ਰੋਬੋਟਿਕ ਇੰਜੀਨੀਅਰਿੰਗ, ਸਪੇਸ ਰਿਸਰਚ ਤੱਕ ਜਾਣ ਦਾ ਰਸਤਾ

ਰੋਬੋਟਿਕ ਇੰਜੀਨੀਅਰਿੰਗ, ਸਪੇਸ ਰਿਸਰਚ ਤੱਕ ਜਾਣ ਦਾ ਰਸਤਾ

ਦੁਨੀਆਂ ਦੇ ਕੰਮ ਕਰਨ ਦਾ ਤਰੀਕਾ ਲਗਾਤਾਰ ਬਦਲ ਰਿਹਾ ਹੈ ਕੁਝ ਸਾਲ ਪਹਿਲਾਂ ਤੱਕ ਇੱਥੇ ਕਿਸੇ ਕੰਮ ਨੂੰ ਕਰਨ ’ਚ ਮਨੁੱਖ ਨੂੰ ਕਈ ਘੰਟੇ ਦਾ ਸਮਾਂ ਅਤੇ ਮਹੀਨੇ ਲੱਗਦੇ ਸਨ, ਉੱਥੇ ਉਹ ਕੰਮ ਹੁਣ ਮਸ਼ੀਨਾਂ ਦੁਆਰਾ ਕੁਝ ਮਿੰਟਾਂ ’ਚ ਪੂਰਾ ਹੋ ਜਾਂਦਾ ਹੈ ਅੱਜ ਦੇ ਸਮੇਂ ਦੁਨੀਆਂ ’ਚ ਰੋਜ਼ਾਨਾ ਨਵੀਆਂ-ਨਵੀਆਂ ਤਕਨੀਕਾ ਦਾ ਵਿਕਾਸ ਹੋ ਰਿਹਾ ਹੈ ਇਸ ’ਚ ਮੁੱਖ ਤੌਰ ’ਤੇ ਰੋਬੋਟ ਹੈ, ਇਹ ਹਰ ਉਹ ਕੰਮ ਕਰਨ ’ਚ ਸਮਰੱਥ ਬਣ ਰਿਹੈ, ਜੋ ਇੱਕ ਮਨੁੱਖ ਕਰ ਸਕਦਾ ਹੈ ਇਸ ਖੇਤਰ ’ਚ ਹੋ ਰਹੇ ਵਿਕਾਸ ਕਾਰਨ ਹੀ ਅੱਜ ਰੋਬੋਟਿਕ ਇੰਜੀਨੀਅਰਿੰਗ ਵਿਦਿਆਰਥੀਆਂ ਦੇ ਵਿੱਚ ਮਨਪਸੰਦ ਕੋਰਸ ਬਣਦਾ ਜਾ ਰਿਹਾ ਹੈ ਜੇਕਰ ਤੁਸੀਂ ਇਸ ਖੇਤਰ ’ਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ, ਤਾਂ ਇੱਥੇ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ

ਕੀ ਹੈ ਰੋਬੋਟਿਕ ਇੰਜੀਨੀਅਰਿੰਗ?

