ਪੈਟਰੋਲ ਡੀਜ਼ਲ ਕੀਮਤਾਂ ‘ਚ ਵਾਧਾ ਜਾਰੀ

Increase, Petrol, Diesel, Prices

ਪੈਟਰੋਲ 14 ਪੈਸੇ ਤੇ ਡੀਜਲ 11 ਪੈਸੇ ਮਹਿੰਗਾ

ਨਵੀਂ ਦਿੱਲੀ, ਏਜੰਸੀ।

ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਵਾਧੇ ਦਾ ਸਿਲਸਿਲਾ ਜਾਰੀ ਹੈ। ਦੇਸ਼ ‘ਚ ਪੈਟਰੋਲ ਦੀਆਂ ਕੀਮਤਾਂ ਮੰਗਲਵਾਰ ਨੂੰ ਲਗਾਤਾਰ ਛੇਵੇਂ ਦਿਨ ਅਤੇ ਡੀਜ਼ਲ ਦੀਆਂ ਕੀਮਤਾਂ ਦੂਜੇ ਦਿਨ ਵਧੀਆਂ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਚਾਰ ਮੁੱਖ ਮਹਾਂਨਗਰਾਂ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ‘ਚ ਪੈਟਰੋਲ ਦੀਆਂ ਕੀਮਤਾਂ ਮੰਗਲਵਾਰ ਨੂੰ 14-14 ਪੈਸੇ ਪ੍ਰਤੀ ਲੀਟਰ ਵਧੀਆਂ। ਇੱਕ ਲੀਟਰ ਪੈਟਰੋਲ ਦਿੱਲੀ ‘ਚ 82.86 ਰੁਪਏ, ਕੋਲਕਾਤਾ ‘ਚ 84.68 ਰੁਪਏ, ਮੁੰਬਈ ‘ਚ 90.22 ਰੁਪਏ ਅਤੇ ਚੇਨੱਈ ‘ਚ 86.13 ਰੁਪਏ ਦੇ ਭਾਅ ਵਿਕਿਆ। ਦਿੱਲੀ, ਕੋਲਕਾਤਾ ਅਤੇ ਚੇਨੱਈ ‘ਚ ਡੀਜ਼ਲ ਦੀਆਂ ਕੀਮਤਾਂ 10-10 ਪੈਸੇ ਵਧ ਕੇ ਲੜੀਵਾਰ 74.12 ਰੁਪਏ, 75.97 ਰੁਪਏ ਅਤੇ 78.36 ਰੁਪਏ ਪ੍ਰਤੀ ਲੀਟਰ ਰਹੇ। ਮੁੰਬਈ ‘ਚ ਡੀਜ਼ਲ 11 ਪੈਸੇ ਮਹਿੰਗਾ ਹੋ ਕੇ 78.69 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਸਤੰਬਰ ‘ਚ ਹੁਣ ਤੱਕ ਦਿੱਲੀ ‘ਚ ਪੈਟਰੋਲ ਦੀ ਕੀਮਤ 4.34 ਰੁਪਏ ਅਤੇ ਡੀਜ਼ਲ ਦੀ 3.91 ਰੁਪਏ ਪ੍ਰਤੀ ਲੀਟਰ ਵਧ ਚੁੱਕੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।