ਅਸਟਰੇਲੀਆ ’ਚ ਕਦੇ ਟੀ20 ਸੀਰੀਜ਼ ਨਹੀਂ ਹਾਰਿਆ ਭਾਰਤ
- ਗਾਬਾ ਸਟੇਡੀਅਮ ’ਚ ਭਾਰਤ ਨੂੰ ਪਹਿਲੀ ਜਿੱਤ ਦੀ ਤਲਾਸ਼
IND vs AUS: ਸਪੋਰਟਸ ਡੈਸਕ। ਭਾਰਤ ਤੇ ਅਸਟਰੇਲੀਆ ਵਿਚਕਾਰ ਟੀ-20 ਸੀਰੀਜ਼ ਦਾ ਪੰਜਵਾਂ ਤੇ ਆਖਰੀ ਮੈਚ ਅੱਜ ਬ੍ਰਿਸਬੇਨ ਦੇ ਗਾਬਾ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਦੁਪਹਿਰ 1:45 ਵਜੇ ਸ਼ੁਰੂ ਹੋਵੇਗਾ, ਟਾਸ ਦੁਪਹਿਰ 1:15 ਵਜੇ ਹੋਵੇਗਾ। ਭਾਰਤ ਨੇ ਅਸਟਰੇਲੀਆ ’ਚ ਕਦੇ ਵੀ ਟੀ-20 ਸੀਰੀਜ਼ ਨਹੀਂ ਹਾਰੀ ਹੈ, ਤੇ ਅੱਜ ਟੀਮ ਕੋਲ ਤੀਜੀ ਵਾਰ ਸੀਰੀਜ਼ ਜਿੱਤਣ ਦਾ ਮੌਕਾ ਹੈ। ਆਲਰਾਉਂਡਰ ਗਲੇਨ ਮੈਕਸਵੈੱਲ ਚੌਥੇ ਟੀ-20 ਮੈਚ ’ਚ ਸੱਟ ਤੋਂ ਵਾਪਸੀ ਕੀਤੀ ਤੇ ਅੱਜ ਦਾ ਮੈਚ ਵੀ ਖੇਡਣਗੇ। ਭਾਰਤ ਪੰਜ ਮੈਚਾਂ ਦੀ ਟੀ-20 ਸੀਰੀਜ਼ ’ਚ 2-1 ਨਾਲ ਅੱਗੇ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਰਿਹਾ ਸੀ।
ਇਹ ਖਬਰ ਵੀ ਪੜ੍ਹੋ : Vande Bharat Trains: ਪੀਐਮ ਮੋਦੀ ਨੇ ਕਾਸ਼ੀ ਤੋਂ 4 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ
ਟੀਮ ਇੰਡੀਆ ਟੀ-20 ’ਚ ਅਸਟਰੇਲੀਆ ’ਤੇ ਹਾਵੀ | IND vs AUS
ਅਸਟਰੇਲੀਆ ਤੇ ਭਾਰਤ ਨੇ ਹੁਣ ਤੱਕ 36 ਟੀ-20 ਮੈਚ ਖੇਡੇ ਹਨ। ਭਾਰਤ ਨੇ ਇਨ੍ਹਾਂ ਵਿੱਚੋਂ 22 ਜਿੱਤੇ ਹਨ, ਜਦੋਂ ਕਿ ਅਸਟਰੇਲੀਆ ਨੇ ਸਿਰਫ਼ 12 ਜਿੱਤੇ ਹਨ। ਉਨ੍ਹਾਂ ਨੇ ਅਸਟਰੇਲੀਆ +ਚ 16 ਮੈਚ ਖੇਡੇ ਹਨ, ਜਿਸ ’ਚ ਭਾਰਤ ਨੇ 9 ਜਿੱਤੇ ਹਨ ਤੇ ਅਸਟਰੇਲੀਆ ਨੇ 5 ਜਿੱਤੇ ਹਨ। ਅਸਟਰੇਲੀਆ ਨੇ ਸੀਰੀਜ਼ ਦਾ ਦੂਜਾ ਮੈਚ ਜਿੱਤਿਆ ਹੈ। ਭਾਰਤ ਨੇ ਤੀਜਾ ਤੇ ਚੌਥਾ ਮੈਚ ਜਿੱਤ ਕੇ ਸੀਰੀਜ਼ ’ਚ ਅਜੇਤੂ ਬੜ੍ਹਤ ਬਣਾਈ ਹੈ। IND vs AUS
ਬ੍ਰਿਸਬੇਨ ’ਚ ਪਹਿਲਾਂ ਬੱਲੇਬਾਜ਼ੀ ਕਰਨਾ ਲਾਭਦਾਇਕ
2006 ਤੋਂ 2024 ਤੱਕ, ਬ੍ਰਿਸਬੇਨ ਦੇ ਦ ਗਾਬਾ ਸਟੇਡੀਅਮ ’ਚ 11 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਇਨ੍ਹਾਂ ’ਚੋਂ ਅੱਠ ਜਿੱਤੇ, ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਸਿਰਫ਼ ਤਿੰਨ। ਅਸਟਰੇਲੀਆ ਨੇ ਇੱਥੇ ਅੱਠ ਮੈਚ ਖੇਡੇ ਤੇ ਸਿਰਫ਼ ਇੱਕ ਹਾਰਿਆ। ਭਾਰਤ ਨੇ 2018 ’ਚ ਇੱਥੇ ਆਪਣਾ ਇੱਕੋ-ਇੱਕ ਟੀ-209 ਖੇਡਿਆ, ਜਿਸ ’ਚ 4 ਦੌੜਾਂ ਦੇ ਘੱਟ ਫਰਕ ਨਾਲ ਹਾਰ ਹੋਈ।
