IND vs PAK: ਮਹਾਮੁਕਾਬਲਾ ਅੱਜ, ਚੈਂਪੀਅਨਜ਼ ਟਰਾਫੀ ’ਚ ਆਹਮੋ-ਸਾਹਮਣੇ ਹੋਣਗੇ ਭਾਰਤ ਪਾਕਿਸਤਾਨ, ਜਾਣੋ ਕਦੋਂ ਤੇ ਕਿੱਥੇ ਵੇਖ ਸਕੋਂਗੇ ਮਹਾਮੁਕਾਬਲਾ

IND vs PAK
IND vs PAK: ਮਹਾਮੁਕਾਬਲਾ ਅੱਜ, ਚੈਂਪੀਅਨਜ਼ ਟਰਾਫੀ ’ਚ ਆਹਮੋ-ਸਾਹਮਣੇ ਹੋਣਗੇ ਭਾਰਤ ਪਾਕਿਸਤਾਨ, ਜਾਣੋ ਕਦੋਂ ਤੇ ਕਿੱਥੇ ਵੇਖ ਸਕੋਂਗੇ ਮਹਾਮੁਕਾਬਲਾ

IND vs PAK: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦੇ ਗਰੁੱਪ ਪੜਾਅ ’ਚ ਅੱਜ ਸੁਪਰ ਸੰਡੇ ਹੈ। ਟੂਰਨਾਮੈਂਟ ਦਾ ਸਭ ਤੋਂ ਵੱਡਾ ਮੈਚ ਅੱਜ ਭਾਰਤ ਤੇ ਪਾਕਿਸਤਾਨ ਵਿਚਕਾਰ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਮਅ ’ਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ ’ਚ ਦੋਵਾਂ ਟੀਮਾਂ ਦਾ ਦੂਜਾ ਮੈਚ ਹੈ। ਭਾਰਤ ਨੇ ਪਹਿਲੇ ਮੈਚ ’ਚ ਬੰਗਲਾਦੇਸ਼ ਨੂੰ ਹਰਾਇਆ ਹੈ। ਜਦੋਂ ਕਿ ਪਾਕਿਸਤਾਨ ਪਹਿਲੇ ਮੈਚ ’ਚ ਨਿਊਜ਼ੀਲੈਂਡ ਤੋਂ ਹਾਰ ਕੇ ਆਇਆ ਹੈ। ਜੇਕਰ ਪਾਕਿਸਤਾਨ ਅੱਜ ਹਾਰ ਜਾਂਦਾ ਹੈ, ਤਾਂ ਇਹ ਲਗਭਗ ਨਾਕਆਊਟ ਪੜਾਅ ਤੋਂ ਬਾਹਰ ਹੋ ਜਾਵੇਗਾ। IND vs PAK Live Streaming

ਇਹ ਖਬਰ ਵੀ ਪੜ੍ਹੋ : Saras Mela: ਸਰਸ ਮੇਲੇ ’ਚ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਸੈਲਫ਼ੀ ਕਾਰਨਰ ਬਣੇ ਖਿੱਚ ਦੇ ਕੇਂਦਰ

2017 ’ਚ ਆਖਰੀ ਚੈਂਪੀਅਨਜ਼ ਟਰਾਫੀ ’ਚ, ਭਾਰਤੀ ਤੇ ਪਾਕਿਸਤਾਨੀ ਟੀਮਾਂ 2 ਵਾਰ ਟਕਰਾ ਗਈਆਂ ਸਨ। ਭਾਰਤ ਨੇ ਗਰੁੱਪ ਪੜਾਅ ’ਚ ਜਿੱਤ ਹਾਸਲ ਕੀਤੀ ਸੀ, ਜਦੋਂ ਕਿ ਫਾਈਨਲ ’ਚ ਪਾਕਿਸਤਾਨ ਨੇ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਸਕੋਰ ਬਰਾਬਰ ਕੀਤਾ। ਬੇਸ਼ੱਕ ਇਹ ਮੈਚ ਦੁਬਈ ’ਚ ਖੇਡਿਆ ਜਾ ਰਿਹਾ ਹੈ, ਪਰ ਪਾਕਿਸਤਾਨੀ ਇਸ ਮੈਚ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਟੀਮ ਇੰਡੀਆ ਦੇ ਪਾਕਿਸਤਾਨ ’ਚ ਵੀ ਪ੍ਰਸ਼ੰਸਕ ਹਨ। ਉਹ ਚਾਹੁੰਦੇ ਹਨ ਕਿ ਟੀਮ ਇੰਡੀਆ ਇਹ ਮੈਚ ਜਿੱਤੇ। IND vs PAK Live Streaming

