ਪੰਜਾਬ ‘ਚ ਵੱਧ ਰਿਹੈ ਖ਼ਤਰਾ, 5 ਨਵੇਂ ਮਾਮਲੇ ਆਏ, ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 46

ਮੁਹਾਲੀ ਵਿਖੇ ਸਾਹਮਣੇ ਆਏ ਬੁੱਧਵਾਰ ਨੂੰ 3 ਨਵੇਂ ਮਾਮਲੇ, ਐਸਬੀਐਸ ਨਗਰ ਤੋਂ ਬਾਅਦ ਮੁਹਾਲੀ ਵਿਖੇ ਜਿਆਦਾ ਮਰੀਜ਼

ਬਾਕੀ 2 ਮਾਮਲੇ ਵਿੱਚ ਇੱਕ ਅੰਮ੍ਰਿਤਸਰ ਅਤੇ ਇੱਕ ਆਇਆ ਲੁਧਿਆਣਾ ਤੋਂ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲਗਾਤਾਰ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ, ਜਿਹੜਾ ਕਿ ਪੰਜਾਬੀਆਂ ਲਈ ਵੱਡਾ ਖ਼ਤਰਾ ਹੋ ਸਕਦਾ ਹੈ। ਬੁੱਧਵਾਰ ਨੂੰ ਪੰਜਾਬ ਵਿੱਚ ਇੱਕੋ ਦਿਨ 5 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨੂੰ ਦੇਖ ਕੇ ਸਰਕਾਰ ਕਾਫ਼ੀ ਜਿਆਦਾ ਚਿੰਤਤ ਵੀ ਨਜ਼ਰ ਆ ਰਹੀ ਹੈ, ਕਿਉਂਕਿ ਸਰਕਾਰ ਨੂੰ ਉਮੀਦ ਸੀ ਕਿ ਕਰਫਿਊ ਤੋਂ ਬਾਅਦ ਇਨ੍ਹਾਂ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆਉਣੀ ਚਾਹੀਦੀ ਹੈ ਪਰ ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਪੰਜਾਬ ਵਿੱਚ ਹੁਣ 5 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਦੀ ਗਿਣਤੀ 41 ਤੋਂ ਵੱਧ ਕੇ 46 ਹੋ ਗਈ ਹੈ।

ਬੁੱਧਵਾਰ ਨੂੰ ਆਏ ਤਾਜ਼ਾ ਮਾਮਲੇ ਵਿੱਚ 3 ਮਰੀਜ਼ ਮੁਹਾਲੀ ਤੋਂ ਸਾਹਮਣੇ ਆਏ ਹਨ ਜਿਸ ਵਿੱਚ ਇੱਕ 74 ਸਾਲਾ ਔਰਤ ਸਣੇ ਇੱਕ 10 ਸਾਲ ਦੀ ਛੋਟੀ ਬੱਚੀ ਵਿੱਚ ਕੋਰੋਨਾ ਦੇ ਲੱਛਣ ਪਾਏ ਗਏ ਹਨ। ਇਹ ਦੋਵੇਂ ਪੀੜਤ ਕੈਨੇਡਾ ਤੋਂ ਪਰਤੇ ਚੰਡੀਗੜ ਦੇ ਕੋਰੋਨਾ ਪੀੜਤ ਜੋੜੇ ਦੇ ਸੰਪਰਕ ਵਿੱਚ ਆਏ ਸਨ ਤਾਂ ਇੱਥੇ ਹੀ ਜਗਤਪੁਰਾ ਤੋਂ ਇੱਕ 55 ਸਾਲਾ ਵਿਅਕਤੀ ਵਿੱਚ ਵੀ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਇਹ 55 ਸਾਲਾ ਵਿਅਕਤੀ ਵਿਦੇਸ਼ ਤੋਂ ਆਏ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ।

ਇੱਥੇ ਹੀ ਇੱਕ ਮਾਮਲਾ ਲੁਧਿਆਣਾ ਅਤੇ ਇੱਕ ਮਾਮਲਾ ਅੰਮ੍ਰਿਤਸਰ ਦਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਸਰਕਾਰ ਵੱਲੋਂ ਕੋਈ ਜਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇੱਥੇ ਹੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 1260 ਸ਼ੱਕੀ ਮਾਮਲੇ ਲੈਬ ਰਿਪੋਰਟ ਲਈ ਭੇਜੇ ਗਏ ਹਨ, ਜਿਸ ਵਿੱਚੋਂ 1149 ਮਾਮਲਿਆਂ ਵਿੱਚ ਨੈਗੇਟਿਵ ਰਿਪੋਰਟ ਆਈ ਹੈ। ਜਦੋਂ ਕਿ ਵੱਡੀ ਗਿਣਤੀ ਵਿੱਚ 65 ਸ਼ੱਕੀ ਮਰੀਜ਼ਾਂ ਦੀ ਲੈਬ ਰਿਪੋਰਟ ਆਉਣੀ ਬਾਕੀ ਹੈ।

ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ

  • ਜਿਲ੍ਹਾ  ਕੋਰੋਨਾ ਪੀੜਤ
  • ਐਸ.ਬੀ.ਐਸ. ਨਗਰ 19
  • ਮੁਹਾਲੀ 10
  • ਜਲੰਧਰ 5
  • ਹੁਸ਼ਿਆਰਪੁਰ 6
  • ਅੰਮ੍ਰਿਤਸਰ 2
  • ਲੁਧਿਆਣਾ 3
  • ਪਟਿਆਲਾ 1
  • ਕੁੱਲ 46

ਪੰਜਾਬ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਕੱਲ੍ਹ ਅਤੇ ਅੱਜ ਤੱਕ ਦੀ ਸਥਿਤੀ

  • ਪੰਜਾਬ ‘ਚ ਕੁੱਲ ਸ਼ੱਕੀ ਮਰੀਜ਼ (ਹੁਣ ਤੱਕ)1260
  • ਜਿਨ੍ਹਾਂ ਦੇ ਜਾਂਚ ਲਈ ਸੈਂਪਲ ਭੇਜੇ ਗਏ1260
  • ਸ਼ੱਕੀ ਮਰੀਜ਼ਾਂ ‘ਚ ਨੈਗੇਟਿਵ ਕੇਸਾਂ ਦੀ ਗਿਣਤੀ1149
  • ਸ਼ੱਕੀ ਮਰੀਜ਼ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ  65
  • ਹੁਣ ਤੱਕ ਕੋਰੋਨਾ ਪੀੜਤ ਪਾਏ ਗਏ  46
  • ਮੌਤ ਦਾ ਸ਼ਿਕਾਰ ਹੋਏ ਕੋਰੋਨਾ ਪੀੜਤ  04

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here