ਤੀਜੇ ਦਿਨ ਇੰਗਲੈਂਡ ਦਾ ਸਕੋਰ 544-7
ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਮੈਨਚੈਸਟਰ ‘ਚ ਖੇਡਿਆ ਜਾ ਰਿਹਾ ਹੈ। ਅੱਜ ਤੀਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ ਤੇ ਇੰਗਲੈਂਡ ਮੈਨਚੈਸਟਰ ਟੈਸਟ ਵਿੱਚ ਭਾਰਤ ਵਿਰੁੱਧ ਮਜ਼ਬੂਤ ਸਥਿਤੀ ਵਿੱਚ ਹੈ। ਟੀਮ ਨੇ ਸ਼ੁੱਕਰਵਾਰ ਨੂੰ ਮੈਚ ਦੇ ਤੀਜੇ ਦਿਨ ਭਾਰਤ ਉੱਤੇ 186 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਸਟੰਪ ਤੱਕ, ਅੰਗਰੇਜ਼ੀ ਟੀਮ ਨੇ ਪਹਿਲੀ ਪਾਰੀ ਵਿੱਚ 7 ਵਿਕਟਾਂ ‘ਤੇ 544 ਦੌੜਾਂ ਬਣਾ ਲਈਆਂ ਹਨ।
ਇਹ ਖਬਰ ਵੀ ਪੜ੍ਹੋ : Wheat Distribution: ਪੰਜਾਬ ’ਚ ਹੁਣ ਸਿਰਫ ਇਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਸਰਕਾਰੀ ਕਣਕ, ਬਦਲ ਗਏ ਨਿਯਮ
ਕਪਤਾਨ ਬੇਨ ਸਟੋਕਸ 77 ਤੇ ਲੀਅਮ ਡਾਸਨ 21 ਦੌੜਾਂ ਬਣਾ ਕੇ ਅਜੇਤੂ ਵਾਪਸ ਪਰਤੇ। ਜੋ ਰੂਟ ਨੇ 150 ਦੌੜਾਂ ਦੀ ਪਾਰੀ ਖੇਡੀ। ਉਸਨੇ ਓਲੀ ਪੋਪ (71 ਦੌੜਾਂ) ਨਾਲ 144 ਦੌੜਾਂ ਅਤੇ ਬੇਨ ਸਟੋਕਸ ਨਾਲ ਅਜੇਤੂ 142 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤੀ ਟੀਮ ਲਈ ਵਾਸ਼ਿੰਗਟਨ ਸੁੰਦਰ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਅੰਸ਼ੁਲ ਕੰਬੋਜ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤੀ ਟੀਮ ਪਹਿਲੀ ਪਾਰੀ ਵਿੱਚ 358 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਜਿਸ ਵਿੱਚ ਰਿਸ਼ਭ ਪੰਤ, ਯਸ਼ਸਵੀ ਜਾਇਸਵਾਲ ਤੇ ਸਾਈ ਸੁਦਰਸ਼ਨ ਨੇ ਅਰਧਸੈਂਕੜੇ ਜੜੇ ਸਨ।
ਦੋਵੇਂ ਟੀਮਾਂ ਦੀ ਪਲੇਇੰਗ-11
ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਅੰਸ਼ੁਲ ਕੰਬੋਜ।
ਇੰਗਲੈਂਡ: ਬੇਨ ਸਟੋਕਸ (ਕਪਤਾਨ), ਜੈਕ ਕਰਾਊਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ, ਲਿਆਮ ਡਾਸਨ, ਬ੍ਰਾਈਡਨ ਕਾਰਸ, ਜੋਫਰਾ ਆਰਚਰ ਅਤੇ ਕ੍ਰਿਸ ਵੋਕਸ।