ਹੁਣ ਮੈਚ ਸਬੰਧੀ ਜਾਣਕਾਰੀ | IND vs PAK Live Streaming

  • ਟੂਰਨਾਮੈਂਟ : ਆਈਸੀਸੀ ਚੈਂਪੀਅਨਜ਼ ਟਰਾਫੀ 2025
  • ਮੈਚ : ਪੰਜਵਾਂ ਮੈਚ
  • ਟੀਮਾਂ : ਭਾਰਤ ਬਨਾਮ ਪਾਕਿਸਤਾਨ
  • ਮਿਤੀ : 23 ਫਰਵਰੀ
  • ਸਟੇਡੀਅਮ : ਦੁਬਈ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ
  • ਸਮਾਂ : ਟਾਸ, ਦੁਪਹਿਰ 2:00 ਵਜੇ, ਮੈਚ ਸ਼ੁਰੂ, ਦੁਪਹਿਰ 2:30 ਵਜੇ

ਆਈਸੀਸੀ ਸਮਾਗਮਾਂ ’ਚ ਭਾਰਤ ਦਾ ਪੱਲਾ ਭਾਰੀ | IND vs PAK

ਭਾਰਤ ਨੇ ਆਈਸੀਸੀ ਟੂਰਨਾਮੈਂਟਾਂ ’ਚ ਪਾਕਿਸਤਾਨ ’ਤੇ ਦਬਦਬਾ ਬਣਾਕੇ ਰੱਖਿਆ ਹੈ। 3 ਦਹਾਕਿਆਂ ਦੇ ਮੁਕਾਬਲਿਆਂ ਦੇ ਬਾਵਜੂਦ ਪਾਕਿਸਤਾਨ ਅਜੇ ਤੱਕ ਵਨਡੇ ਵਿਸ਼ਵ ਕੱਪ ’ਚ ਭਾਰਤ ਨੂੰ ਨਹੀਂ ਹਰਾ ਸਕਿਆ ਹੈ। ਭਾਰਤ ਟੀ-20 ਵਿਸ਼ਵ ਕੱਪ ’ਚ ਵੀ ਅੱਗੇ ਹੈ, ਜਿਸ ਨੇ 8 ’ਚੋਂ 7 ਮੈਚ ਜਿੱਤੇ ਹਨ। ਭਾਰਤ ਦੀ ਸਭ ਤੋਂ ਯਾਦਗਾਰ ਜਿੱਤ 2007 ’ਚ ਆਈ, ਜਦੋਂ ਟੀਮ ਨੇ ਫਾਈਨਲ ’ਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਹਾਲਾਂਕਿ, ਚੈਂਪੀਅਨਜ਼ ਟਰਾਫੀ ਦੀ ਕਹਾਣੀ ਥੋੜ੍ਹੀ ਵੱਖਰੀ ਰਹੀ ਹੈ, ਪਾਕਿਸਤਾਨ ਨੇ ਆਪਣੇ ਪੰਜ ਮੁਕਾਬਲਿਆਂ ’ਚੋਂ ਤਿੰਨ ਜਿੱਤੇ ਹਨ। ਇਸ ’ਚ 2017 ਦੇ ਫਾਈਨਲ ’ਚ ਉਨ੍ਹਾਂ ਦੀ ਸ਼ਾਨਦਾਰ ਜਿੱਤ ਸ਼ਾਮਲ ਹੈ।

ਆਖਰੀ ਵਾਰ ਟੀ20 ਵਿਸ਼ਵ ਕੱਪ 2024 ’ਚ ਹੋਇਆ ਸੀ ਦੋਵੇਂ ਟੀਮਾਂ ਦਾ ਸਾਹਮਣਾ

ਆਖਰੀ ਵਾਰ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ 2024 ਦੇ ਟੀ-20 ਵਿਸ਼ਵ ਕੱਪ ’ਚ ਆਹਮੋ-ਸਾਹਮਣੇ ਹੋਈਆਂ ਸਨ। ਭਾਰਤ ਨੇ ਨਿਊਯਾਰਕ ਦੇ ਨਾਸਾਓ ਕਾਉਂਟੀ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ’ਚ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ ਟਾਸ ਜਿੱਤਿਆ ਤੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ। ਰਿਸ਼ਭ ਪੰਤ ਦੀ 42 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ 19 ਓਵਰਾਂ ’ਚ 10/119 ਦੌੜਾਂ ਬਣਾਈਆਂ। ਜਵਾਬ ’ਚ, ਪਾਕਿਸਤਾਨ 20 ਓਵਰਾਂ ’ਚ 7 ​​ਵਿਕਟਾਂ ਦੇ ਨੁਕਸਾਨ ’ਤੇ ਸਿਰਫ਼ 113 ਦੌੜਾਂ ਹੀ ਬਣਾ ਸਕਿਆ। ਜਸਪ੍ਰੀਤ ਬੁਮਰਾਹ ਨੂੰ ਇਸ ਮੈਚ ’ਚ ‘ਪਲੇਅਰ ਆਫ ਦੀ ਮੈਚ’ ਦਾ ਅਵਾਰਡ ਮਿਲਿਆ ਸੀ।

