IND vs ENG ਚੌਥਾ ਟੀ20 ਅੱਜ, ਪੁਣੇ ’ਚ ਇੰਗਲੈਂਡ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ

IND vs ENG
IND vs ENG ਚੌਥਾ ਟੀ20 ਅੱਜ, ਪੁਣੇ ’ਚ ਇੰਗਲੈਂਡ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ

ਭਾਰਤੀ ਟੀਮ ਸੀਰੀਜ਼ ’ਚ 2-1 ਨਾਲ ਅੱਗੇ | IND vs ENG

ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਚੌਥਾ ਮੁਕਾਬਲਾ ਅੱਜ ਪੁਣੇ ’ਚ ਖੇਡਿਆ ਜਾਵੇਗਾ। ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ’ਚ ਇੰਗਲੈਂਡ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ ਹੈ। ਕਿਉਂਕਿ ਭਾਰਤ ਨੇ ਜੇਕਰ ਅੱਜ ਦਾ ਮੁਕਾਬਲਾ ਜਿੱਤਿਆ ਤਾਂ ਇੰਗਲੈਂਡ ਦੀ ਟੀਮ ਸੀਰੀਜ਼ ਗੁਆ ਦੇਵੇਗੀ। ਟੀਮ ਇੰਡੀਆ 5 ਮੈਚਾਂ ਦੀ ਸੀਰੀਜ਼ ’ਚ 2-1 ਨਾਲ ਅੱਗੇ ਹੈ। ਇਹ ਮੈਦਾਨ ’ਤੇ ਦੋਵੇਂ ਟੀਮਾਂ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ 2012 ’ਚ ਭਾਰਤ ਨੇ ਇਸ ਮੈਦਾਨ ’ਤੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਟੀਮ ਦੀ ਗੇਂਦਬਾਜ਼ੀ ’ਚ ਅਰਸ਼ਦੀਪ ਸਿੰਘ ਦੀ ਵਾਪਸੀ ਹੋ ਸਕਦੀ ਹੈ, ਨਾਲ ਹੀ ਬੱਲੇਬਾਜ਼ੀ ’ਚ ਧਰੁਵ ਜੁਰੇਲ ਦੀ ਜਗ੍ਹਾ ਸ਼ਿਵਮ ਦੁੱਬੇ ਨੂੰ ਮੌਕਾ ਦਿੱਤਾ ਜਾ ਸਕਦਾ ਹੈ।

ਇਹ ਖਬਰ ਵੀ ਪੜ੍ਹੋ : Budget Session Today: ਸੰਸਦ ਦਾ ਬਜਟ ਸੈਸ਼ਨ ਅੱਜ ਤੋਂ, ਹੰਗਾਮੇਦਾਰ ਹੋਣ ਦੀ ਸੰਭਾਵਨਾ

ਮੈਚ ਸਬੰਧੀ ਜਾਣਕਾਰੀ | IND vs ENG

  • ਟੂਰਨਾਮੈਂਟ : 5 ਮੈਚਾਂ ਦੀ ਟੀ20 ਸੀਰੀਜ਼
  • ਮੈਚ : ਚੌਥਾ ਟੀ20 ਮੁਕਾਬਲਾ
  • ਟੀਮਾਂ : ਭਾਰਤ ਬਨਾਮ ਇੰਗਲੈਂਡ
  • ਸਟੇਡੀਅਮ : ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ, ਪੁਣੇ
  • ਟਾਸ : ਸ਼ਾਮ 6:30 ਵਜੇ
  • ਮੈਚ ਸ਼ੁਰੂ : ਸ਼ਾਮ 7 ਵਜੇ

