ਭਾਰਤ ਕੋਲ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਪਰਖਣ ਦਾ ਆਖਿਰੀ ਮੌਕਾ | Ind Vs Aus ODI Series
- ਸਟਾਰ ਖਿਡਾਰੀਆਂ ਨੂੰ ਦਿੱਤਾ ਗਿਆ ਹੈ ਆਰਾਮ | Ind Vs Aus ODI Series
ਮੋਹਾਲੀ (ਸੱਚ ਕਹੂੰ ਨਿਊਜ਼)। ਭਾਰਤ ਅਤੇ ਅਸਟਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜ਼ਾ ਲੜੀ ਦਾ ਪਹਿਲਾ ਮੁਕਾਬਲਾ ਅੱਜ ਮੋਹਾਲੀ ਦੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ (ਪੀਸੀਏ) ਦੇ ਆਈਐਸ ਬਿੰਦਰਾ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:00 ਵਜੇ ਹੋਵੇਗਾ। (Ind Vs Aus ODI Series)
ਇਸ ਲੜੀ ’ਚ ਟੀਮ ਇੰਡੀਆ ਕੋਲ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਪਰਖਣ ਦਾ ਆਖਰੀ ਮੌਕਾ ਹੋਵੇਗਾ। ਭਾਰਤੀ ਟੀਮ 4 ਸਾਲ ਬਾਅਦ ਇਸ ਮੈਦਾਨ ’ਤੇ ਅਸਟਰੇਲੀਆ ਖਿਲਾਫ ਖੇਡੇਗੀ। ਇੱਥੇ ਪਿਛਲੇ ਮੈਚ ’ਚ ਆਸਟਰੇਲੀਆ ਨੇ ਟੀਮ ਇੰਡੀਆ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਚੋਣਕਾਰਾਂ ਨੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਦੇ 5 ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ। ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਆਲਰਾਉਂਡਰ ਹਾਰਦਿਕ ਪੰਡਯਾ, ਆਲਰਾਉਂਡਰ ਅਕਸ਼ਰ ਪਟੇਲ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਲੜੀ ਦੇ ਪਹਿਲੇ 2 ਮੈਚਾਂ ਤੋਂ ਆਰਾਮ ਦਿੱਤਾ ਗਿਆ ਹੈ।
ਸ਼ੁਭਮਨ ਗਿੱਲ ਇਸ ਸਾਲ ਭਾਰਤ ਦੇ ਸਭ ਤੋਂ ਵੱਧ ਸਕੋਰਰ
ਲੋਕੇਸ਼ ਰਾਹੁਲ ਪਹਿਲੀ ਵਾਰ ਅਸਟਰੇਲੀਆ ਖਿਲਾਫ ਭਾਰਤ ਦੀ ਕਪਤਾਨੀ ਕਰਨਗੇ। ਉਨ੍ਹਾਂ ਦੀ ਕਪਤਾਨੀ ’ਚ ਭਾਰਤ ਨੇ ਹੁਣ ਤੱਕ 7 ਇੱਕਰੋਜ਼ਾ ਮੈਚ ਖੇਡੇ ਹਨ, ਜਿਸ ’ਚ ਟੀਮ ਨੇ 4 ਜਿੱਤੇ ਅਤੇ 3 ਹਾਰੇ ਹਨ। ਮੈਚ ਤੋਂ ਪਹਿਲਾਂ ਕੋਚ ਰਾਹੁਲ ਦ੍ਰਾਵਿੜ ਨੇ ਸੂਰਿਆਕੁਮਾਰ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਦਾ ਬਚਾਅ ਕੀਤਾ, ਦੋਵੇਂ ਖਿਡਾਰੀ ਅੱਜ ਦਾ ਮੈਚ ਖੇਡਣਗੇ। ਸੱਟ ਤੋਂ ਵਾਪਸੀ ਕਰ ਰਹੇ ਸ਼੍ਰੇਅਸ ਅਈਅਰ ਵੀ ਟੀਮ ਦਾ ਹਿੱਸਾ ਹੋਣਗੇ। ਸ਼ੁਭਮਨ ਗਿੱਲ ਸਾਲ 2023 ’ਚ ਇੱਕ ਰੋਜਾ ਕ੍ਰਿਕੇਟ ’ਚ ਭਾਰਤ ਲਈ ਸਭ ਤੋਂ ਵੱਧ ਸਕੋਰਰ ਰਹੇ ਹਨ। ਜਦਕਿ ਕੁਲਦੀਪ ਯਾਦਵ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ ਰਹੇ ਹਨ। (Ind Vs Aus ODI Series)
ਸਟਾਰਕ ਅਤੇ ਮੈਕਸਵੈੱਲ ਨਹੀਂ ਖੇਡਣਗੇ
ਅਸਟਰੇਲੀਆ ਦੀ ਟੀਮ 14 ਵਿਸ਼ਵ ਕੱਪ ਖਿਡਾਰੀਆਂ ਅਤੇ 6 ਵਾਧੂ ਖਿਡਾਰੀਆਂ ਨਾਲ ਭਾਰਤ ਖਿਲਾਫ ਸੀਰੀਜ ਖੇਡ ਰਹੀ ਹੈ। ਜਖਮੀ ਮਿਸ਼ੇਲ ਸਟਾਰਕ ਅਤੇ ਗਲੇਨ ਮੈਕਸਵੈੱਲ ਪਹਿਲੇ ਇੱਕਰੋਜ਼ਾ ’ਚ ਨਹੀਂ ਖੇਡ ਸਕਣਗੇ। ਟੀਮ ਉਨ੍ਹਾਂ ਦੀ ਜਗ੍ਹਾ ਸਪੈਂਸਰ ਜਾਨਸਨ ਅਤੇ ਮਾਰਨਸ ਲੈਬੁਸ਼ੇਨ ਨੂੰ ਪਲੇਇੰਗ-11 ’ਚ ਸ਼ਾਮਲ ਕਰ ਸਕਦੀ ਹੈ। ਮਾਰਨਸ ਲਾਬੂਸ਼ੇਨ ਨੇ ਸਾਲ 2023 ’ਚ ਇੱਕ ਰੋਜਾ ਕਿ੍ਰਕੇਟ ’ਚ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਜਦਕਿ ਐਡਮ ਜਾਂਪਾ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਹਾਸਲ ਕੀਤੀਆਂ ਹਨ।