ਕਰੁਣ ਨਾਇਰ ਨੂੰ ਨਹੀਂ ਮਿਲੀ ਜਗ੍ਹਾ
- ਰਵਿੰਦਰ ਜਡੇਜ਼ਾ ਨੂੰ ਰਿਸ਼ਭ ਪੰਤ ਦੀ ਜਗ੍ਹਾ ਮਿਲੀ ਹੈ ਉਪ ਕਪਤਾਨੀ
ਸਪੋਰਟਸ ਡੈਸਕ। IND vs WI Test Squad: ਖੇਡ ਜਗਤ ਨਾਲ ਜੁੜੀ ਵੱਡੀ ਖਬਰ ਹੈ। ਦਰਅਸਲ ਭਾਰਤ ਬਨਾਮ ਵੈਸਟਇੰਡੀਜ਼ ਟੈਸਟ ਸੀਰੀਜ਼ ਅਗਲੇ ਮਹੀਨੇ ਅਕਤੂਬਰ ’ਚ ਸ਼ੁਰੂ ਹੋ ਰਹੀ ਹੈ। ਜਿਸ ਦਾ ਪਹਿਲਾ ਟੈਸਟ ਮੈਚ 2 ਅਕਤੂਬਰ ਤੋਂ ਸ਼ੁਰੂ ਹੋਵੇਗਾ। ਹੁਣ ਵੈਸਟਇੰਡੀਜ਼ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਇਸ ਟੀਮ ’ਚ 15 ਮੈਂਬਰ ਹਨ। ਸਟਾਰ ਆਲਰਾਉਂਡਰ ਰਵਿੰਦਰ ਜਡੇਜਾ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਨਿਯਮਤ ਉਪ-ਕਪਤਾਨ ਰਿਸ਼ਭ ਪੰਤ ਇੰਗਲੈਂਡ ਦੌਰੇ ਦੌਰਾਨ ਜ਼ਖਮੀ ਹੋ ਗਏ ਸਨ ਤੇ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਬੀਸੀਸੀਆਈ ਨੇ ਵੀਰਵਾਰ ਨੂੰ ਦੁਬਈ ’ਚ ਇੱਕ ਪ੍ਰੈਸ ਕਾਨਫਰੰਸ ’ਚ ਟੀਮ ਦਾ ਐਲਾਨ ਕੀਤਾ। ਲੜੀ ਦਾ ਪਹਿਲਾ ਮੈਚ 2 ਅਕਤੂਬਰ ਤੋਂ ਅਹਿਮਦਾਬਾਦ ’ਚ ਖੇਡਿਆ ਜਾਵੇਗਾ। ਦੂਜਾ ਟੈਸਟ 10 ਅਕਤੂਬਰ ਤੋਂ ਦਿੱਲੀ ’ਚ ਹੋਵੇਗਾ।
ਇਹ ਖਬਰ ਵੀ ਪੜ੍ਹੋ : Suicide: ਰੇਲ ਗੱਡੀ ਥੱਲੇ ਆ ਕੀਤੀ ਜੀਵਨ ਲੀਲਾ ਸਮਾਪਤ
ਅਜੀਤ ਅਗਰਕਰ ਦਾ ਬਿਆਨ | IND vs WI Test Squad
ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੇ ਟੀਮ ਦਾ ਐਲਾਨ ਕਰਦੇ ਹੋਏ ਕਿਹਾ ‘ਉਮੀਦ ਹੈ ਕਿ ਰਿਸ਼ਭ ਪੰਤ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਟੈਸਟ (ਨਵੰਬਰ ’ਚ) ਲਈ ਉਪਲਬਧ ਹੋਣਗੇ’।
ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਭਾਰਤ ਤੀਜੇ ਸਥਾਨ ’ਤੇ
ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਇਹ 2 ਮੈਚਾਂ ਦੀ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2025-27 ਦਾ ਹਿੱਸਾ ਹੈ। ਵਰਤਮਾਨ ’ਚ, ਭਾਰਤ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਹੈ। ਭਾਰਤ ਨੇ ਹਾਲ ਹੀ ’ਚ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ਼ 2-2 ਨਾਲ ਡਰਾਅ ਕੀਤੀ ਹੈ। ਇਸ ਦੌਰਾਨ, ਵੈਸਟਇੰਡੀਜ਼ ਛੇਵੇਂ ਸਥਾਨ ’ਤੇ ਹੈ, ਜਿਸਨੇ ਹੁਣ ਤੱਕ ਖੇਡੇ ਗਏ ਸਾਰੇ ਤਿੰਨ ਮੈਚ ਗੁਆ ਦਿੱਤੇ ਹਨ। ਇਹ ਇਸ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੱਕਰ ’ਚ ਭਾਰਤ ਦੀ ਪਹਿਲੀ ਘਰੇਲੂ ਲੜੀ ਹੈ, ਜਦੋਂ ਕਿ ਵੈਸਟਇੰਡੀਜ਼ ਦੀ ਪਹਿਲੀ ਵਿਦੇਸ਼ੀ ਲੜੀ ਹੈ।
