ਭਾਰਤ ਨੇ ਵੈਸਟਇੰਡੀਜ਼ ਨੂੰ ਦਿੱਤਾ 388 ਦੌੜਾਂ ਦਾ ਟੀਚਾ

India

ਰੋਹਿਤ ਤੇ ਰਾਹੁਲ ਨੇ ਲਾਇਆ ਸੈਂਕੜਾ

ਮੁੰਬਈ। ਭਾਰਤ ਨੇ ਵੈਸਟਇੰਡੀਜ਼ ਨੂੰ ਤਿੰਨ ਵਨਡੇ ਸੀਰੀਜ਼ ਦੇ ਦੂਜੇ ਮੈਚ ‘ਚ 388 ਦੌੜਾਂ ਦਾ ਟੀਚਾ ਦਿੱਤਾ। ਵਿੰਡੀਜ਼ ਦੀ ਏਵਿਨ ਲੇਵਿਸ ਅਤੇ ਸ਼ਾਈ ਹੋਪ ਕ੍ਰੀਜ਼ ‘ਤੇ ਹਨ। ਬੁੱਧਵਾਰ ਨੂੰ ਭਾਰਤ ਨੇ ਵਿਸ਼ਾਖਾਪਟਨਮ ਵਿੱਚ ਖੇਡੇ ਜਾ ਰਹੇ ਮੈਚ ‘ਚ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 387 ਦੌੜਾਂ ਬਣਾਈਆਂ। ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 159, ਲੋਕੇਸ਼ ਰਾਹੁਲ ਨੇ 102, ਰਿਸ਼ਭ ਪੰਤ ਨੇ 39 ਅਤੇ ਸ਼੍ਰੇਅਰ ਅਈਅਰ ਨੇ 53 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸ਼ੈਲਡਨ ਕੋਟਰਲ ਨੇ 2 ਅਤੇ ਅਲਜ਼ਾਰੀ ਜੋਸੇਫ, ਕੀਰੋਨ ਪੋਲਾਰਡ, ਕੈਮੋ ਪਾਲ ਨੇ ਵਿੰਡੀਜ਼ ਵੱਲੋਂ 1-1 ਵਿਕਟ ਲਈ। ਰੋਹਿਤ ਆਪਣਾ 28 ਵਾਂ ਵਨਡੇ ਸੈਂਕੜਾ ਲਗਾਉਣ ਤੋਂ ਬਾਅਦ ਸ਼ੈਲਡਨ ਕੌਟਰਲ ਦੀ ਗੇਂਦ ‘ਤੇ ਸ਼ਾਈ ਹੋਪ ਦੇ ਹੱਥਾਂ ‘ਚ ਕੈਚ ਦੇ ਕੇ ਆਉਟ ਹੋ ਗਏ।

ਵਿਰਾਟ ਕੋਹਲੀ ਦੋ ਸਾਲਾਂ ਬਾਅਦ ਜ਼ੀਰੋ ‘ਤੇ ਆਊਟ ਹੋਏ। ਇਸ ਤੋਂ ਪਹਿਲਾਂ ਲੋਕੇਸ਼ ਰਾਹੁਲ ਨੇ 102 ਦੌੜਾਂ ਬਣਾਈਆਂ ਅਤੇ ਚੇਜ਼ ਨੂੰ ਅਲਜ਼ਾਰੀ ਜੋਸਫ ਦੇ ਹੱਥੀਂ ਕੈਚ ਦੇ ਕੇ ਆਊਟ ਹੋਏ। ਰੋਹਿਤ ਅਤੇ ਰਾਹੁਲ ਨੇ ਚੌਥੀ ਵਾਰ ਪਹਿਲੀ ਵਿਕਟ ਲਈ 227 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿੰਡੀਜ਼ ਖਿਲਾਫ ਇਹ ਭਾਰਤ ਦਾ ਦੂਜਾ ਸਭ ਤੋਂ ਜਿਆਦਾ ਸਕੋਰ ਹੈ। ਟੀਮ ਇੰਡੀਆ ਨੇ ਵਿੰਡੀਜ਼ ਖ਼ਿਲਾਫ਼ 2011 ਦੇ ਵਨਡੇ ਮੈਚ ਵਿੱਚ 5 ਵਿਕਟਾਂ ‘ਤੇ ਸਭ ਤੋਂ ਜਿਆਦਾ 418 ਦੌੜਾਂ ਬਣਾਈਆਂ ਸਨ। ਵਿੰਡੀਜ਼ ਖ਼ਿਲਾਫ਼ ਭਾਰਤ ਦਾ ਤੀਜਾ ਵੱਡਾ ਸਕੋਰ 377/5 ਹੈ, ਜੋ 2018 ਵਿੱਚ ਮੁੰਬਈ ਵਨਡੇ ਵਿੱਚ ਬਣਾਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here