ਸਾਡੇ ਨਾਲ ਸ਼ਾਮਲ

Follow us

12.7 C
Chandigarh
Monday, February 2, 2026
More
    Home Breaking News Ind Vs Aus OD...

    Ind Vs Aus ODI Series : ਪਹਿਲੇ ਮੁਕਾਬਲੇ ’ਚ ਡੇਵਿਡ ਵਾਰਨਰ ਨੂੰ 2 ਜੀਵਨਦਾਨ ਮਿਲੇ, ਰਾਹੁਲ-ਅਈਅਰ ਨੇ ਛੱਡੇ ਕੈਚ

    Ind Vs Aus ODI Series

    ਮੋਹਾਲੀ (ਸੱਚ ਕਹੂੰ ਨਿਊਜ਼)। ਭਾਰਤ ਅਤੇ ਅਸਟਰੇਲੀਆ ਵਿਚਕਾਰ ਇੱਕਰੋਜਾ ਲੜੀ ਦਾ ਪਹਿਲਾ ਮੁਕਾਬਲਾ ਮੋਹਾਲੀ ਦੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਸਥਿਤ ਆਈਐਸ ਬਿੰਦਰਾ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅਸਟਰੇਲੀਆ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 14 ਓਵਰਾਂ ’ਚ ਇੱਕ ਵਿਕਟ ਗੁਆ ਕੇ 73 ਦੌੜਾਂ ਬਣਾ ਲਈਆਂ ਹਨ। ਓਪਨਰ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਕ੍ਰੀਜ ’ਤੇ ਮੌਜ਼ੂਦ ਹਨ। ਓਪਨਰ ਡੇਵਿਡ ਵਾਰਨਰ ਨੂੰ ਦੋ ਵਾਰ ਜੀਵਨਦਾਨ ਮਿਲ ਚੁੱਕਿਆ ਹੈ। ਵਿਕਟਕੀਪਰ ਲੋਕੇਸ਼ ਰਾਹੁਲ ਅਤੇ ਸ਼੍ਰੇਅਸ ਅਈਅਰ ਨੇ ਉਨ੍ਹਾਂ ਦੇ ਕੈਚ ਛੱਡੇ। ਮਿਚੇਲ ਮਾਰਸ਼ 4 ਦੌੜਾਂ ਬਣਾ ਕੇ ਆਉਟ ਹੋਏ। ਊਨ੍ਹਾ ਨੂੰ ਮੁਹੰਮਦ ਸ਼ਮੀ ਨੇ ਸਲਿਪ ’ਤੇ ਸ਼ੁਭਮਨ ਗਿੱਲ ਦੇ ਹੱਥੋਂ ਕੈਚ ਕਰਵਾਇਆ। (Ind Vs Aus ODI Series)

    ਇਸ ਲੜੀ ’ਚ ਟੀਮ ਇੰਡੀਆ ਕੋਲ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਪਰਖਣ ਦਾ ਆਖਰੀ ਮੌਕਾ ਹੋਵੇਗਾ। ਭਾਰਤੀ ਟੀਮ 4 ਸਾਲ ਬਾਅਦ ਇਸ ਮੈਦਾਨ ’ਤੇ ਅਸਟਰੇਲੀਆ ਖਿਲਾਫ ਖੇਡੇਗੀ। ਇੱਥੇ ਪਿਛਲੇ ਮੈਚ ’ਚ ਆਸਟਰੇਲੀਆ ਨੇ ਟੀਮ ਇੰਡੀਆ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਚੋਣਕਾਰਾਂ ਨੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਦੇ 5 ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ। ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਆਲਰਾਉਂਡਰ ਹਾਰਦਿਕ ਪੰਡਯਾ, ਆਲਰਾਉਂਡਰ ਅਕਸ਼ਰ ਪਟੇਲ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਲੜੀ ਦੇ ਪਹਿਲੇ 2 ਮੈਚਾਂ ਤੋਂ ਆਰਾਮ ਦਿੱਤਾ ਗਿਆ ਹੈ।

