵਿਕਟਾਂ ਬਾਕੀ ਹਨ। ਬੰਗਲਾਦੇਸ਼ ਵੱਲੋਂ ਕਪਤਾਨ ਸ਼ਾਤੋ 51 ਦੌੜਾਂ ਤੇ ਸ਼ਾਕਿਬ ਅਲ ਹਸਨ 5 ਦੌੜਾਂ ਬਣਾ ਕੇ ਕ੍ਰੀਜ ‘ਤੇ ਨਾਬਾਦ ਹਨ। ਭਾਰਤੀ ਟੀਮ ਵੱਲੋਂ 3 ਵਿਕਟਾਂ ਸਪਿਨਰ ਆਰ ਅਸ਼ਵਿਨ ਨੇ ਹਾਸਲ ਕੀਤੀਆਂ, ਜਦਕਿ ਇੱਕ ਵਿਕਟ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਖਾਤੇ ‘ਚ ਗਈ।
ਇਹ ਵੀ ਪੜ੍ਹੋ: Haryana-Punjab Weather: ਪੰਜਾਬ ਤੇ ਹਰਿਆਣਾ ’ਚ ਫਿਰ ਹੋਵੇਗੀ ਤੂਫਾਨੀ ਬਾਰਿਸ਼, ਮੁੜ ਆਵੇਗਾ ਮਾਨਸੂਨ, ਮੌਸਮ ਵਿਭਾਗ ਦੀ ..
ਇਸ ਤੋਂ ਪਹਿਲਾਂ ਭਾਰਤੀ ਟੀਮ ਪਹਿਲੀ ਪਾਰੀ ‘ਚ 376 ਦੌੜਾਂ ‘ਤੇ ਆਲਆਊਟ ਹੋ ਗਈ ਸੀ। ਜਿਸ ਦੇ ਜਵਾਬ ‘ਚ ਬੰਗਲਾਦੇਸ਼ ਦੀ ਪਹਿਲੀ ਪਾਰੀ ਵੀ 149 ਦੌੜਾਂ ‘ਤੇ ਆਲਆਊਟ ਹੋ ਗਈ ਸੀ। ਦੂਜੀ ਪਾਰੀ ਭਾਰਤੀ ਟੀਮ ਨੇ 287-4 ਤੇ ਐਲਾਨ ਦਿੱਤੀ ਸੀ, ਜਿਸ ਵਿੱਚ ਸ਼ੁਭਮਨ ਗਿੱਲ ਨੇ (119 ਨਾਬਾਦ) ਜਦਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ 109 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡੀ।