IND Vs SA Final : ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 177 ਦੌੜਾਂ ਦਾ ਟੀਚਾ

IND Vs SA Final
Virat Kohli

ਵਿਰਾਟ ਕੋਹਲੀ ਨੇ ਅਰਧ ਸੈਂਕੜਾ ਜੜਿਆ | IND Vs SA Final

ਬਾਰਬਾਡੋਸ । IND Vs SA Final ਵਿਸ਼ਵ ਕੱਪ ਫਾਈਨਲ ਵਿੱਚ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੂੰ 177 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤੀ ਦੀ ਸ਼ੁਰੂਆਤ ਖਰਾਬ ਰਹੀ ਕਪਤਾਨ ਰੋਹਿਤ ਸ਼ਰਮਾ, ਰਿਸ਼ਭ ਪੰਤ ਤੇ ਸੂਰਿਆ ਕੁਮਾਰ ਯਾਦਵ ਛੇਤੀ ਆਊਟ ਹੋ ਗਏ। ਪਾਵਰਪਲੇ ‘ਚ 3 ਵਿਕਟਾਂ ਡਿੱਗਣ ਤੋਂ ਬਾਅਦ ਵਿਰਾਟ ਕੋਹਲੀ ਨੇ 76 ਦੌੜਾਂ ਅਤੇ ਅਕਸ਼ਰ ਪਟੇਲ ਨੇ 47 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ: ਮੈਡਮ ਵੀਰਪਾਲ ਕੌਰ ਨੇ ਜਨਮਦਿਨ ਮੌਕੇ ਵੰਡੇ 300 ਬੂਟੇ

ਦੋਵਾਂ ਵਿਚਾਲੇ 72 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਬਾਅਦ ਵਿਰਾਟ ਅਤੇ ਸ਼ਿਵਮ ਦੂਬੇ ਵਿਚਾਲੇ ਫਿਫਟੀ ਦੀ ਸਾਂਝੇਦਾਰੀ ਹੋਈ। ਦੁਬੇ ਨੇ 170 ਦੇ ਸਟ੍ਰਾਈਕ ਰੇਟ ਨਾਲ 16 ਗੇਂਦਾਂ ‘ਤੇ 27 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ 20 ਓਵਰਾਂ ’ਚ 7 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ।  IND Vs SA Final ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਨੇ 2 ਵਿਕਟਾਂ ਲਈਆਂ। ਕਾਗਿਸੋ ਰਬਾਡਾ, ਮਾਰਕੋ ਜੈਨਸਨ ਅਤੇ ਐਨਰਿਕ ਨੌਰਟੀਆ ਨੂੰ ਇਕ-ਇਕ ਵਿਕਟ ਮਿਲੀ।

Virat Kohli

ਵਿਸ਼ਵ ਕੱਪ 2024 ਦੌਰਾਨ ਮੀਂਹ ਦਾ ਅਸਰ | IND Vs SA Final

ਬਾਰਬਾਡੋਸ ਦੇ ਮੈਦਾਨ ’ਤੇ ਇਸ ਵਿਸ਼ਵ ਕੱਪ ’ਚ ਕਾਫੀ ਮੈਚ ਖੇਡੇ ਗਏ ਹਨ। ਇਸ ਮੈਦਾਨ ’ਤੇ ਮੀਂਹ ਕਾਰਨ 8 ਮੈਚ ਪ੍ਰਭਾਵਿਤ ਹੋਏ ਹਨ। ਇਸ ਮੈਦਾਨ ’ਤੇ ਮੀਂਹ ਦੌਰਾਨ 4 ਮੈਚਾਂ ਦਾ ਨਤੀਜਾ ਤਾਂ ਡੀਐੱਲਐੱਸ ਨਿਯਮ ਤਹਿਤ ਕੱਢਿਆ ਗਿਆ ਹੈ ਤੇ 4 ਹੀ ਮੈਚ ਇਸ ਮੈਦਾਨ ’ਤੇ ਮੀਂਹ ਕਾਰਨ ਪ੍ਰਭਾਵਿਤ ਹੋ ਕੇ ਬੇਨਤੀਜਾ ਨਿਕਲੇ ਹਨ। ਅੱਜ ਵਾਲਾ ਫਾਈਨਲ ਮੁਕਾਬਲਾ ਇਸ ਜਗ੍ਹਾ ’ਤੇ 9ਵਾਂ ਮੁਕਾਬਲਾ ਹੋਵੇਗਾ। ਜਿਹੜਾ ਕਿ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। (Barbados Weather)

ਹੁਣ ਮੌਸਮ ਕਿਵੇਂ, 5 AM ਸਵੇਰੇ | Barbados Weather

ਫਿਲਹਾਲ ਬਾਰਬਾਡੋਸ ’ਚ ਅਜੇ ਸਵੇਰੇ ਦੇ 5 ਵਜੇ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਮੀਂਹ ਪਿਛਲੇ 4 ਘੰਟਿਆਂ ਤੋਂ ਰੂਕਿਆ ਹੋਇਆ ਹੈ ਤੇ ਬੱਦਲ ਵੀ ਸਾਫ ਹੋਣੇ ਸ਼ੁਰੂ ਹੋ ਗਏ ਹਨ। ਤਾਪਮਾਨ ਫਿਲਹਾਲ 27 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਹੈ।

LEAVE A REPLY

Please enter your comment!
Please enter your name here