ਸਾਡੇ ਨਾਲ ਸ਼ਾਮਲ

Follow us

12.7 C
Chandigarh
Sunday, February 1, 2026
More
    Home Breaking News Ethanol Price...

    Ethanol Prices: ਈਥਨੌਲ ਦੇ ਰੇਟ ’ਚ ਵਾਧਾ

    Ethanol Prices
    Ethanol Prices: ਈਥਨੌਲ ਦੇ ਰੇਟ ’ਚ ਵਾਧਾ

    Ethanol Prices: ਕੇਂਦਰ ਸਰਕਾਰ ਨੇ ਈਥਨੌਲ ਦੇ ਰੇਟ ’ਚ ਵਾਧਾ ਕਰਨ ਦਾ ਫੈਸਲਾ ਲਿਆ ਹੈ। ਇਹ ਰੇਟ ਹੁਣ 56.28 ਤੋਂ ਵਧ ਕੇ 57.97 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਨਾਲ ਜਿੱਥੇ ਖੰਡ ਮਿੱਲਾਂ ਦੀ ਕਮਾਈ ਵਧੇਗੀ ਉੱਥੇ ਗੰਨੇ ਦੀ ਮੰਗ ਵਧਣ ਨਾਲ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਮਿਲ ਸਕਦਾ ਹੈ। ਸੱਤ ਅਰਬ ਲੀਟਰ ਤੋਂ ਵੱਧ ਈਥਨੌਲ ਗੰਨੇ ਤੋਂ ਤਿਆਰ ਹੁੰਦਾ ਹੈ। ਈਥਨੌਲ ਡੀਜ਼ਲ ਤੇ ਪੈਟਰੋਲ ’ਚ ਮਿਲਾਇਆ ਜਾਂਦਾ ਹੈ ਜਿਸ ਨਾਲ ਭਾਰਤ ਕੱਚੇ ਤੇਲ ਆਯਾਤ ਵੀ ਘਟਾ ਸਕੇਗਾ ਅਤੇ ਇਹ ਵਾਤਾਵਰਨ ਦੀ ਬਿਹਤਰੀ ਲਈ ਵੀ ਚੰਗਾ ਫੈਸਲਾ ਹੈ।

    ਸਾਲ 2013-14 ’ਚ 38 ਕਰੋੜ ਲੀਟਰ ਈਥਨੌਲ ਮਿਲਾਇਆ ਗਿਆ ਸੀ ਜੋ ਹੁਣ ਵਧ ਕੇ 707 ਕਰੋੜ ਲੀਟਰ ਹੋ ਗਿਆ। ਈਥਨੌਲ ਮਿਲਿਆ ਡੀਜ਼ਲ ਪੈਟਰੋਲ ਵਾਤਾਵਰਨ ਲਈ ਵੀ ਸਹੀ ਹੈ।ਤੇਲ ਕੰਪਨੀਆਂ ਵੱਲੋਂ ਇਸ ਸਾਲ ਤੇਲ ’ਚ 18 ਫੀਸਦੀ ਈਥਨੌਲ ਮਿਲਾਉਣ ਦੀ ਯੋਜਨਾ ਬਣਾਈ ਗਈ ਹੈ। ਹਾਲ ਦੀ ਘੜੀ ਦੇਸ਼ ਅੰਦਰ ਡੀਜ਼ਲ-ਪੈਟਰੋਲ ’ਚ ਈਥਨੌਲ ਮਿਲਾਉਣ ਦਾ ਪੱਧਰ 15 ਫੀਸਦੀ ਦੇ ਕਰੀਬ ਪਹੁੰਚਿਆ ਹੈ। ਗੰਨੇ ਦੀ ਬਿਜਾਈ ਵਧਣ ਨਾਲ ਰਵਾਇਤੀ ਫਸਲਾਂ ਦਾ ਚੱਕਰ ਬਦਲਣ ’ਚ ਵੀ ਮੱਦਦ ਮਿਲੇਗੀ। Ethanol Prices

    Read Also : Amritsar Mayoral Election: ਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਮੇਅਰ ਚੋਣ ਦੀ ਪਟੀਸ਼ਨ ਖਾਰਜ

    ਸਰਕਾਰ ਨੇ 20 ਫੀਸਦ ਈਥਨੌਲ ਮਿਲਾਉਣ ਦਾ ਟੀਚਾ ਸੰਨ 2030 ਤੋਂ ਘਟਾ 2025-26 ਕਰ ਦਿੱਤਾ ਹੈ। ਇਸ ਨਾਲ ਵਿਦੇਸ਼ੀ ਮੁਦਰਾ ਵੀ ਬਚੇਗੀ ਤੇ ਦੇਸ਼ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ। ਈਥਨੌਲ ਦੀ ਵਰਤੋਂ ਨਾਲ ਤੇਲ ਦੀਆਂ ਕੀਮਤਾਂ ਨੂੰ ਵੀ ਸਥਿਰ ਰੱਖਣ ’ਚ ਮੱਦਦ ਮਿਲੇਗੀ। ਬਿਨਾਂ ਸ਼ੱਕ ਈਥਨੌਲ ਦੀ ਵਰਤੋਂ ਖੇਤੀ ’ਚ ਕ੍ਰਾਂਤੀ ਲਿਆਉਣ ਦੇ ਨਾਲ-ਨਾਲ ਪ੍ਰਦੂਸ਼ਣ ਖ਼ਤਮ ਕਰਨ ਦੀ ਦਿਸ਼ਾ ’ਚ ਇੱਕ ਚੰਗਾ ਕਦਮ ਹੋਵੇਗਾ।

    LEAVE A REPLY

    Please enter your comment!
    Please enter your name here