ਪਿੱਚ ਤੇ ਟਾਸ ਰਿਪੋਰਟ | IND vs PAK Live Streaming

ਦੁਬਈ ’ਚ ਪਾਰੀ ’ਚ ਦੂਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਜਿੱਤ ਦਾ ਰਿਕਾਰਡ ਬਿਹਤਰ ਹੈ, ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕਰ ਸਕਦੀ ਹੈ। ਹਾਲਾਂਕਿ, ਬੰਗਲਾਦੇਸ਼ ਤੇ ਭਾਰਤ ਵਿਚਕਾਰ ਪਹਿਲੇ ਮੈਚ ’ਚ, ਪਿੱਚ ਸਪਿਨ ਲਈ ਅਨੁਕੂਲ ਦਿਖਾਈ ਦਿੱਤੀ। ਭਾਰਤ ਦੁਬਈ ’ਚ ਅਜੇਤੂ ਹੈ, ਉਸ ਨੇ 7 ’ਚੋਂ 6 ਮੈਚ ਜਿੱਤੇ ਹਨ ਜਦੋਂ ਕਿ ਇੱਕ ਮੈਚ ਟਾਈ ਰਿਹਾ ਸੀ। ਟੀਮ ਨੇ ਇੱਥੇ ਦੋਵੇਂ ਮੈਚਾਂ ’ਚ ਪਾਕਿਸਤਾਨ ਨੂੰ ਹਰਾਇਆ ਹੈ। ਹੁਣ ਤੱਕ ਇੱਥੇ 59 ਇੱਕ ਰੋਜ਼ਾ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 22 ਮੈਚ ਜਿੱਤੇ ਤੇ ਦੂਜੀ ਪਾਰੀ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 35 ਮੈਚ ਜਿੱਤੇ। ਇਸ ਦੇ ਨਾਲ ਹੀ, ਇੱਕ-ਇੱਕ ਮੈਚ ਬੇਸਿੱਟਾ ਰਿਹਾ ਤੇ 1 ਮੈਚ ਟਾਈ ਰਿਹਾ ਹੈ। ਇੱਥੇ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ 355/5 ਹੈ, ਜੋ ਇੰਗਲੈਂਡ ਨੇ 2015 ’ਚ ਪਾਕਿਸਤਾਨ ਵਿਰੁੱਧ ਬਣਾਇਆ ਸੀ।

ਦੁਬਈ ਮੌਸਮ ਰਿਪੋਰਟ | IND vs PAK

ਭਾਰਤ-ਪਾਕਿਸਤਾਨ ਮੈਚ ਵਾਲੇ ਦਿਨ, ਦੁਬਈ ’ਚ ਜ਼ਿਆਦਾਤਰ ਧੁੱਪ ਤੇ ਬਹੁਤ ਗਰਮੀ ਰਹੇਗੀ। ਤਾਪਮਾਨ 22 ਤੋਂ 32 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਹਵਾ 15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ ਤੇ ਹਰਸ਼ਿਤ ਰਾਣਾ।

ਪਾਕਿਸਤਾਨ : ਮੁਹੰਮਦ ਰਿਜ਼ਵਾਨ (ਕਪਤਾਨ ਤੇ ਵਿਕਟਕੀਪਰ), ਇਮਾਮ ਉਲ ਹੱਕ, ਸਾਊਦ ਸ਼ਕੀਲ, ਬਾਬਰ ਆਜ਼ਮ, ਸਲਮਾਨ ਆਗਾ, ਕਾਮਰਾਨ ਗੁਲਾਮ/ਤੈਯਬ ਤਾਹਿਰ, ਖੁਸ਼ਦਿਲ ਸ਼ਾਹ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਹਾਰਿਸ ਰਉਫ ਤੇ ਅਬਰਾਰ ਅਹਿਮਦ।

ਕਿੱਥੇ ਵੇਖ ਸਕਦੇ ਹੋ ਭਾਰਤ-ਪਾਕਿਸਤਾਨ ਲਾਈਵ ਮੈਚ

ਭਾਰਤ ਬਨਾਮ ਪਾਕਿਸਤਾਨ ਮੈਚ ਦਾ ਸਿੱਧਾ ਪ੍ਰਸਾਰਣ ਭਾਰਤ ’ਚ ਸਟਾਰ ਸਪੋਰਟਸ ਨੈੱਟਵਰਕ ਤੇ ਸਪੋਰਟਸ18 ਚੈਨਲਾਂ ’ਤੇ ਹੋਵੇਗਾ। ਮੈਚ ਦੀ ਆਨਲਾਈਨ ਸਟਰੀਮਿੰਗ ਜੀਓ ਹੌਟਸਟਾਰ ਐਪ ’ਤੇ ਮੁਫ਼ਤ ਹੋਵੇਗੀ। ਮੈਚ ਸਬੰਧੀ ਹਰ ਲਾਈਵ ਜਾਣਕਾਰੀ ਲਈ ਤੁਸੀਂ ‘ਸੱਚ ਕਹੂੰ ਪੰਜਾਬੀ’ ਵੈੱਬਸਾਈਟ ਤੋਂ ਵੀ ਹਾਸਲ ਕਰ ਸਕਦੇ ਹੋ।