ਊਰਜਾ ਦੇ ਨਵੇਂ ਸਰੋਤਾਂ ਦੀ ਵਰਤੋਂ ਵਧਾਓ
ਜਲਵਾਯੂ ਤਬਦੀਲੀ ਅਤੇ ਧਰਤੀ ਦੇ ਵਧਦੇ ਤਾਪਮਾਨ ਕਾਰਨ ਸੰਸਾਰਿਕ ਪੱਧਰ ’ਤੇ ਕੁਦਰਤੀ ਆਫ਼ਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਇਸ ਨਾਲ ਮੌਸਮ ਦਾ ਰੂਪ ਵੀ ਬਦਲ ਰਿਹਾ ਹੈ ਹਾਲੇ ਸਾਡੇ ਦੇਸ਼ ਦੇ ਉੱਤਰ, ਪੂਰਵ ਅਤੇ ਪੱਛਮ ਦੇ ਕਈ ਖੇਤਰ ਭਿਆਨਕ ਗਰਮੀ ਦੀ ਚਪੇਟ ’ਚ ਹਨ ਜੰਗਲਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਅਤੇ ਬੇਮੌਸਮੀ ਬਰਸਾਤ ਅਚਾਨਕ ਹੜ੍ਹ ਦਾ ਕਾਰਨ ਬਣ ਰਹੀ ਹੈ ਕਈ ਅਧਿਐਨ ਸਾਫ਼ ਕਰ ਚੁੱਕੇ ਹਨ ਕਿ ਦੇਸ਼ ਦਾ ਵੱਡਾ ਹਿੱਸਾ ਪ੍ਰਦੂਸ਼ਣ ਨਾਲ ਪ੍ਰਭਾਵਿਤ ਹੈ¿; ਅਜਿਹੇ ਹਾਲਾਤਾਂ ’ਚ ਕਾਰਬਨ ਨਿਕਾਸੀ ਨੂੰ ਰੋਕਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ ਇਸ ਲਈ ਸਵੱਛ ਉੂਰਜਾ ਦਾ ਉਤਪਾਦਨ ਵਧਾਉਣਾ ਹੋਵੇਗਾ ਵਿਡੰਬਨਾ ਇਹ ਹੈ ਕਿ ਗਰਮੀ ਵਧਣ ’ਤੇ ਜਾਂ ਠੰਢ ਜ਼ਿਆਦਾ ਹੋਣ ’ਤੇ ਬਿਜਲੀ ਦੀ ਮੰਗ ਵਧ ਜਾਂਦੀ ਹੈ,
ਜਿਸ ਦਾ ਉਤਪਾਦਨ ਮੁੱਖ ਤੌਰ ’ਤੇ ਕੋਲੇ ਨਾਲ ਚੱਲਣ ਵਾਲੇ ਪਲਾਂਟਾਂ ’ਚ ਹੁੰਦਾ ਹੈ, ਜਿਸ ਨਾਲ ਕਾਰਬਨ ਨਿਕਾਸੀ ਜ਼ਿਆਦਾ ਹੁੰਦੀ ਹੈ ਇਸੇ ਤਰ੍ਹਾਂ ਅਸੀਂ ਵਾਹਨਾਂ ਲਈ ਜੀਵਾਸ਼ਮ ਈਂਧਨਾਂ ’ਤੇ ਨਿਰਭਰ ਹਾਂ ਬੀਤੇ ਕੁਝ ਸਾਲਾਂ ਤੋਂ ਭਾਰਤ ਸਰਕਾਰ ਸਵੱਛ ਉੂਰਜਾ ਦੇ ਉਤਪਾਦਨ ’ਤੇ ਧਿਆਨ ਦੇ ਰਹੀ ਹੈ ਇਸ ਸਾਲ ਮਾਰਚ ਤੱਕ ਗ੍ਰੀਨ ਉੂਰਜਾ ਦਾ ਉਤਪਾਦਨ ਲਗਭਗ 110 ਗੀਗਾਵਾਟ ਤੱਕ ਪਹੰੁਚ ਗਿਆ ਹੈ
