ਕਪਤਾਨ ਰੋਹਿਤ ਅਤੇ ਇਸ਼ਾਨ ਕਿਸ਼ਨ ਦੇ ਅਰਧਸੈਂਕੜੇ
- ਵੈਸਟਇੰਡੀਜ਼ ਨੂੰ ਜਿੱਤ ਲਈ 289 ਦੌੜਾਂ ਦੀ ਜ਼ਰੂਰਤ
ਪੋਰਟ ਆਫ ਸਪੇਨ (ਏਜੰਸੀ)। ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਲੜੀ ਦਾ ਦੂਜਾ ਟੈਸਟ ਮੈਚ ਪੋਰਟ ਆਫ ਸਪੇਨ ’ਚ ਖੇਡਿਆ ਜਾ ਰਿਹਾ ਹੈ। ਜਿੱੱਥੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਇੰਡੀਆ ਨੇ ਆਪਣੀ ਮੈਚ ’ਤੇ ਆਪਣਾ ਪਲੜਾ ਭਾਰੀ ਕਰ ਲਿਆ ਹੈ। ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਪਹਿਲੀ ਪਾਰੀ ’ਚ 255 ਦੌੜਾਂ ’ਤੇ ਆਲਆਉਟ ਕਰਕੇ ਫੇਰ ਦੂਜੀ ਪਾਰੀ ’ਚ 181 ਦੌੜਾਂ ਬਣਾ ਕੇ ਵੈਸਟਇੰਡੀਜ਼ ਨੂੰ ਜਿੱਤ ਲਈ 365 ਦੌੜਾਂ ਦਾ ਟੀਚਾ ਦਿੱਤਾ ਹੈ। ਜਿਸ ਦੇ ਜਵਾਬ ’ਚ ਵੈਸਟਇੰਡੀਜ਼ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀਆਂ 2 ਵਿਕਟਾਂ ਗੁਆ ਕੇ 76 ਦੌੜਾਂ ਬਣਾ ਲਈਆਂ ਹਨ। (IND Vs WI Second Test)
ਇਹ ਵੀ ਪੜ੍ਹੋ : ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹਾਂ ਸਬੰਧੀ ਵੱਡਾ ਫ਼ੈਸਲਾ, ਇਨ੍ਹਾਂ ਨੂੰ ਹੋਵੇਗਾ ਫ਼ਾਇਦਾ
ਪੰਜਵੇਂ ਦਿਨ ਜੇਕਰ ਵੈਸਟਇੰਡੀਜ਼ ਨੇ ਇਹ ਮੈਚ ਜਿੱਤਣਾ ਹੈ ਤਾਂ ਉਸ ਨੂੰ 289 ਦੌੜਾਂ ਹੋਰ ਬਣਾਉਣੀਆਂ ਹੋਣਗੀਆਂ ਅਤੇ ਉਸ ਦੀਆਂ 8 ਵਿਕਟਾਂ ਬਾਕੀ ਹਨ। ਭਾਰਤ ਨੂੰ ਵੀ ਪੰਜਵੇਂ ਦਿਨ ਲੜੀ ’ਤੇ ਕਬਜ਼ਾ ਕਰਨ ਲਈ ਇਹ ਮੈਚ ਜਿੱਤਣਾ ਹੈ ਅਤੇ ਜਿੱਤ ਲਈ ਭਾਰਤ ਨੂੰ 8 ਵਿਕਟਾਂ ਦੀ ਜ਼ਰੂਰਤ ਹੈ। ਚੌਥੇ ਦਿਨ ਟੀਮ ਇੰਡੀਆ ਨੇ ਆਪਣੀ ਦੂਜੀ ਪਾਰੀ 181 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ ਸੀ ਜਿਸ ਵਿੱਚ ਕਪਤਾਨ ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ ਨੇ ਅਰਧਸੈਂਕੜੇ ਵਾਲਿਆਂ ਪਾਰੀਆਂ ਖੇਡੀਆਂ। ਓਪਨਰ ਯਸ਼ਸਵੀ ਜਾਇਸਵਾਲ ਨੇ 30 ਦੌੜਾਂ ਦਾ ਯੋਗਦਾਨ ਦਿੱਤਾ। (IND Vs WI Second Test)
ਬੱਲੇਬਾਜ਼ ਇਸ਼ਾਨ ਕਿਸ਼ਾਨ ਦਾ ਪਹਿਲਾ ਟੈਸਟ ਅਰਧਸੈਂਕੜਾ | IND Vs WI Second Test
ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਅਰਧਸੈਂਕੜਾ ਲਾਇਆ। ਉਨ੍ਹਾਂ ਨੇ 34 ਗੇਂਦਾਂ ਦਾ ਸਾਹਮਣਾ ਕਰਦੇ ਹੋਏ 52 ਦੌੜਾਂ ਦੀ ਪਾਰੀ ਖੇਡੀ। ਵਿਕਟਕੀਪਰ ਬੱਲੇਬਾਜ਼ ਨੇ ਵੈਸਟਇੰਡੀਜ਼ ਖਿਲਾਫ ਪਿਛਲੇ ਮੁਕਾਬਲੇ ’ਚ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਦੱਸ ਦੇਈਏ ਕਿ ਇਸ ਵਿਕਟਕੀਪਰ ਬੱਲੇਬਾਜ਼ ਦੇ ਨਾਂਅ ਇੱਕਰੋਜ਼ਾ ਮੈਚ ’ਚ ਦੂਹਰਾ ਸੈਂਕੜਾ ਵੀ ਲਾਇਆ ਹੈ, ਜਿਹੜਾਂ ਇਨ੍ਹਾਂ ਬੰਗਲਾਦੇਸ਼ ਖਿਲਾਫ ਲਾਇਆ ਸੀ। (IND Vs WI Second Test)