ਸਪਾ ਐਮਐਲਸੀ ਪੁਸ਼ਪਰਾਜ ਜੈਨ ਦੇ ਘਰ ਇਨਕਮ ਟੈਕਸ ਦਾ ਛਾਪਾ
ਕਨੌਜ। ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਸਮਾਜਵਾਦੀ ਪਾਰਟੀ (ਸਪਾ) ਦੇ ਵਿਧਾਨ ਪਰਿਸ਼ਦ ਮੈਂਬਰ (ਐਮਐਲਸੀ) ਪੁਸ਼ਪਰਾਜ ਜੈਨ ਉਰਫ਼ ‘ਪੰਪੀ’ ਦੇ ਘਰ ਸ਼ੁਕਰਵਾਰ ਨੂੰ ਸਵੇਰੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਹੋਈ। ਸੂਤਰਾਂ ਅਨੁਸਾਰ ਸਵੇਰੇ 7 ਵਜੇ ਤੋਂ ਕਨੌਜ਼ ਸਥਿਤ ਪੰਪੀ ਦੇ ਘਰ ’ਚ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਸੀ। ਮੰਨਿਆ ਜਾਂਦਾ ਹੈ ਕਿ ਹਾਲ ਹੀ ’ਚ ਸਮਾਜਵਾਦੀ ਪ੍ਰਫ਼ਿਊਮ’ ਬਣਾਉਣ ਵਾਲੇ ਪ੍ਰਫ਼ਿਊਮ ਵਪਾਰੀ ਪੰਪੀ ਜੈਨ ਹੀ ਹਨ।
ਇਸ ਤੋਂ ਪਹਿਲਾਂ ਆਮਦਨ ਵਿਭਾਗ ਨੇ ਕਨੌਜ ਦੇ ਪ੍ਰਫ਼ਿਊਮ ਵਪਾਰੀ ਪੀਯੂਸ਼ ਜੈਨ ਦੇ ਆਹਤੇ ’ਤੇ ਪਿਛਲੇ ਕੁੱਝ ਦਿਨਾਂ ਤੋਂ ਛਾਪੇਮਾਰੀ ਦੌਰਾਨ ਲੱਗਭਗ 200 ਕਰੋੜ ਰੁਪਏ ਦੀ ਨਕਦੀ ਅਤੇ 75 ਕਿੱਲੋ ਸੋਨਾ ਅਤੇ ਚਾਂਦੀ ਬਰਾਮਦ ਕੀਤੀ ਸੀ। ਇਨਕਮ ਟੈਕਸ ਵਿਭਾਗ ਦਾ ਦਾਅਵਾ ਹੈ ਕਿ ਇਹ ਕਿਸੇ ਵਿਅਕਤੀ ਦੇ ਘਰ ਵਿੱਚ ਮਿਲੀ ਰਕਮ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਸੀ। ਪੀਯੂਸ਼ ਜੈਨ ਨੇ ਕਨੌਜ ਅਤੇ ਕਾਨਪੁਰ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਹੀ ਪੰਪੀ ਜੈਨ ਦਾ ਨਾਮ ਵੀ ਸਾਹਮਣੇ ਆਇਆ ਸੀ। ਉਸ ਸਮੇਂ ਸਪਾ ਨੇਤਾਵਾਂ ਨੇ ਪੀਯੂਸ਼ ਜੈਨ ਦੁਆਰਾ ਸਪਾ ਪ੍ਰਫ਼ਿਊਮ ਬਣਾਏ ਜਾਣ ਬਾਰੇ ਖਬਰਾਂ ਦਾ ਖੰਡਨ ਕੀਤਾ ਸੀ। ਇਸ ਦੌਰਾਨ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਪ੍ਰਫ਼ਿਊਮ ਕਾਰੋਬਾਰੀ ਪੀਯੂਸ਼ ਜੈਨ ਨਾਲ ਸਪਾ ਦਾ ਕੋਈ ਸਬੰਧ ਨਹੀਂ ਹੋਣ ਦਾ ਖੁਲਾਸਾ ਕਰਨ ਲਈ ਅੱਕ ਕਨੌਜ਼ ਵਿੱਚ ਹੀ ਪ੍ਰੈਸ ਕਾਨਫਰੰਸ ਬੁਲਾਈ ਸੀ। ਇਸ ਤੋਂ ਪਹਿਲਾਂ ਹੀ ਕਨੌਜ਼ ’ਚ ਪੰਪੀ ਜੈਨ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ ਸ਼ੁਰੂ ਹੋ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