IND Vs IRE: ਭਾਰਤੀ ਗੇਂਦਬਾਜਾਂ ਦੇ ਕਹਿਰ ਅੱਗੇ ਆਇਰਲੈਂਡ 96 ਦੌੜਾਂ ’ਤੇ ਆਲਆਊਟ

IND Vs IRE
ਹਰਦਿਕ ਪਾਂਡਿਆ ਵਿਕਟ ਲੌਣ ਤੋਂ ਬਾਅਦ ਖੁਸ਼ੀ ਮਨਾਉਂਦੇ ਹੋਏ।

ਹਾਰਦਿਕ ਪਾਂਡਿਆ ਨੇ ਲਈਆਂ 3 ਵਿਕਟਾਂ

ਨਿਊਯਾਰਕ। ਟੀ-20 ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਆਇਰਲੈਂਡ ਖ਼ਿਲਾਫ਼ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਭਾਰਤੀ ਗੇਂਦਬਾਜਾਂ ਨੇ ਇਸ ਨੂੰ ਸਹੀ ਸਾਬਿਤ ਕਰਦਿਆਂ ਆਇਰਲੈਂਡ ਦੀ ਪੂਰੀ ਟੀਮ ਨੂੰ 16 ਓਵਰਾਂ ’ਚ 96 ਦੌੜਾਂ ’ਤੇ ਆਲਆਊਟ ਕਰ ਦਿੱਤਾ। ਭਾਰਤ ਨੂੰ ਜਿੱਤੇ ਲਈ 97 ਦੌੜਾਂ ਦਾ ਟੀਚਾ ਮਿਲਿਆ ਹੈ।

ਇਹ ਵੀ ਪੜ੍ਹੋ: NDA Meeting: NDA ਪਾਰਟੀਆਂ ਨੇ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਚੁਣਿਆ ਆਪਣਾ ਨੇਤਾ

ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਆਇਰਲੈਂਡ ਸ਼ੁਰੂਆਤ ਕਾਫੀ ਖਰਾਬ ਰਹੀ ਉਸ ਦੇ ਦੋਵੇਂ ਓਪਨਰ ਸਿਰਫ 9 ਦੌੜਾਂ ’ਤੇ ਆਊਟ ਹੋਏ। ਇਸ ਤੋਂ ਬਾਅਦ ਟੀਮ ਦਬਾਅ ’ਚ ਆ ਗਈ ਤੇ ਉਸ ਦਾ ਕੋਈ ਵੀ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ। ਆਇਰਲੈਂਡ ਵੱਲੋਂ ਸਭ ਤੋਂ ਵੱਧ ਦੌੜਾਂ ਗੈਰੇਥ ਡੇਲੇਨੀ (26) ਨੇ ਬਣਾਈਆਂ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਭਾਰਤੀ ਗੇਂਦਬਾਜਾਂ ਵੱਲੋਂ ਹਾਰਦਿਕ ਪਾਂਡਿਆ ਨੇ 3, ਅਰਸ਼ਦੀਪ 2, ਬੁਮਰਾਹ 2, ਸਿਰਾਜ ਤੇ ਅਕਸਰ ਨੇ ਇਕ-ਇਕ ਵਿਕਟ ਲਈ।

LEAVE A REPLY

Please enter your comment!
Please enter your name here