ਅਸਟਰੇਲੀਆ ਭਾਰਤ ਨੂੰ ਘਰੇਲੂ ਲੜੀ ’ਚ ਕਦੇ ਵੀ ਨਹੀਂ ਹਰਾ ਸਕਿਆ ਹੈ
ਅਸਟਰੇਲੀਆ ਨੇ ਆਪਣੀ ਘਰੇਲੂ ਧਰਤੀ ’ਤੇ ਦੋ ਤੋਂ ਵੱਧ ਮੈਚਾਂ ਦੀ ਟੀ-209 ਲੜੀ ’ਚ ਕਦੇ ਵੀ ਭਾਰਤ ਨੂੰ ਨਹੀਂ ਹਰਾਇਆ ਹੈ। ਦੋਵਾਂ ਵਿਚਕਾਰ ਦੋ ਲੜੀ ਡਰਾਅ ’ਚ ਖਤਮ ਹੋਈਆਂ ਹਨ, ਜਦੋਂ ਕਿ ਭਾਰਤ ਨੇ ਦੋ ਜਿੱਤੀਆਂ ਹਨ। ਇੱਕ ਵਾਰ ਕੋਹਲੀ ਦੀ ਕਪਤਾਨੀ ’ਚ ਟੀਮ ਨੇ ਸੀਰੀਜ਼ ਜਿੱਤੀ ਤੇ ਇੱਕ ਵਾਰ ਐਮਐਸ ਧੋਨੀ ਦੀ ਕਪਤਾਨੀ ’ਚ ਲੜੀ ਜਿੱਤੀ। 2008 ’ਚ, ਭਾਰਤ ਨੇ ਦੌਰੇ ’ਤੇ ਸਿਰਫ਼ ਇੱਕ ਟੀ-20 ਖੇਡਿਆ, ਜੋ ਅਸਟਰੇਲੀਆ ਨੇ ਜਿੱਤਿਆ ਸੀ।
3 ਰਿਕਾਰਡ ’ਤੇ ਰਹਿਣਗੀਆਂ ਨਜ਼ਰਾਂ… | IND vs AUS
- ਜਸਪ੍ਰੀਤ ਬੁਮਰਾਹ ਇੱਕ ਵਿਕਟ ਲੈਂਦੇ ਹੀ ਟੀ-20 ’ਚ 100 ਵਿਕਟਾਂ ਤੱਕ ਪਹੁੰਚ ਜਾਣਗੇ। ਉਹ ਅਰਸ਼ਦੀਪ ਸਿੰਘ ਤੋਂ ਬਾਅਦ ਅਜਿਹਾ ਕਰਨ ਵਾਲੇ ਸਿਰਫ ਦੂਜੇ ਭਾਰਤੀ ਖਿਡਾਰੀ ਬਣਨਗੇ।
- ਅਸਟਰੇਲੀਆ ਨੇ ਆਖਰੀ ਵਾਰ ਜੁਲਾਈ 2021 ’ਚ ਲਗਾਤਾਰ ਤਿੰਨ ਟੀ-20 ਮੈਚ ਹਾਰੇ ਸਨ।
- ਭਾਰਤ ਨੇ ਆਖਰੀ ਵਾਰ ਜਨਵਰੀ 2016 ’ਚ ਅਸਟਰੇਲੀਆ ਨੂੰ ਲਗਾਤਾਰ ਤਿੰਨ ਟੀ-20 ਮੈਚਾਂ ’ਚ ਹਰਾਇਆ ਸੀ।
ਮੀਂਹ ਵਿਗਾੜ ਸਕਦੀ ਹੈ ਖੇਡ
ਬ੍ਰਿਸਬੇਨ ’ਚ ਸ਼ਨਿੱਚਰਵਾਰ ਦੇ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਹਿਰ ਦੇ 35 ਫੀਸਦੀ ਹਿੱਸੇ ’ਚ ਸ਼ਾਮ 6 ਵਜੇ ਤੋਂ 12 ਵਜੇ ਦੇ ਵਿਚਕਾਰ ਮੀਂਹ ਪੈਣ ਦੀ ਉਮੀਦ ਹੈ। ਇਸ ਨਾਲ ਮੈਚ ’ਚ ਵਿਘਨ ਪੈ ਸਕਦਾ ਹੈ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs AUS
ਅਸਟਰੇਲੀਆ : ਮਿਸ਼ੇਲ ਮਾਰਸ਼ (ਕਪਤਾਨ), ਮੈਥਿਊ ਸ਼ਾਰਟ, ਜੋਸ਼ ਇੰਗਲਿਸ (ਵਿਕਟਕੀਪਰ), ਟਿਮ ਡੇਵਿਡ, ਮਿਸ਼ੇਲ ਓਵਨ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਜ਼ੇਵੀਅਰ ਬਾਰਟਲੇਟ, ਬੇਨ ਦੁਆਰਸ਼ੀਸ, ਨਾਥਨ ਐਲਿਸ ਤੇ ਐਡਮ ਜ਼ਾਂਪਾ।
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਤਿਲਕ ਵਰਮਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਿਵਮ ਦੂਬੇ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ ਤੇ ਜਸਪ੍ਰੀਤ ਬੁਮਰਾਹ।














