ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News IND Vs ZIM : ...

    IND Vs ZIM : ਦੂਜੇ ਟੀ-20 ’ਚ ਭਾਰਤ ਦੀ ਵੱਡੀ ਜਿੱਤ, ਜ਼ਿੰਬਾਬਵੇ 134 ਦੌੜਾਂ ’ਤੇ ਆਲ ਆਊਟ

    Greatest Win

    ਜਿੰਬਾਬਵੇ ਦੀ ਪੂਰੀ ਟੀਮ 18.4 ਓਵਰਾਂ ’ਚ 134 ਦੌੜਾਂ ’ਤੇ ਆਲ ਆਊਟ | Greatest Win

    • ਅਭਿਸ਼ੇਕ ਸ਼ਰਮਾ ਦਾ ਪਹਿਲਾ ਕੌਮਾਂਤਰੀ ਟੀ20 ਸੈਂਕੜਾ 

    ਹਰਾਰੇ । ਭਾਰਤ ਨੇ ਦੂਜੇ ਟੀ-20 ਮੈਚ ਵਿੱਚ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਪੰਜ ਮੈਚਾਂ ਦੀ ਲਡ਼ੀ ’ਚ 1-1 ਨਾਲ ਬਰਾਬਰ ਕਰ ਲਈ ਹੈ। ਹਰਾਰੇ ਸਪੋਰਟਸ ਕਲੱਬ ‘ਚ ਐਤਵਾਰ ਨੂੰ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। Greatest Win

    ਅਭਿਸ਼ੇਕ ਸ਼ਰਮਾ ਦੇ ਸੈਂਕੜੇ ਅਤੇ ਰਿਤੂਰਾਜ ਗਾਇਕਵਾੜ ਦੀਆਂ 77 ਦੌੜਾਂ ਦੀ ਮਦਦ ਨਾਲ ਭਾਰਤ ਨੇ 234 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਜਵਾਬ ’ਚ ਜਿੰਬਾਬਵੇ ਦੀ ਪੂਰੀ ਟੀਮ 18.4 ਓਵਰਾਂ ’ਚ 134 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤੀ ਗੇਂਦਬਾਜ਼ਾਂ ਵੱਲੋਂ ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ ਨੇ 3-3 ਵਿਕਟਾਂ ਲਈਆਂ ਅਤੇ ਰਵੀ ਬਿਸ਼ਨੋਈ ਨੇ 2 ਵਿਕਟਾਂ ਹਾਸਲ ਕੀਤੀਆਂ।

    ਭਾਰਤ ਨੇ 234 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ

    Greatest Win

    ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਦੀ ਵਿਕਟ ਜਲਦੀ ਡਿੱਗ ਜਾਣ ਕਾਰਨ ਬਾਅਦ ‘ਚ ਅੱਜ ਅਭਿਸ਼ੇਕ ਸ਼ਰਮਾ ਦਾ ਤੂਫਾਨੀ ਸ਼ੋਅ ਵੇਖਣ ਨੂੰ ਮਿਲਿਆ। ਅਭਿਸ਼ੇਕ ਸ਼ਰਮਾ ਨੇ ਰਿਤੂਰਾਜ਼ ਗਾਇਕਵਾੜ ਨਾਲ ਦੂਜੇ ਵਿਕਟ ਲਈ 140 ਦੌੜਾਂ ਦੀ ਸਾਂਝੇਦਾਰੀ ਹੋਈ।

    ਇਹ ਵੀ ਪੜ੍ਹੋ : IND vs ZIM: IND-ZIM ਸੀਰੀਜ਼ ਦਾ ਦੂਜਾ ਟੀ20 ਅੱਜ, ਪਹਿਲੇ ਮੈਚ ਦੀ ਹਾਰ ਦਾ ਬਦਲਾ ਲੈਣਾ ਚਾਹੇਗਾ ਭਾਰਤ

     

    ਜਿਸ ਵਿੱਚ ਅਭਿਸ਼ੇਕ ਸ਼ਰਮਾ ਦਾ ਸੈਂਕੜਾ ਵੀ ਸ਼ਾਮਲ ਸੀ। ਇਸ ਤੋਂ ਬਾਅਦ ਰਿਤੂਰਾਜ਼ ਗਾਇਕਵਾੜ ਤੇ ਰਿੰਕੂ ਸਿੰਘ ਨੇ ਟੀਮ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਤੇ ਆਪਣੇ 20 ਓਵਰਾਂ ‘ਚ 234 ਦੌੜਾਂ ਦਾ ਵੱਡਾ ਸਕੋਰ ਬਣਾ ਦਿੱਤਾ। ਰਿੰਕੂ ਸਿੰਘ ਨੇ ਵੀ 48 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਿਸ ਵਿੱਚ 5 ਛੱਕੇ ਸ਼ਾਮਲ ਸਨ। ਰਿਤੂਰਾਜ਼ ਗਾਇਕਵਾੜ ਨੇ 77 ਦੌੜਾਂ ਬਣਾਇਆਂ। ਜਿੰਬਾਬਵੇ ਵੱਲੋਂ ਮੁਜ਼ਰਾਬਾਨੀ ਤੇ ਮਸਾਕਾਟਜ਼ਾ ਨੇ 1-1 ਵਿਕਟ ਲਈ। ਇਸ ਤੋਂ ਇਲਾਵਾ ਕੋਈ ਵੀ ਗੇਂਦਬਾਜ਼ ਵਿਕਟ ਨਹੀ. ਲੈ ਸਕਿਆ। ਹੁਣ ਜਿ਼ੰਬਾਬਵੇ ਨੂੰ ਇਹ ਮੈਚ ਜਿੱਤਣ ਲਈ 11.75 ਦੀ ਰਨ ਰੇਟ ਨਾਲ 235 ਦੌੜਾਂ ਚਾਹੀਦੀਆਂ ਹਨ। ਜਵਾਬ ‘ਚ ਜਿੰਬਾਬਵੇ ਨੇ ਆਪਣੀ 1 ਵਿਕਟ ਗੁਆ ਕੇ 6 ਦੌੜਾਂ ਬਣਾ ਲਈਆਂ ਹਨ। (IND vs ZIM)

    LEAVE A REPLY

    Please enter your comment!
    Please enter your name here