ਚਿਦੰਬਰਮ ਦੀ ਨਿਆਇਕ ਹਿਰਾਸਤ ‘ਚ ਵਾਧਾ

Chidambaram

11 ਦਸੰਬਰ ਤੱਕ ਰਹਿਣਗੇ ਜੇਲ

ਨਵੀਂ ਦਿੱਲੀ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੁਪਰੀਮ ਕੋਰਟ ‘ਚ ਸੁਣਵਾਈ ਟਲਣ ਤੋਂ ਬਾਅਦ ਵਿਸ਼ੇਸ਼ ਕੋਰਟ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਨਿਆਇਕ ਹਿਰਾਸਤ ਨੂੰ ਫਿਰ ਤੋਂ ਵਧਾ ਦਿੱਤਾ। ਆਈ.ਐੱਨ.ਐਕਸ. ਮੀਡੀਆ ਮਾਮਲੇ ‘ਚ ਉਨ੍ਹਾਂ ਦੀ ਨਿਆਇਕ ਹਿਰਾਸਤ 11 ਦਸੰਬਰ ਤੱਕ ਲਈ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਆਈ.ਐੱਨ.ਐਕਸ. ਮੀਡੀਆ ਕੇਸ ‘ਚ ਗ੍ਰਿਫਤਾਰ ਪੀ. ਚਿਦੰਬਰਮ ਦੀ ਸੁਪਰੀਮ ਕੋਰਟ ‘ਚ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਚਿਦੰਬਰਮ ਵੱਲੋਂ ਪੇਸ਼ ਹੋਏ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ 21 ਅਗਸਤ 2019 ਨੂੰ ਪਟੀਸ਼ਨਕਰਤਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। Chidambaram

ਸੀ.ਬੀ.ਆਈ. ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗ੍ਰਿਫਤਾਰ ਕੀਤਾ। ਸਿੱਬਲ ਨੇ ਦਲੀਲ ਪੇਸ਼ ਕਰਦੇ ਹੋਏ ਕਿਹਾ ਕਿ 16 ਅਕਤੂਬਰ ਨੂੰ 60 ਦਿਨ ਬੀਤਣ ਤੋਂ ਬਾਅਦ ਵੀ ਸੀ.ਬੀ.ਆਈ. ਨੇ ਚਾਰਜਸ਼ੀਟ ਦਾਖਲ ਨਹੀਂ ਕੀਤੀ ਤਾਂ ਮੇਰੇ ਮੁਵਕਿਲ ਨੂੰ ਜ਼ਮਾਨਤ ਮਿਲੀ। ਹੁਣ ਈ.ਡੀ. ਵੀ ਚਾਰਜਸ਼ੀਟ ਦਾਖਲ ਨਹੀਂ ਕਰ ਪਾਈ ਹੈ, ਇਸ ਲਈ ਇਸ ਮਾਮਲੇ ‘ਚ ਵੀ ਜ਼ਮਾਨਤ ਮਿਲੇ। ਸਿੱਬਲ ਨੇ ਇਹ ਵੀ ਕਿਹਾ ਕਿ ਚਿਦੰਬਰਮ ਨੂੰ ਈ.ਡੀ. ਨੇ ਰਿਮਾਂਡ ਦੌਰਾਨ ਕਿਸੇ ਨਾਲ ਵੀ ਸਾਹਮਣਾ ਨਹੀਂ ਕਰਵਾਇਆ। ਈ.ਡੀ. ਬੋਲ ਰਹੀ ਹੈ ਕਿ ਬਾਹਰ ਆ ਕੇ ਗਵਾਹਾਂ ‘ਤੇ ਅਸਰ ਪਾਵਾਂਗਾ ਪਰ ਮੈਂ ਤਾਂ ਹਿਰਾਸਤ ‘ਚ ਹਾਂ ਮੇਰਾ ਸਾਹਮਣਾ ਇਹ ਕਿਉਂ ਨਹੀਂ ਕਰਵਾ ਰਹੇ ਹਨ। Chidambaram

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here