India vs England: ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਪਹਿਲਾਂ ਕਰੇਗਾ ਬੱਲੇਬਾਜ਼ੀ

India vs England
India vs England: ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਪਹਿਲਾਂ ਕਰੇਗਾ ਬੱਲੇਬਾਜ਼ੀ

India vs England: ਪੂਨੇ। ਭਾਰਤ ਅਤੇ ਇੰਗਲੈਂਡ ਵਿਚ ਪੰਜ ਮੈਚਾਂ ਦੀ ਟੀ -20 ਸੀਰੀਜ਼ ਦਾ ਚੌਥਾ ਮੈਚ ਪੂਨੇ ਦੇ ਐਮਸੀਏ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਅੱਜ ਇੰਗਲੈਂਡ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਹੈ। ਭਾਰਤ ਜੇਕਰ ਇਹ ਮੁਕਾਬਲਾ ਜਿੱਤਦਾ ਹੈ ਤਾ ਟੀਮ ਸੀਰੀਜ਼ ਜਿੱਤ ਜਾਵੇਗੀ। ਟੀਮ ਇੰਡੀਆ 5 ਮੈਚਾਂ ਦੀ ਲੜੀ ਵਿਚ 2-1 ਨਾਲ ਅੱਗੇ ਹੈ। ਦੋਵੇਂ ਟੀਮਾਂ ਦੂਜੀ ਵਾਰ ਇਸ ਮੈਦਾਨ ’ਤੇ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ 2012 ਵਿਚ, ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ।

ਇਹ ਵੀ ਪੜ੍ਹੋ: Jammu Kashmir: ਪੂੰਛ ਵਿਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਫੌਜ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ

ਇੰਗਲੈਡ ਟੀਮ ਨੇ ਪਲੇਇਂਗ -11 ਵਿਚ 2 ਬਦਲਾਅ ਕੀਤੇ ਹਨ। ਇੰਗਲੈਂਡ ਨੇ ਮਾਰਕ ਵੁੱਡ ਦੀ ਜਗ੍ਹਾ ਸਾਕਿਬ ਮਹਿਮੂਦ ਤੇ ਜੈਮੀ ਸਮਿਥ ਦੀ ਜਗ੍ਹਾ ਜੈਕਬ ਬੇਥੇਲ ਨੂੰ ਮੌਕਾ ਦਿੱਤਾ ਹੈ।। ਤੇ ਭਾਰਤੀ ਟੀਮ ਨੇ 3 ਬਦਲਾਅ ਕੀਤੇ ਹਨ। ਭਾਰਤ ਨੇ ਮੁਹੰਮਦ ਸ਼ਮੀ, ਧਰੁਵ ਜੁਰੈਲ ਅਤੇ ਵਾਸ਼ਿੰਗਟਨ ਸੁੰਦਰ ਨੂੰ ਬਾਹਰ ਰੱਖਿਆ ਹੈ। ਉਨਾਂ ਦੀ ਜਗ੍ਹਾ, ਅਰਸ਼ਦੀਪ ਸਿੰਘ, ਰਿੰਕੂ ਸਿੰਘ ਅਤੇ ਸ਼ਿਵਮ ਦੂਬੇ ਨੂੰ ਮੌਕਾ ਦਿੱਤਾ ਹੈ।

ਭਾਰਤ: ਸੂਰੀਆ ਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਅਕਸ਼ਰ ਪਟੇਲ, ਸੰਜੂ ਸੈਮਸ਼ਨ (ਵਿਕਟਕੀਪਰ), ਹਾਰਦਿਕ ਪਾਂਡਿਆ, ਰਿੰਕੂ ਸਿੰਘ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਵਰੁਣ ਚੱਕਰਵਰਤੀ

ਇੰਗਲੈਂਡ: ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟ ਕੀਪਰ), ਬੇਨ ਡਕੇਟ, ਜੈਕਬ ਬੇਥੇਲ, ਲਿਅਮ ਲਿਵਿੰਗਸਟਨ, ਜੈਮੀ ਓਵਟਰਨ, ਬ੍ਰਾਇਨਡ ਕਾਰਸ, ਜੋਫਰਾ ਆਰਚਰ, ਆਦਿਲ ਰਸ਼ੀਦ ਤੇ ਸਾਕਿਬ ਮਹਿਮੂਦ। India vs England