ਬਾਦਲ ਦੇ ਕਰੀਬੀ ਦਵਾਈਆਂ ਦੇ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਇਨਕਮ ਟੈਕਸ ਦਾ ਛਾਪਾ

Income Tax Return

ਗੁਰਮੇਲ ਮੈਡੀਲ ਪੰਜਾਬ ਦੀ ਬਹੁਤ ਵੱਡੀ ਏਜੰਸੀ, ਵੱਡੇ ਪੱਧਰ ’ਤੇ ਦਵਾਈਆਂ ਦਾ ਕਰਦੇ ਹਨ ਕਾਰੋਬਾਰ

ਲੁਧਿਆਣਾ। ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਸਵੇਰੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਪਿੰਡੀ ਗਲੀ ਵਿੱਚ ਇੱਕ ਦਵਾਈਆਂ ਦੇ ਵਪਾਰੀ ਗੁਰਮੇਲ ਮੈਡੀਕਲ ਦੀ ਇਮਾਰਤ ’ਤੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਵਪਾਰੀ ਦੇ ਗੋਦਾਮਾਂ ’ਤੇ ਵੀ ਛਾਪੇਮਾਰੀ ਕੀਤੀ ਹੈ। ਬੋਗਸ ਬਿਲਿੰਗ ਆਦਿ ਦੀ ਰੇਡ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਅਧਿਕਾਰੀ ਇਸ ਮਾਮਲੇ ’ਚ ਅਜੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ ਪਰ ਉਹ ਸੀਆਰਪੀਐੱਫ ਦੇ ਜਵਾਨਾਂ ਦੀ ਸੁਰੱਖਿਆ ’ਚ ਛਾਪੇਮਾਰੀ ਕਰਨ ਆਏ ਹਨ। ਛਾਪੇਮਾਰੀ ਕਰਨ ਲਈ ਟੀਮ ਦੇਰ ਰਾਤ ਜਲੰਧਰ ਤੋਂ ਰਵਾਨਾ ਹੋਈ ਸੀ, ਜੋ ਕਰੀਬ 2.30 ਵਜੇ ਲੁਧਿਆਣਾ ਪਹੁੰਚੀ। ਰਾਤ ਨੂੰ ਹੀ ਟੀਮ ਗੁਰਮੇਲ ਮੈਡੀਕਲ ਦੇ ਵੱਖ-ਵੱਖ ਟਿਕਾਣਿਆਂ ’ਤੇ ਪਹੁੰਚ ਗਈ ਸੀ। ਦਿਨ ਚੜ੍ਹਦਿਆਂ ਹੀ ਟੀਮਾਂ ਨੇ ਨਸ਼ਾ ਤਸਕਰਾਂ ਦੇ ਗੋਦਾਮਾਂ ਨੂੰ ਘੇਰ ਕੇ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਸ਼ਹਿਰ ਵਿੱਚ ਛਾਪੇਮਾਰੀ ਦੀ ਖ਼ਬਰ ਫੈਲਦਿਆਂ ਹੀ ਦਵਾਈਆਂ ਦੇ ਵਪਾਰੀਆਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰੋਬਾਰੀ ’ਤੇ ਛਾਪਾ ਮਾਰਿਆ ਗਿਆ ਹੈ, ਉਹ ਵਿਰੋਧੀ ਸਿਆਸੀ ਪਾਰਟੀ ਦਾ ਖਾਸਮਖਾਸ ਹੈ। ਜਿਸ ਇਮਾਰਤ ’ਤੇ ਛਾਪਾ ਮਾਰਿਆ ਗਿਆ, ਉਸ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮਾਂ ਇਸ ਵਪਾਰੀ ਦੇ ਘਰ ਸਮੇਤ 8 ਤੋਂ 10 ਥਾਵਾਂ ’ਤੇ ਛਾਪੇਮਾਰੀ ਕਰਨ ਗਈਆਂ ਹਨ। ਜਿਸ ਵਿੱਚ ਸੀਐਮਸੀ, ਡੀਐਮਸੀ, ਸਿਵਲ ਹਸਪਤਾਲ ਨੇੜੇ ਮੈਡੀਕਲ ਸਟੋਰ, ਪੱਖੋਵਾਲ ਰੋਡ ’ਤੇ ਸਟੋਰ, ਫਾਰਮ ਹਾਊਸ ਅਤੇ ਪ੍ਰਾਈਵੇਟ ਹਸਪਤਾਲ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਾਗਜ਼ਾਂ ਵਿੱਚ ਹੇਰਾਫੇਰੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਜਿਸ ਵਪਾਰੀ ’ਤੇ ਛਾਪੇਮਾਰੀ ਹੋਈ ਹੈ, ਉਹ ਪੰਜਾਬ ਦਾ ਸਭ ਤੋਂ ਦਵਾਈਆਂ ਦਾ ਵਪਾਰੀ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਖਾਸ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here