ਸਾਡੇ ਨਾਲ ਸ਼ਾਮਲ

Follow us

24.2 C
Chandigarh
Friday, February 13, 2026
More
    Home Breaking News Old Age Pensi...

    Old Age Pension: ਬੁਢਾਪਾ ਪੈਨਸ਼ਨ ’ਚ ਵਾਧਾ, ਸਰਕਾਰ ਨੇ ਦਿੱਤਾ ਸਾਰੀਆਂ ਕੈਟੇਗਿਰੀਆਂ ਨੂੰ ਤੋਹਫ਼ਾ

    Old Age Pension
    Old Age Pension: ਬੁਢਾਪਾ ਪੈਨਸ਼ਨ ’ਚ ਵਾਧਾ, ਸਰਕਾਰ ਨੇ ਦਿੱਤਾ ਸਾਰੀਆਂ ਕੈਟੇਗਿਰੀਆਂ ਨੂੰ ਤੋਹਫ਼ਾ

    Old Age Pension: ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਵਿੱਤ ਵਰ੍ਹੇ 2026-27 ਦੇ ਬਜਟ ਤੋਂ ਪਹਿਲਾਂ ਸੂਬੇ ਦੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੈਨਸ਼ਨ ਵਿੱਚ 200 ਰੁਪਏ ਦਾ ਵਾਧਾ ਕਰ ਦਿੱਤਾ। ਇਸ ਸਬੰਧੀ ਨਿਰਦੇਸ਼ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਜਾਰੀ ਕੀਤੇ ਗਏ। ਉਨ੍ਹਾਂ ਵੱਲੋਂ ਜਾਰੀ ਨਿਰਦੇਸ਼ ਅਨੁਸਾਰ ਬੁਢਾਪਾ ਪੈਨਸ਼ਨ, ਲਾਡਲੀ ਸਮਾਜਿਕ ਸੁਰੱਖਿਆ ਪੈਨਸ਼ਨ, ਦਿਵਿਆਂਗ ਪੈਨਸ਼ਨ, ਬੇਸਹਾਰਾ ਔਰਤਾਂ ਅਤੇ ਵਿਧਵਾਵਾਂ, ਅਣਵਿਆਹੀਆਂ, ਕੈਂਸਰ ਮਰੀਜ਼ਾਂ ਤੇ ਕਿੰਨਰਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਨੂੰ ਤਿੰਨ ਹਜ਼ਾਰ ਰੁਪਏ ਮਹੀਨਾ ਤੋਂ ਵਧਾ ਕੇ 3200 ਰੁਪਏ ਮਹੀਨਾ ਕਰ ਦਿੱਤਾ ਗਿਆ।

    ਹਰਿਆਣਾ ਸਰਕਾਰ ਨੇ ਤੇਜ਼ਾਬ ਹਮਲੇ ਦੇ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਮੱਦਦ ਵੀ 3000 ਤੋਂ ਵਧਾ ਕੇ 3200 ਰੁਪਏ ਮਹੀਨਾ ਕਰ ਦਿੱਤੀ ਹੈ। ਸੂਬਾ ਸਰਕਾਰ ਵੱਲੋਂ ਜਾਰੀ ਨਿਰਦੇਸ਼ ਅਨੁਸਾਰ 40 ਤੋਂ 50 ਫੀਸਦ ਦਿਵਿਆਂਗ ਨੂੰ 8000 ਰੁਪਏ, 50 ਤੋਂ 60 ਫੀਸਦ ਦਿਵਿਆਂਗ ਨੂੰ 11200 ਰੁਪਏ ਅਤੇ 60 ਫੀਸਦੀ ਤੋਂ ਵੱਧ ਦਿਵਿਆਂਗ ਨੂੰ 14400 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। Old Age Pension

    Read Also : 350 ਵੀਆਈਪੀਜ਼ ਨੂੰ ਨਹੀਂ ਮਿਲੀ ਵਿਦੇਸ਼ ਜਾਣ ਦੀ ਇਜ਼ਾਜਤ, ਪੰਜਾਬ ਸਣੇ ਦੇਸ਼ ਭਰ ਦੇ ਆਗੂ ਸ਼ਾਮਲ

    ਇਸ ਤੋਂ ਇਲਾਵਾ ਸਕੂਲ ਜਾਣ ਤੋਂ ਅਸਮਰੱਥ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਵੀ 2400 ਰੁਪਏ ਤੋਂ ਵਧਾ ਕੇ 2600 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ ਪਹਿਲੀ ਨਵੰਬਰ 2025 ਤੋਂ ਲਾਗੂ ਹੋਣਗੇ, ਜਿਸ ਦਾ ਭੁਗਤਾਨ ਫਰਵਰੀ 2026 ਵਿੱਚ ਕੀਤਾ ਜਾਵੇਗਾ।