ਹਾਲਾਂਕਿ ਭਾਰਤ ਨੂੰ ਆਪਣੇ ਵਿਕਾਸ ਲਈ ਵੱਡੀ ਮਾਤਰਾ ’ਚ ਊਰਜਾ ਦੀ ਲੋੜ ਹੈ ਅਤੇ ਜੀਵਾਸ਼ਵ ਈਂਧਨਾਂ ’ਤੇ ਵਰਤਮਾਨ ਨਿਰਭਰਤਾ ਨੂੰ ਅਚਾਨਕ ਰੋਕ ਸਕਣਾ ਸੰਭਵ ਨਹੀਂ ਹੈ, ਫਿਰ ਵੀ ਭਾਰਤ ਜਲਵਾਯੂ ਸੰਕਟ ਦੇ ਹੱਲ ਲਈ ਹੋ ਰਹੇ ਸੰਸਾਰਕ ਯਤਨਾਂ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ ਸੌਰ ਊਰਜਾ ਦੇ ਨਾਲ ਪੌਣਚੱਕੀਆਂ ਨੂੰ ਲਾਉਣ, ਗ੍ਰੀਨ ਹਾਈਡ੍ਰੋ੍ਰਜਨ ਉਤਪਾਦਿਤ ਕਰਨ ਅਤੇ ਬੈਟਰੀਆਂ ਵਾਲੇ ਵਾਹਨਾਂ ਨੂੰ ਉਤਸ਼ਾਹਿਤ ਕਰਨ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਇਸ ਕ੍ਰਮ ’ਚ ਪਲਾਸਟਿਕ ਦੇ ਇਸਤੇਮਾਲ ਨੂੰ ਰੋਕਣ ਅਤੇ ਕਚਰੇ ਨਾਲ ਊਰਜਾ ਪੈਦਾ ਕਰਨ ਦੇ ਉਪਾਅ ਵੀ ਕੀਤੇ ਜਾ ਰਹੇ ਹਨ
ਜਲਵਾਯੂ ਸੰਕਟ ਕੁਦਰਤੀ ਵਸੀਲਿਆਂ ਲਈ ਤਾਂ ਸਮੱਸਿਆ ਹੈ ਹੀ, ਇਸ ਨਾਲ ਲੋਕਾਂ ਦੀ ਸਿਹਤ ਵੀ ਪ੍ਰਭਾਵਿਤ ਹੋ ਰਹੀ ਹੈ ਅਕਸ਼ੈ ਊਰਜਾ ਜੀਵਾਸ਼ਮ ਈਂਧਨਾਂ ਦਾ ਸਰਵੋਤਮ ਬਦਲ ਹੈ ਊਰਜਾ ਦੇ ਇਹ ਸਰੋਤ ਅਸੀਮਤ ਹਨ ਅਤੇ ਪੂਰੀ ਤਰ੍ਹਾਂ ਵਾਤਾਵਰਨ ਦੇ ਅਨੁਕੂਲ ਵੀ ਸੌਰ, ਪੌਣ ਅਤੇ ਜਲ ਊਰਜਾ ਵਰਗੇ ਸਵੱਛ ਊਰਜਾ ਵਸੀਲਿਆਂ ਦੀ ਵਰਤੋਂ ਨਾਲ ਹਵਾ ਦੀ ਗੁਣਵੱਤਾ ਨਿੱਖਰੇਗੀ ਅਤੇ ਧਰਤੀ ਮੁੜ ਜਿੳੂਣ ਲਾਇਕ ਬਣ ਸਕੇਗੀ ਜੀਵਾਸ਼ਮ ਈਂਧਨਾਂ ਦੀ ਵਰਤੋਂ ਰੋਕ ਕੇ ਜਾਂ ਸੀਮਤ ਕਰਕੇ ਮਾਈਨਿੰਗ ਆਫ਼ਤਾਂ ’ਚ ਕਮੀ ਲਿਆਂਦੀ ਜਾ ਸਕਦੀ ਹੈ
ਨਾਲ ਹੀ ਇਸ ਨਾਲ ਖਦਾਨ ਕਰਮਚਾਰੀਆਂ ਦੇ ਨਾਲ-ਨਾਲ ਆਸ-ਪਾਸ ਦੀ ਆਬਾਦੀ ਵੀ ਦੂਸ਼ਿਤ ਆਬੋ-ਹਵਾ ’ਚ ਸਾਹ ਲੈਣ ਦੇ ਸਰਾਪ ਤੋਂ ਮੁਕਤ ਹੋ ਜਾਵੇਗੀ ਜੀਵਾਸ਼ਮ ਈਂਧਨਾਂ ਦੀ ਮਾਈਨਿੰਗ ਨਾਲ ਭੋਇੰ ਖੋਰ, ਜੰਗਲਾਂ ਦੀ ਕਟਾਈ, ਜੈਵ-ਵਿਭਿੰਨਤਾ ਦਾ ਘਾਣ, ਕੁਦਰਤੀ ਆਫ਼ਤਾਂ ਨੂੰ ਸੱਦਾ ਸਮੇਤ ਕਈ ਵਾਤਾਵਰਣਕ ਸਮੱਸਿਆਵਾਂ ਜਨਮ ਲੈਂਦੀਆਂ ਹਨ ਇਸ ਲਈ ਅਕਸ਼ੈ ਊਰਜਾ ਸਰੋਤਾਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਦੇ ਸੰਕਲਪ ’ਚ ਹੀ ਸੁਖੀ ਭਵਿੱਖ ਦੀ ਭਾਵਨਾ ਲੁਕੀ ਹੋਈ ਹੈ