IND Vs WI: ਭਾਰਤ ਦਾ ਮਿਡਲ ਆਰਡਰ ਹੋਇਆ ਫੇਲ੍ਹ, ਰੋਮਾਂਚਕ ਮੈਚ ’ਚ ਜਿੱਤਿਆ ਭਾਰਤ

indian teme saker

ਸੂਰਿਆ ਕੁਮਾਰ ਯਾਦਵ ਨੇ ਕੀਤਾ ਨਿਰਾਸ਼

ਨਵੀਂ ਦਿੱਲੀ। ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ’ਚ ਭਾਰਤ ਭਾਵੇਂ ਜਿੱਤ ਗਿਆ। ਭਾਰਤੀ ਟੀਮ ਨੇ ਰੋਮਾਂਚਕ ਮੈਚ ਵਿੱਚ ਵੈਸਟਇੰਡੀਜ਼ ਨੂੰ 3 ਦੌੜਾਂ ਨਾਲ ਹਰਾਇਆ। ਭਾਰਤ ਨੂੰ ਮੈਚ ਜਿੱਤਣ ਲਈ ਅੱਡੀ ਚੋਟੀ ਦਾ ਜੋ਼ਰ ਲਾਉਣਾ ਪਿਆ। ਭਾਰਤ ਦਾ ਮਿਡਲ ਆਰਡਰ ਪੂਰੀ ਤਰ੍ਹਾਂ ਫੇਰ ਸਾਬਿਤ ਹੋਇਆ।

ਇਸ ਮੈਚ ‘ਚ ਭਾਰਤੀ ਟੀਮ ਦੇ ਟਾਪ ਬੱਲੇਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਈ। ਭਾਰਤ ਦੇ ਨਵੇਂ ਸਟਾਰ ਖਿਡਾਰੀ ਸੂਰਿਆ ਕੁਮਾਰ ਯਾਦਵ ਤੋਂ ਬਹੁਤ ਉਮੀਦਾਂ ਸਨ ਪਰ ਉਸ ਨੇ ਨਿਰਾਸ਼ ਕੀਤਾ। ਸੂਰਿਆ ਕੁਮਾਰ ਯਾਦਵ ਭਾਵੇ ਟੀ-20 ’ਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਪਰ ਇੱਕ ਰੋਜ਼ਾ ਮੈਚ ’ਚ ਉਸ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਹੈ। ਇਸ ਲਈ ਇਹ ਖਿਡਾਰੀ ਭਾਰਤੀ  ਟੀਮ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਿਆ ਹੈ। । ਅਜਿਹੇ ‘ਚ ਕਪਤਾਨ ਸ਼ਿਖਰ ਧਵਨ ਨੇ ਇਸ ਖਿਡਾਰੀ ਨੂੰ ਮੌਕਾ ਦੇ ਕੇ ਸਭ ਤੋਂ ਵੱਡੀ ਗਲਤੀ ਕੀਤੀ ਹੈ।

indian tem

ਸੂਰਿਆ ਕੁਮਾਰ ਯਾਦਵ ਵੈਸਟਇੰਡੀਜ਼ ਖਿਲਾਫ ਪਹਿਲੇ ਵਨਡੇ ‘ਚ ਫਲਾਪ ਸਾਬਤ ਹੋਏ।  ਇੱਕ ਪਾਸੇ ਜਿੱਥੇ ਭਾਰਤ ਦੇ ਟਾਪ ਆਰਡਰ ਨੇ ਕਾਫੀ ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸੂਰਿਆ ਦੌੜਾਂ ਬਣਾਉਣ ਲਈ ਜੂਝਦੇ ਨਜ਼ਰ ਆਏ। ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ 14 ਗੇਂਦਾਂ ‘ਚ 13 ਦੌੜਾਂ ਬਣਾਈਆਂ। ਉਹ ਟੀਮ ਇੰਡੀਆ ਦੇ ਮੱਧਕ੍ਰਮ ਦੀ ਕਮਜ਼ੋਰ ਕੜੀ ਬਣ ਗਿਆ ਹੈ।

ਈਸ਼ਾਨ ਕਿਸ਼ਨ ਸ਼ਾਨਦਾਰ ਫਾਰਮ ‘ਚ, ਦੇਣਾ ਚਾਹੀਦਾ ਸੀ ਮੌਕਾ

ਸੂਰਿਆ ਕੁਮਾਰ ਯਾਦਵ ਦੀ ਜਗ੍ਹਾ ਭਾਰਤੀ ਟੀਮ ‘ਚ ਈਸ਼ਾਨ ਕਿਸ਼ਨ ਜਾਂ ਰਿਤੂਰਾਜ ਗਾਇਕਵਾੜ ਨੂੰ ਮੌਕਾ ਦਿੱਤਾ ਜਾ ਸਕਦਾ ਸੀ। ਈਸ਼ਾਨ ਕਿਸ਼ਨ ਸ਼ਾਨਦਾਰ ਫਾਰਮ ‘ਚ ਚੱਲ ਰਿਹਾ ਸੀ। ਸੂਰਿਆ ਕੁਮਾਰ ਯਾਦਵ ਇੰਗਲੈਂਡ ਖਿਲਾਫ ਵਨਡੇ ਮੈਚ ‘ਚ ਵੀ ਕਮਾਲ ਨਹੀਂ ਦਿਖਾ ਸਕੇ ਸਨ। ਅਜਿਹੇ ‘ਚ ਉਸ ਦੀ ਜਗ੍ਹਾ ਚੌਥੇ ਨੰਬਰ ‘ਤੇ ਉਤਰਨ ਲਈ ਟੀਮ ਇੰਡੀਆ ‘ਚ ਕਈ ਸਟਾਰ ਖਿਡਾਰੀ ਹਨ। ਟੀ-20 ਵਿਸ਼ਵ ਕੱਪ ‘ਚ ਸਿਰਫ ਕੁਝ ਮਹੀਨੇ ਹੀ ਬਚੇ ਹਨ, ਉਸ ਦਾ ਬਾਹਰ ਹੋਣਾ ਟੀਮ ਇੰਡੀਆ ਲਈ ਸਭ ਤੋਂ ਵੱਡੀ ਸਿਰਦਰਦੀ ਬਣ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here