ਨਿਤੀਸ਼ ਰੈੱਡੀ ਤੇ ਦੇਵਦੱਤ ਪਡਿੱਕਲ ਨੂੰ ਮਿਲਿਆ ਹੈ ਮੌਕਾ
ਆਂਧਰਾ ਪ੍ਰਦੇਸ਼ ਦੇ ਨਿਤੀਸ਼ ਰੈੱਡੀ ਤੇ ਕਰਨਾਟਕ ਦੇ ਦੇਵਦੱਤ ਪਡਿੱਕਲ ਨੂੰ ਵੀ ਇਸ ਲੜੀ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਪਡਿੱਕਲ ਨੇ ਹਾਲ ਹੀ ’ਚ ਅਸਟਰੇਲੀਆ ਏ ਵਿਰੁੱਧ ਆਪਣੀ 150 ਦੌੜਾਂ ਦੀ ਪਾਰੀ ਤੋਂ ਬਾਅਦ ਧਿਆਨ ਖਿੱਚਿਆ ਹੈ। ਉਸਨੇ ਪਿਛਲੇ ਸਾਲ ਅਸਟਰੇਲੀਆ ਵਿਰੁੱਧ ਪਰਥ ਟੈਸਟ ’ਚ ਨੰਬਰ-3 ’ਤੇ ਬੱਲੇਬਾਜ਼ੀ ਵੀ ਕੀਤੀ ਸੀ, ਜਿਸ ਵਿੱਚ ਉਨ੍ਹਾਂ (0) ਤੇ (25) ਦਾ ਸਕੋਰ ਬਣਾਇਆ। ਨਿਤੀਸ਼ 7 ਟੈਸਟ ਮੈਚ ਖੇਡ ਚੁੱਕੇ ਹਨ ਤੇ ਇੱਕ ਆਲਰਾਊਂਡਰ ਵਜੋਂ ਮੁੱਖ ਭੂਮਿਕਾ ਵੀ ਨਿਭਾ ਸਕਦੇ ਹਨ।
7 ਸਾਲਾਂ ਬਾਅਦ ਭਾਰਤ ’ਚ ਟੈਸਟ ਲੜੀ ਖੇਡੇਗਾ ਵੈਸਟਇੰਡੀਜ਼
ਵੈਸਟਇੰਡੀਜ਼ ਦੀ ਟੀਮ 7 ਸਾਲਾਂ ਬਾਅਦ ਇੱਕ ਟੈਸਟ ਲੜੀ ਖੇਡਣ ਲਈ ਭਾਰਤ ਆ ਰਹੀ ਹੈ। ਵਿੰਡੀਜ਼ ਨੇ 2018 ’ਚ ਪਿਛਲੀ ਲੜੀ 2-0 ਨਾਲ ਗੁਆ ਦਿੱਤੀ ਸੀ। IND vs WI Test Squad
ਵੈਸਟਇੰਡੀਜ਼ ਟੈਸਟ ਲਈ ਭਾਰਤੀ ਟੀਮ | IND vs WI Test Squad
ਸ਼ੁਭਮਨ ਗਿੱਲ (ਕਪਤਾਨ), ਰਵਿੰਦਰ ਜਡੇਜ਼ਾ (ਉਪ ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਦੇਵਦੱਤ ਪਡਿੱਕਲ, ਸਾਈ ਸੁਦਰਸ਼ਨ, ਧਰੁਵ ਜੁਰੇਲ (ਵਿਕਟਕੀਪਰ), ਐਨ ਜਗਦੀਸ਼ਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈੱਡੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼, ਪ੍ਰਸਿੱਧ ਕ੍ਰਿਸ਼ਨਾ, ਕੁਲਦੀਪ ਯਾਦਵ।
ਭਾਰਤ ਦੌਰੇ ਲਈ ਵੈਸਟਇੰਡੀਜ਼ ਦੀ ਟੈਸਟ ਟੀਮ | IND vs WI Test Squad
ਰੋਸਟਨ ਚੇਜ਼ (ਕਪਤਾਨ) : ਤੇਜਨਾਰੀਨ ਚੰਦਰਪਾਲ, ਬ੍ਰੈਂਡਨ ਕਿੰਗ, ਕੇਵੋਨ ਐਂਡਰਸਨ, ਸ਼ਾਈ ਹੋਪ, ਜੌਨ ਕੈਂਪਬੈਲ, ਐਲਿਕ ਏਥੇਨੇਸ, ਟੇਵਿਨ ਇਮਲਾਚ, ਜਸਟਿਨ ਗ੍ਰੀਵਜ਼, ਐਂਡਰਸਨ ਫਿਲਿਪ, ਅਲਜ਼ਾਰੀ ਜੋਸਫ਼, ਸ਼ਮਾਰ ਜੋਸਫ਼, ਜੈਡੇਨ ਸੀਲਸ, ਖੈਰੀ ਪੀਅਰੇ ਤੇ ਜੋਮੇਲ ਵਾਰਿਕਨ।