IND Vs AUS : ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ ਚੁਣੌਤੀਪੂਰਨ ਟੀਚਾ

IND Vs AUS

ਭਾਰਤ ਨੇ ਆਸਟਰੇਲੀਆ ਨੂੰ 175 ਦੌੜਾਂ ਦਾ ਟੀਚਾ ਦਿੱਤਾ (IND Vs AUS)

  • ਜੈਸਵਾਲ, ਰਿੰਕੂ ਤੇ ਜਿਤੇਸ਼ ਸ਼ਰਮਾ ਨੇ ਖੇਡੀਆਂ ਮਹੱਤਵਪੂਰਨ ਪਾਰੀ

ਰਾਏਪੁਰ। ਭਾਰਤ-ਆਸਟ੍ਰੇਲੀਆ ਟੀ-20 ਸੀਰੀਜ਼ ਦੇ ਚੌਥੇ ਮੈਚ ’ਚ ਭਾਰਤ ਨੇ ਆਸਟਰੇਲੀਆ ਨੂੰ 175 ਦੌੜਾਂ ਦਾ ਟੀਚਾ ਦਿੱਤਾ ਹੈ।  ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 9 ਵਿਕਟਾਂ ਗੁਆ ਕੇ 174 ਦੌਡ਼ਾਂ ਬਣਾਈਆਂ। IND Vs AUS

ਪਾਵਰਪਲੇ ‘ਚ ਟੀਮ ਇੰਡੀਆ ਨੇ ਇਕ ਵਿਕਟ ‘ਤੇ 50 ਦੌੜਾਂ ਬਣਾਈਆਂ। ਭਾਰਤੀ ਟੀਮ ਵੱਲੋਂ ਰਿੰਕੂ ਸਿੰਘ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਉਸ ਨੇ ਪਾਰੀ ਵਿੱਚ 4 ਚੌਕੇ ਅਤੇ 2 ਛੱਕੇ ਲਗਾਏ ਇਸ ਤੋਂ ਇਲਾਵਾ ਰਿਤੂਰਾਜ ਗਾਇਕਵਾੜ (32 ਦੌੜਾਂ), ਯਸ਼ਸਵੀ ਜੈਸਵਾਲ (37 ਦੌੜਾਂ), ਕਪਤਾਨ ਸੂਰਿਆ ਕੁਮਾਰ ਯਾਦਵ (1 ਦੌੜਾਂ), ਜਿਤੇਸ਼ ਸ਼ਰਮਾ (35 ਦੌੜਾਂ) ਤੇ ਸ਼੍ਰੇਅਸ ਆਈਅਰ 8 ਦੌੜਾਂ ਦੌੜਾਂ ਬਣਾਈਆਂ। ਆਸਟਰੇਲੀਆ ਵੱਲੋਂ ਬੈਨ ਡਵਾਰਸ ਨੇ 3 ਵਿਕਟਾਂ ਲਈਆਂ, ਜਦਕਿ ਜੇਸਨ ਬੇਹਰਨਡੋਰਫ ਅਤੇ ਤਨਵੀਰ ਸੰਘਾ ਨੇ 2-2 ਵਿਕਟਾਂ ਹਾਸਲ ਕੀਤੀਆਂ।

IND Vs AUS

ਭਾਰਤੀ ਟੀਮ ਨੇ ਕੀਤੇ 4 ਬਦਲਾਅ, ਸ਼੍ਰੇਅਸ ਅਈਅਰ ਟੀਮ ’ਚ ਸ਼ਾਮਲ (IND Vs AUS)

 ਭਾਰਤ ਪਹਿਲਾਂ ਬੱਲੇਬਾਜ਼ੀ ਕਰੇਗਾ। ਭਾਰਤੀ ਟੀਮ ’ਚ 4 ਬਦਲਾਅ ਕੀਤੇ ਗਏ ਹਨ। ਪ੍ਰਸਿਧ ਕ੍ਰਿਸ਼ਨ ਦੀ ਜਗ੍ਹਾ ਮੁਕੇਸ਼ ਕੁਮਾਰ, ਅਰਸ਼ਦੀਪ ਸਿੰਘ ਦੀ ਜਗ੍ਹਾ ਦੀਪਕ ਚਾਹਰ, ਤਿਲਕ ਵਰਮਾ ਦੀ ਜਗ੍ਹਾ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਦੀ ਜਗ੍ਹਾ ਜਿਤੇਸ਼ ਸ਼ਰਮਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਦੂਜੇ ਪਾਸੇ ਆਸਟ੍ਰੇਲੀਆਈ ਟੀਮ ’ਚ ਵੀ 5 ਬਦਲਾਅ ਕੀਤੇ ਗਏ ਹਨ। ਬੇਨ ਡਵਾਰਸ਼ੁਸ, ਬੇਨ ਮੈਕਡਰਮੋਟ, ਕ੍ਰਿਸ ਗ੍ਰੀਨ, ਜੋਸ਼ ਫਿਲਿਪ ਅਤੇ ਮੈਥਿਊ ਸ਼ਾਰਟ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ। ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਕੇਨ ਰਿਚਰਡਸਨ, ਜੋਸ਼ ਇੰਗਲਿਸ ਅਤੇ ਨਾਥਨ ਐਲਿਸ ਡਗਆਊਟ ਵਿਚ ਬੈਠੇ ਹਨ। IND Vs AUS

ਭਾਰਤੀ ਟੀਮ ਇਸ ਪ੍ਰਕਾਰ ਹੈ (IND Vs AUS)

ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜੈਸਵਾਲ, ਰੁਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਜਿਤੇਸ਼ ਸ਼ਰਮਾ (ਵਿਕਟਕੀਪਰ), ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਦੀਪਕ ਚਾਹਰ, ਮੁਕੇਸ਼ ਕੁਮਾਰ ਅਤੇ ਅਵੇਸ਼ ਖਾਨ।