ਇਹ ਇੱਕ ਤਰ੍ਹਾਂ ਦਾ ਆਟੋਮੈਟਿਕ ਮਕੈਨੀਕਲ ਡਿਵਾਇਸ ਹੈ ਜੋ ਕੰਪਿੳੂਟਰ ਪ੍ਰੋਗ੍ਰਾਮਿੰਗ ਜਾਂ ਮਸ਼ੀਨੀ ਪ੍ਰੋਗ੍ਰਾਮਿੰਗ ਭਾਸ਼ਾ ਦੀ ਸਹਾਇਤਾ ਨਾਲ ਕੰਮ ਕਰਦਾ ਹੈ ਇਸ ਨੂੰ ਤੁਸੀਂ ਆਪਣੀ ਇੱਛਾ ਅਨੁਸਾਰ ਕੰਟਰੋਲ ਕਰ ਸਕਦੇ ਹੋ ਜਾਂ ਇਸ ਤੋਂ ਕੰਮ ਲੈ ਸਕਦੇ ਹੋ ਇਸ ਸਿਸਟਮ ’ਚ ਸੈਂਸਰ, ਕੰਟਰੋਲ ਸਿਸਟਮ, ਮੈਨੀਪੁਲੇਟਸ, ਪਾਵਰ ਸਪਲਾਈ ਤੇ ਸਾਫਟਵੇਅਰ ਜਿਹੀਆਂ ਚੀਜ਼ਾਂ ਇਕੱਠੀਆਂ ਕੰਮ ਕਰਦੀਆਂ ਹਨ ਜੇਕਰ ਅਸੀ ਰੋਬੋਟਿਕਸ ਇੰਜੀਨੀਅਰਿੰਗ ਦੀ ਗੱਲ ਕਰੀਏ ਤਾਂ ਇਹ ਕਈ ਬ੍ਰਾਂਚਾਂ ਨਾਲ ਮਿਲ ਕੇ ਬਣੀ ਹੈ ਇਸ ’ਚ ਕੰਪਿੳੂਟਰ ਸਾਇੰਸਟਿਸਟ, ਇਲੈਕਟ੍ਰਾਨਿਕ ਇੰਜੀਨੀਅਰ ਅਤੇ ਮਕੈਨੀਕਲ ਇੰਜੀਨੀਅਰ ਮਿਲ ਕੇ ਰੋਬੋਟ ਦੇ ਡਿਜ਼ਾਈਨ, ਨਿਰਮਾਣ, ਬਿਜਲੀ ਸਪਲਾਈ, ਸੂਚਨਾ ਪ੍ਰੋਸੈਸਿੰਗ ਅਤੇ ਸਾਫਟਵੇਅਰ ’ਤੇ ਕੰਮ ਕਰਦੇ ਹਨ

ਜ਼ਰੂਰੀ ਯੋਗਤਾ

ਰੋਬੋਟਿਕਸ ’ਚ ਕੈਰੀਅਰ ਬਣਾਉਣ ਲਈ ਤੁਹਾਨੂੰ 12ਵੀਂ ’ਚ ਭੌਤਿਕ ਅਤੇ ਗਣਿਤ ਵਿਸ਼ਿਆਂ ਦਾ ਅਧਿਐਨ ਕਰਨਾ ਜ਼ਰੂਰੀ ਹੈ ਇਸ ਦੇ ਨਾਲ ਹੀ ਤੁਹਾਡੇ ’ਚ ਕੁਝ ਨਵਾਂ ਤੇ ਇਨੋਵੇਟਿਵ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ ਰੋਬੋਟਿਕਸ ’ਚ ਕੈੇਰੀਅਰ ਬਣਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਕੰਪਿੳੂਟਰ, ਆਈਟੀ, ਮਕੈਨੀਕਲ, ਮੈਕੇਟ੍ਰਾਨਿਕਸ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ’ਚ ਬੀਈ ਜਾਂ ਬੀ. ਟੈਕ ਦੀ ਡਿਗਰੀ ਲੈਣੀ ਜਰੂਰੀ ਹੈ ਇਸ ਤੋਂ ਬਾਅਦ ਤੁਸੀਂ ਰੋਬੋਟਿਕਸ ’ਚ ਮਾਸਟਰ ਦੀ ਡਿਗਰੀ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਦੇਸ਼ ਦੇ ਕਈ ਵੱਡੇ ਇੰਸਟੀਚਿੳੂਟਸ ’ਚ ਰੋਬੋਟਿਕਸ ਦੀ ਡਿਗਰੀ ਵੀ ਹੁੰਦੀ ਹੈ, ਉੱਥੋਂ ਵੀ ਪੜ੍ਹਾਈ ਕਰ ਸਕਦੇ ਹੋ

ਰੋਬੋਟ ਦੀਆਂ ਕਿਸਮਾਂ

ਉਦਯੋਗਿਕ ਰੋਬੋਟ:

ਉਦਯੋਗਿਕ ਰੋਬੋਟ ਵੱਡੀਆਂ ਨਿਰਮਾਣ ਕੰਪਨੀਆਂ ਜਾਂ ਫੈਕਟਰੀਆਂ ’ਚ ਵਰਤੇ ਜਾਂਦੇ ਹਨ।

ਘਰੇਲੂ ਰੋਬੋਟ:

ਘਰੇਲੂ ਰੋਬੋਟ ਦੀ ਵਰਤੋਂ ਘਰੇਲੂ ਕੰਮਾਂ ਲਈ ਕੀਤੀ ਜਾਂਦੀ ਹੈ।

ਮੈਡੀਕਲ ਰੋਬੋਟ:

ਇਸ ਕਿਸਮ ਦੇ ਰੋਬੋਟ ਦੀ ਵਰਤੋਂ ਵੱਡੇ ਸਿਹਤ ਕੇਂਦਰਾਂ ਜਾਂ ਹਸਪਤਾਲਾਂ ਵਿੱਚ ਸਰਜਰੀ ਅਤੇ ਹੋਰ ਡਾਕਟਰੀ ਕੰਮਾਂ ਲਈ ਕੀਤੀ ਜਾਂਦੀ ਹੈ।

ਮਿਲਟਰੀ ਰੋਬੋਟ:

ਮਿਲਟਰੀ ਰੋਬੋਟ ਦੀ ਵਰਤੋਂ ਫੌਜੀ ਸਿਖਲਾਈ, ਫੌਜੀ ਆਪਰੇਸ਼ਨ ਅਤੇ ਦੇਸ਼ ਦੀ ਸੁਰੱਖਿਆ ਲਈ ਕੀਤੀ ਜਾਂਦੀ ਹੈ।

ਮਨੋਰੰਜਨ ਰੋਬੋਟ:

ਇਸ ਕਿਸਮ ਦੇ ਰੋਬੋਟ ਵਿਸ਼ੇਸ਼ ਤੌਰ ’ਤੇ ਮਨੋਰੰਜਨ ਲਈ ਬਣਾਏ ਗਏ ਹਨ। ਇਨ੍ਹਾਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ।

ਪੁਲਾੜ ਰੋਬੋਟ: ਇਹੋ-ਜਿਹੇ ਰੋਬੋਟ, ਜੋ ਪੁਲਾੜ ਨਾਲ ਸਬੰਧਤ ਕੰਮ ਕਰਨ ਵਿੱਚ ਨਿਪੁੰਨ ਹਨ, ਅਜਿਹੇ ਰੋਬੋਟ ਦੀ ਵਰਤੋਂ ਜ਼ਿਆਦਾਤਰ ਲਾਂਚਿੰਗ ਜਾਂ ਪੁਲਾੜ ਵਿੱਚ ਜਾਣ ਲਈ ਕੀਤੀ ਜਾਂਦੀ ਹੈ¿;

ਇਨ੍ਹਾਂ ਖੇਤਰਾਂ ’ਚ ਕੈਰੀਅਰ ਦੇ ਮੌਕੇ:

ਸਪੇਸ ਰਿਸਰਚ ਰੋਬੋਟਿਕਸ ਇੰਜੀਨੀਅਰ ਸਪੇਸ ਰਿਸਰਚ ਨਾਲ ਜੁੜੀਆਂ ਸੰਸਥਾਵਾਂ ਜਿਵੇਂ ਕਿ ਇਸਰੋ, ਨਾਸਾ ਅਦਿ ’ਚ ਕੰਮ ਕਰਦੇ ਹਨ, ਜਿੱਥੇ ਰੋਬੋਟਿਕ ਟੈਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ ਲ ਮੈਡੀਕਲ ਖੇਤਰ: ਰੋਬੋਟਿਕਸ, ਸਰਜਰੀ ਅਤੇ ਮੈਡੀਸਨ ਦੇ ਰਿਹੈਬਲੀਟੇਸ਼ਨ ਖੇਤਰ ’ਚ ਆਮ ਤੌਰ ’ਤੇ ਵਰਤੋਂ ਕੀਤੀ ਜਾਂਦੀ ਹੈ ਰੋਬੋਟਿਕ ਡਿਵਾਇਸ ਦੀ ਕਈ ਤਰ੍ਹਾਂ ਦੀਆਂ ਥੈਰੇਪੀ ’ਚ ਵਰਤੋਂ ਕੀਤੀ ਜਾਂਦੀ ਹੈ ਇੱਥੇ ਵੀ ਰੋਬੋਟਿਕਸ ਇੰਜੀਨੀਅਰ ਲਈ ਕੰਮ ਕਰਨ ਦੇ ਚੰਗੇ ਮੌਕੇ ਹੰੁਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