ਅੰਸ਼ੁਲ ਕੰਬੋਜ ਦਾ ਹੋ ਸਕਦੈ ਡੈਬਿਊ | IND vs ENG
- ਆਕਾਸ਼ ਦੀਪ ਤੇ ਨਿਤੀਸ਼ ਕੁਮਾਰ ਰੈੱਡੀ ਸੀਰੀਜ਼ ਤੋਂ ਬਾਹਰ
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਚੌਥਾ ਟੈਸਟ ਅੱਜ ਤੋਂ ਮੈਨਚੈਸਟਰ ਦੇ ਓਲਡ ਟਰੈਫੋਰਡ ਸਟੇਡੀਅਮ ’ਚ ਖੇਡਿਆ ਜਾਵੇਗਾ। ਟਾਸ ਦੁਪਹਿਰ 3 ਵਜੇ ਹੋਵੇਗਾ। ਭਾਰਤ ਨੇ ਹੁਣ ਤੱਕ ਇਸ ਮੈਦਾਨ ’ਤੇ ਇੱਕ ਵੀ ਟੈਸਟ ਮੈਚ ਨਹੀਂ ਜਿੱਤਿਆ ਹੈ। ਟੀਮ ਇੰਡੀਆ 5 ਟੈਸਟ ਮੈਚਾਂ ਦੀ ਲੜੀ ’ਚ 1-2 ਨਾਲ ਪਿੱਛੇ ਹੈ। ਇੰਗਲੈਂਡ ਨੇ ਪਹਿਲਾ ਮੈਚ 5 ਵਿਕਟਾਂ ਨਾਲ ਜਿੱਤਿਆ ਸੀ। ਭਾਰਤ ਨੇ ਦੂਜਾ ਟੈਸਟ 336 ਦੌੜਾਂ ਨਾਲ ਜਿੱਤਿਆ।
ਇਹ ਖਬਰ ਵੀ ਪੜ੍ਹੋ : Aadhaar, ਵੋਟਰ ਆਈਡੀ ਤੇ ਰਾਸ਼ਨ ਕਾਰਡ ਬਾਰੇ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ’ਚ ਦਿੱਤਾ ਹਲਫ਼ਨਾਮਾ, ਜਾਣੋ ਕਿੰਨੇ ਕੁ ਜ਼ਰੂਰੀ …
ਇੰਗਲੈਂਡ ਨੇ ਤੀਜਾ ਮੈਚ 22 ਦੌੜਾਂ ਨਾਲ ਜਿੱਤਿਆ ਤੇ ਲੜੀ ’ਚ ਲੀਡ ਲੈ ਲਈ। ਤੀਜੇ ਟੈਸਟ ਤੋਂ 2 ਦਿਨ ਪਹਿਲਾਂ ਸੋਮਵਾਰ ਨੂੰ, ਇੰਗਲੈਂਡ ਨੇ ਆਪਣਾ ਪਲੇਇੰਗ ਇਲੈਵਨ ਜਾਰੀ ਕੀਤਾ। ਟੀਮ ’ਚ ਸਿਰਫ਼ ਇੱਕ ਬਦਲਾਅ ਕੀਤਾ ਗਿਆ ਸੀ। ਜ਼ਖਮੀ ਸਪਿਨਰ ਸ਼ੋਏਬ ਬਸ਼ੀਰ ਦੀ ਜਗ੍ਹਾ ਖੱਬੇ ਹੱਥ ਦੇ ਸਪਿਨਰ ਲਿਆਮ ਡਾਸਨ ਨੂੰ ਮੌਕਾ ਮਿਲਿਆ ਹੈ। ਬਾਕੀ 10 ਖਿਡਾਰੀ ਉਹੀ ਹਨ ਜੋ ਲਾਰਡਜ਼ ਟੈਸਟ ’ਚ ਖੇਡੇ ਸਨ।
ਮੈਨਚੈਸਟਰ ਟੈਸਟ ’ਚ ਮੀਂਹ ਕਰ ਸਕਦੈ ਪ੍ਰਭਾਵਿਤ | IND vs ENG
ਬਾਰਿਸ਼ ਮੈਨਚੈਸਟਰ ਟੈਸਟ ’ਚ ਵਿਘਨ ਪਾ ਸਕਦੀ ਹੈ। ਮੈਚ ਦੇ ਪਹਿਲੇ, ਦੂਜੇ ਤੇ ਪੰਜਵੇਂ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਮੈਨਚੈਸਟਰ ’ਚ 23 ਜੁਲਾਈ ਨੂੰ 65 ਫੀਸਦੀ, 24 ਜੁਲਾਈ ਨੂੰ 85 ਫੀਸਦੀ ਤੇ 27 ਜੁਲਾਈ ਨੂੰ 40 ਫੀਸਦੀ ਬਾਰਿਸ਼ ਹੋ ਸਕਦੀ ਹੈ। ਇਨ੍ਹਾਂ 5 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 12 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।
ਮੈਨਚੈਸਟਰ ਟੈਸਟ ਲਈ ਦੋਵੇਂ ਟੀਮਾਂ | IND vs ENG
ਭਾਰਤ ਦੀ ਸੰਭਾਵਿਤ ਪਲੇਇੰਗ-11 : ਸ਼ੁਭਮਨ ਗਿੱਲ (ਕਪਤਾਨ), ਕੇਐਲ ਰਾਹੁਲ, ਯਸ਼ਸਵੀ ਜਾਇਸਵਾਲ, ਵਾਸ਼ਿੰਗਟਨ ਸੁੰਦਰ, ਰਿਸ਼ਭ ਪੰਤ, ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਅੰਸ਼ੁਲ ਕੰਬੋਜ।
ਇੰਗਲੈਂਡ ਦੀ ਪਲੇਇੰਗ-11 : ਬੇਨ ਸਟੋਕਸ (ਕਪਤਾਨ), ਜੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ (ਵਿਕਟਕੀਪਰ), ਲਿਆਮ ਡਾਸਨ, ਬ੍ਰਾਈਡਨ ਕਾਰਸੇ, ਜੋਫਰਾ ਆਰਚਰ ਤੇ ਕ੍ਰਿਸ ਵੋਕਸ।