ਬੈਂਗਲੁਰੂ । ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤੀਜਾ ਟੀ-20 ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਇਸ ਮੈਚ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਲੜੀ ’ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। IND Vs AFG
ਦੋਵਾਂ ਟੀਮਾਂ ਨੇ ਕੀਤੇ ਟੀਮ ’ਚ ਬਦਲਾਅ
ਕਪਤਾਨ ਰੋਹਿਤ ਸ਼ਰਮਾ ਨੇ ਇਸ ਮੈਚ ਲਈ ਪਿਛਲੇ ਮੈਚ ਦੇ ਪਲੇਇੰਗ ਇਲੈਵਨ ਵਿੱਚ ਤਿੰਨ ਬਦਲਾਅ ਕੀਤੇ ਹਨ। ਵਿਕਟਕੀਪਰ ਸੰਜੂ ਸੈਮਸਨ, ਅਵੇਸ਼ ਖਾਨ ਅਤੇ ਕੁਲਦੀਪ ਯਾਦਵ ਨੂੰ ਮੌਕਾ ਮਿਲਿਆ ਹੈ। ਜਿਤੇਸ਼ ਸ਼ਰਮਾ, ਅਕਸ਼ਰ ਪਟੇਲ ਅਤੇ ਅਰਸ਼ਦੀਪ ਨੂੰ ਬਾਹਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਅਫਗਾਨਿਸਤਾਨ ਨੇ 3 ਬਦਲਾਅ ਕੀਤੇ ਹਨ।
ਭਾਰਤ ਨੂੰ ਅੱਜ ਤੱਕ ਨਹੀਂ ਹਰਾ ਸਕੀ ਹੈ ਅਫਗਾਨ ਟੀਮ | INDVsAFG
ਅਫਗਾਨਿਸਤਾਨ ਦੀ ਟੀਮ ਭਾਰਤ ਨੂੰ ਅੱਜ ਤੱਕ ਕਿਸੇ ਵੀ ਫਾਰਮੈਟ ’ਚ ਨਹੀਂ ਹਰਾ ਸਕੀ ਹੈ। ਦੋਵਾਂ ਟੀਮਾਂ ਵਿਚਕਾਰ ਅੱਜ ਤੱਕ 12 ਇੰਟਰਨੈਸ਼ਨਲ ਮੈਚ ਖੇਡੇ ਗਏ ਹਨ। ਜਿਸ ਵਿੱਚ 10 ਮੈਚ ਭਾਰਤੀ ਟੀਮ ਨੇ ਆਪਣੇ ਨਾਂਅ ਕੀਤੇ ਹਨ। ਇੱਕ ਮੈਚ ਦਾ ਨਤੀਜਾ ਨਹੀਂ ਨਿਕਲਿਆ ਅਤੇ ਇੱਕ ਮੈਚ ਟਾਈ ਰਿਹਾ ਹੈ। (INDVsAFG)
ਸ਼ਿਵਮ ਦੁਬੇ ਇਸ ਸੀਰੀਜ਼ ’ਚ ਟਾਪ ਸਕੋਰਰ| INDVsAFG
ਦੱਸ ਦੇਈਏ ਕਿ ਭਾਰਤ ਦਾ ਇਸ ਸਾਲ ਇਹ ਤੀਜਾ ਟੀ20 ਮੁਕਾਬਲਾ ਹੋਵੇਗਾ। ਸ਼ਿਵਮ ਦੁਬੇ ਇਸ ਸੀਰੀਜ਼ ’ਚ ਟੀਮ ਇੰਡੀਆ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਦੋਵਾਂ ਮੁਕਾਬਲਿਆਂ ’ਚ ਅਰਧਸੈਂਕੜਾ ਜੜ ਕੇ ਕੁਲ 123 ਦੌੜਾਂ ਬਣਾਇਆਂ ਹਨ। ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਅਕਸ਼ਰ ਪਟੇਲ ਨੇ ਲਈਆਂ ਹਨ। ਉਨ੍ਹਾਂ 4 ਵਿਕਟਾਂ ਹਾਸਲ ਕੀਤੀਆਂ ਹਨ।
ਪਿੱਚ ਰਿਪੋਰਟ | INDVsAFG
ਜੇਕਰ ਬੰਗਲੁਰੂ ਸਟੇਡੀਅਮ ਦੀ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਮੇਸ਼ਾ ਤੋਂ ਹੀ ਬੱਲੇਬਾਜ਼ਾਂ ਦਾ ਦਬਦਬਾ ਰਿਹਾ ਹੈ। ਬਾਕੀ ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਵੀ ਮੱਦਦ ਮਿਲਦੀ ਹੈ। ਛੋਟੀ ਬਾਊਂਡਰੀ ਹੋਣ ਕਰਕੇ ਇੱਥੇ ਬੱਲੇਬਾਜ਼ ਵੱਡੇ-ਵੱਡੇ ਸ਼ਾਟ ਖੇਡਦੇ ਹਨ। ਅਜਿਹੇ ’ਚ ਭਾਰਤ ਅਤੇ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਮੈਚ ਹਾਈ ਸਕੋਰਿੰਗ ਮੁਕਾਬਲਾ ਹੋ ਸਕਦਾ ਹੈ।
ਇਸ ਸਟੇਡੀਅਮ ’ਚ ਕੁੱਲ 9 ਟੀ20 ਕੌਮਾਂਤਰੀ ਮੁਕਾਬਲੇ ਖੇਡੇ ਗਏ ਹਨ। ਜਿਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਸਿਰਫ 3 ਮੁਕਾਬਲਿਆਂ ’ਚ ਜਿੱਤ ਹਾਸਲ ਕੀਤੀ, ਜਦਕਿ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 5 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਇੱਕ ਮੈਚ ਬੇਨਤੀਜਾ ਵੀ ਰਿਹਾ ਹੈ। ਇੱਥੋਂ ਦਾ ਸਭ ਤੋਂ ਜ਼ਿਆਦਾ ਸਕੋਰ 202 ਦੌੜਾਂ ਦਾ ਹੈ। ਜਿਹੜਾ ਭਾਰਤ ਨੇ 2017 ’ਚ ਇੰਗਲੈਂਡ ਖਿਲਾਫ ਬਣਾਇਆ ਸੀ। ਇਸ ਤੋਂ ਇਲਾਵਾ ਸਭ ਤੋਂ ਘੱਟ ਸਕੋਰ ਇੰਗਲੈਂਡ ਦਾ ਹੈ ਜਿਹੜਾ ਇੰਗਲੈਂਡ ਨੇ 2017 ’ਚ ਹੀ ਭਾਰਤ ਖਿਲਾਫ ਬਣਾਇਆ ਸੀ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ | INDVsAFG
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸ਼ਿਵਮ ਦੁੁਬੇ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵਿ ਬਿਸ਼ਨੋਈ, ਮੁਕੇਸ਼ ਕੁਮਾਰ ਅਤੇ ਅਰਸ਼ਦੀਪ ਸਿੰਘ।
ਅਫਗਾਨਿਸਤਾਨ : ਇਬਰਾਹਿਮ ਜ਼ਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਅਜ਼ਮਤੁੱਲਾ ਉਮਰਜ਼ਈ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਕਰੀਮ ਜਨਤ, ਗੁਲਬਦੀਨ ਨਾਇਬ, ਨਵੀਨ-ਉੱਲ-ਹੱਕ, ਫਜ਼ਲਹਕ ਫਾਰੂਕੀ, ਨੂਹ ਅਹਿਮਦ ਅਤੇ ਮੁਜੀਬ ਉਰ ਰਹਿਮਾਨ। (INDVsAFG)