ਰਿਕਾਰਡ ’ਚ ਭਾਰਤੀ ਟੀਮ ਅੱਗੇ | IND vs ENG

ਅੱਜ ਤੱਕ ਭਾਰਤ ਤੇ ਇੰਗਲੈਂਡ ਵਿਚਕਾਰ ਟੀ20 ’ਚ ਹੁਣ ਤੱਕ 27 ਮੈਚ ਖੇਡੇ ਜਾ ਚੁੱਕੇ ਹਨ। 15 ’ਚ ਭਾਰਤੀ ਟੀਮ ਜੇਤੂ ਰਹੀ ਹੈ, ਜਦਕਿ 12 ’ਚ ਇੰਗਲੈਂਡ ਦੀ ਟੀਮ ਨੇ ਬਾਜ਼ੀ ਮਾਰੀ ਹੈ। ਭਾਰਤ ਖਿਲਾਫ਼ ਇੰਗਲੈਂਡ ਨੇ ਆਖਿਰੀ ਵਾਰ ਟੀ20 ਸੀਰੀਜ਼ 2014 ’ਚ ਜਿੱਤੀ ਸੀ। ਜੇਕਰ ਇੰਗਲੈਂਡ ਦੀ ਟੀਮ ਅੱਜ ਵਾਲਾ ਮੈਚ ਵੀ ਹਾਰ ਗਈ ਤਾਂ ਉਹ ਸੀਰੀਜ਼ ਗੁਆ ਦੇਵੇਗੀ। ਇਹ 5ਵੀਂ ਟੀ20 ਸੀਰੀਜ਼ ਹੋਵੇਗੀ।

ਪਿੱਚ ਸਬੰਧੀ ਜਾਣਕਾਰੀ | IND vs ENG

ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ਦੀ ਪਿੱਚ ਹਮੇਸ਼ਾ ਤੋਂ ਹੀ ਸਪਿਨ ਗੇਂਦਬਾਜ਼ੀ ਲਈ ਮੱਦਦਗਾਰ ਮੰਨੀ ਜਾਂਦੀ ਹੈ। ਸਪਿਨਰਾਂ ਨੂੰ ਇਹ ਪਿੱਚ ’ਤੇ ਟਰਨ ਵੇਖਣ ਨੂੰ ਮਿਲਦਾ ਹੈ। ਇਹ ਮੈਦਾਨ ’ਤੇ ਭਾਰਤੀ ਟੀਮ ਨੇ 2 ਮੈਚ ਗੁਆਏ ਵੀ ਹਨ, ਟੀਮ ਨੂੰ 2016 ਤੇ 2023 ’ਚ ਸ਼੍ਰੀਲੰਕਾਈ ਟੀਮ ਨੇ ਹਰਾਇਆ ਸੀ। ਸ਼੍ਰੀਲੰਕਾ ਨੇ 2023 ’ਚ ਭਾਰਤ ਖਿਲਾਫ਼ 206 ਦੌੜਾਂ ਬਣਾਈਆਂ ਸਨ, ਇਹ ਇਹ ਮੈਦਾਨ ਦਾ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ ਹੈ।

ਮੌਸਮ ਸਬੰਧੀ ਜਾਣਕਾਰੀ | IND vs ENG

ਪੁਣੇ ’ਚ ਸ਼ੁੱਕਰਵਾਰ ਨੂੰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਪੂਰੇ ਦਿਨ ਇਸ ਮੈਦਾਨ ’ਤੇ ਬੱਦਲ ਛਾਏ ਰਹਿਣਗੇ ਤੇ ਕੁਝ ਗਰਮੀ ਵੀ ਰਹੇਗੀ। ਇਸ ਮੈਦਾਨ ’ਤੇ ਅੱਜ ਦਾ ਤਾਪਮਾਨ 12 ਤੋਂ 34 ਡਿੱਗਰੀ ਸੈਲਸੀਅਸ ਤੱਕ ਰਹੇਗਾ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪਾਂਡਿਆ, ਧਰੁਵ ਜੁਰੇਲ/ਸ਼ਿਵਮ ਦੁੱਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵਿ ਬਿਸ਼ਨੋਈ, ਮੁਹੰਮਦ ਸ਼ਮੀ ਤੇ ਵਰੁਣ ਚੱਕਰਵਰਤੀ।

ਇੰਗਲੈਂਡ : ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਬੇਨ ਡਕੇਟ, ਹੈਰੀ ਬਰੂਕ, ਜੈਮੀ ਸਮਿਥ, ਲਿਆਮ ਲਿਵਿੰਗਸਟੋਨ, ​​ਜੈਮੀ ਓਵਰਟਨ, ਬ੍ਰਾਇਡਨ ਕਾਰਸੇ, ਜੋਫਰਾ ਆਰਚਰ, ਆਦਿਲ ਰਾਸ਼ਿਦ ਤੇ ਮਾਰਕ ਵੁੱਡ।