    ਸ਼ੁਭਮਨ ਗਿੱਲ ਇਸ ਸਾਲ ਭਾਰਤ ਦੇ ਸਭ ਤੋਂ ਵੱਧ ਸਕੋਰਰ | Ind Vs Aus ODI Series

    ਲੋਕੇਸ਼ ਰਾਹੁਲ ਪਹਿਲੀ ਵਾਰ ਅਸਟਰੇਲੀਆ ਖਿਲਾਫ ਭਾਰਤ ਦੀ ਕਪਤਾਨੀ ਕਰਨਗੇ। ਉਨ੍ਹਾਂ ਦੀ ਕਪਤਾਨੀ ’ਚ ਭਾਰਤ ਨੇ ਹੁਣ ਤੱਕ 7 ਇੱਕਰੋਜ਼ਾ ਮੈਚ ਖੇਡੇ ਹਨ, ਜਿਸ ’ਚ ਟੀਮ ਨੇ 4 ਜਿੱਤੇ ਅਤੇ 3 ਹਾਰੇ ਹਨ। ਮੈਚ ਤੋਂ ਪਹਿਲਾਂ ਕੋਚ ਰਾਹੁਲ ਦ੍ਰਾਵਿੜ ਨੇ ਸੂਰਿਆਕੁਮਾਰ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਦਾ ਬਚਾਅ ਕੀਤਾ, ਦੋਵੇਂ ਖਿਡਾਰੀ ਅੱਜ ਦਾ ਮੈਚ ਖੇਡਣਗੇ। ਸੱਟ ਤੋਂ ਵਾਪਸੀ ਕਰ ਰਹੇ ਸ਼੍ਰੇਅਸ ਅਈਅਰ ਵੀ ਟੀਮ ਦਾ ਹਿੱਸਾ ਹੋਣਗੇ। ਸ਼ੁਭਮਨ ਗਿੱਲ ਸਾਲ 2023 ’ਚ ਇੱਕ ਰੋਜਾ ਕ੍ਰਿਕੇਟ ’ਚ ਭਾਰਤ ਲਈ ਸਭ ਤੋਂ ਵੱਧ ਸਕੋਰਰ ਰਹੇ ਹਨ। ਜਦਕਿ ਕੁਲਦੀਪ ਯਾਦਵ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ ਰਹੇ ਹਨ। (Ind Vs Aus ODI Series)

    ਸਟਾਰਕ ਅਤੇ ਮੈਕਸਵੈੱਲ ਨਹੀਂ ਖੇਡਣਗੇ | Ind Vs Aus ODI Series

    ਅਸਟਰੇਲੀਆ ਦੀ ਟੀਮ 14 ਵਿਸ਼ਵ ਕੱਪ ਖਿਡਾਰੀਆਂ ਅਤੇ 6 ਵਾਧੂ ਖਿਡਾਰੀਆਂ ਨਾਲ ਭਾਰਤ ਖਿਲਾਫ ਸੀਰੀਜ ਖੇਡ ਰਹੀ ਹੈ। ਜਖਮੀ ਮਿਸ਼ੇਲ ਸਟਾਰਕ ਅਤੇ ਗਲੇਨ ਮੈਕਸਵੈੱਲ ਪਹਿਲੇ ਇੱਕਰੋਜ਼ਾ ’ਚ ਨਹੀਂ ਖੇਡ ਸਕਣਗੇ। ਟੀਮ ਉਨ੍ਹਾਂ ਦੀ ਜਗ੍ਹਾ ਸਪੈਂਸਰ ਜਾਨਸਨ ਅਤੇ ਮਾਰਨਸ ਲੈਬੁਸ਼ੇਨ ਨੂੰ ਪਲੇਇੰਗ-11 ’ਚ ਸ਼ਾਮਲ ਕਰ ਸਕਦੀ ਹੈ। ਮਾਰਨਸ ਲਾਬੂਸ਼ੇਨ ਨੇ ਸਾਲ 2023 ’ਚ ਇੱਕ ਰੋਜਾ ਕਿ੍ਰਕੇਟ ’ਚ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਜਦਕਿ ਐਡਮ ਜਾਂਪਾ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਹਾਸਲ ਕੀਤੀਆਂ ਹਨ।

    LEAVE A REPLY

    Please enter your comment!
    Please enter your name here